A youth mistreat : ਪੰਜਾਬ ਪੁਲਿਸ ਨੇ ਲੋਕਾਂ ਦੀ ਸੁਰੱਖਿਆ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ ਉੱਥੇ ਹੀ ਪੰਜਾਬ ਦੇ ਜਿਲ੍ਹਾ ਜਲੰਧਰ ਵਿਖੇ ਇਕ ਨੌਜਵਾਨ ਵੱਲੋਂ ਪੁਲਿਸ ਮੁਲਾਜ਼ਮ ਨਾਲ ਇੱਕ ਸ਼ਰਮਨਾਕ ਅਤੇ ਜਾਨਲੇਵਾ ਹਰਕਤ ਸਾਹਮਣੇ ਆਈ ਹੈ। ਨੌਜਵਾਨ ਨੇ ਜਲੰਧਰ ਦੇ ਮਿਲਕ ਬਾਰ ਚੌਕ ਵਿਚ ਚੈਕਪੋਸਟ ‘ਤੇ ਖੜ੍ਹੇ ਪੁਲਿਸ ਕਰਮਚਾਰੀ ‘ਤੇ ਕਾਰ ਚੜ੍ਹਾ ਦਿੱਤੀ ਅਤੇ ਇਕ ASI ਨੂੰ ਕਾਫੀ ਦੂਰ ਤਕ ਘੜੀਸਦਾ ਲੈ ਗਿਆ।
ਅਸਲ ‘ਚ ਜਲੰਧਰ ‘ਚ ਲੌਕ ਡਾਊਨ ਦੇ ਕਾਰਨ ਲਾਏ ਨਾਕੇ ‘ਤੇ ਪੁਲਿਸ ਪਾਰਟੀ ਵੱਲੋਂ ਇੱਕ ਨੌਜਵਾਨ ਨੂੰ Ertiga ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਪਰ ਨੌਜਵਾਨ ਵੱਲੋਂ ਗੱਡੀ ਰੋਕਣ ਦੀ ਬਜਾਏ SSI ਮੁਲਕ ਰਾਜ ‘ਤੇ ਚੜ੍ਹਾ ਦਿੱਤੀ ਗਈ। ਨੌਜਵਾਨ ਗੱਡੀ ਨੂੰ ਰੋਕ ਰਹੇ ਮੁਲਾਜ਼ਮ ਨੂੰ ਆਪਣੀ ਕਾਰ ਦੇ ਬੋਨਟ ‘ਤੇ ਘਸੀਟਦਾ ਹੋਇਆ ਲੈ ਗਿਆ। ਐਡੀਸ਼ਨਲ SHO ਗੁਰਦੇਵ ਸਿੰਘ ਨ ਪਿੱਛਾ ਕਰਕੇ ਬਹੁਤ ਮੁਸ਼ਕਲ ਨਾਲ ਨੌਜਵਾਨ ਨੂੰ ਫੜ ਲਿਆ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਲੌਕਡਾਊਨ ਵਿਚ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਸ ਵਿਚ ਪੁਲਿਸ ਵਾਲਿਆਂ ਨਾਲ ਗਲਤ ਵਿਵਹਾਰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਪਟਿਆਲਾ ਸ਼ਹਿਰ ਵਿਚ ਸਬਜੀ ਮੰਡੀ ਵਿਚ ਨਿਹੰਗਾ ਵਲੋਂ ਪੁਲਿਸ ‘ਤੇ ਕੀਤੇ ਗਏ ਹਮਲੇ ਨੂੰ ਕੌਣ ਭੁੱਲ ਸਕਦਾ ਹੈ। ਇਸ ਦੌਰਾਨ ਝਗੜੇ ਵਿਚ ASI ਹਰਜੀਤ ਸਿੰਘ ਦੇ ਹੱਥ ਦਾ ਗੁੱਟ ਟੁੱਟ ਗਿਆ ਸੀ ਜੋ ਹੁਣ ਇਲਾਜ ਤੋਂ ਬਾਅਦ ਜੋੜ ਦਿੱਤਾ ਗਿਆ ਹੈ। ਪੁਲਿਸ ਕਰਮਚਾਰੀਆਂ ਨਾਲ ਅਜਿਹਾ ਵਿਵਹਾਰ ਕੀਤਾ ਜਾਣਾ ਸੱਚਮੁੱਚ ਸ਼ਰਮਨਾਕ ਹੈ। ਉਨ੍ਹਾਂ ਨੂੰ ਹਦਾਇਤ ਹੈ ਕਿ ਉਹ ਕਾਨੂੰਨੀ ਦੇ ਨਿਯਮਾਂ ਨੂੰ ਤੋੜਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਤੇ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਪੁਲਿਸ ਕਰਮਚਾਰੀਆਂ ਨਾਲ ਅਜਿਹਾ ਵਿਵਹਾਰ ਕੀਤਾ ਜਾਣਾ ਮੰਦਭਾਗਾ ਹੈ। ਪੰਜਾਬ ਵਿਚ ਹੁਣ ਤਕ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ 698 ਹੋ ਗਈ ਹੈ, ਜਿਸ ‘ਚੋਂ 20 ਮਰੀਜਾਂ ਦੀ ਮੌਤ ਹੋ ਚੁੱਕੀ ਹੈ।