ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਪਤਨੀ ਅਤੇ ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਰਮੀਜ਼ਾ ਹਕੀਮ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਨੂੰ ਸਰਕਾਰ ਨੇ ਵੀ ਸਵੀਕਾਰ ਕਰ ਲਿਆ ਹੈ।
AG ਅਤੁਲ ਨੰਦਾ ਦੀ ਪਤਨੀ ਰਮੀਜ਼ਾ ਨੇ 1 ਜੂਨ ਨੂੰ ਭੇਜੇ ਆਪਣੇ ਅਸਤੀਫੇ ਪੱਤਰ ਵਿੱਚ ਲਿਖਿਆ ਸੀ ਕਿ ਉਹ ਅਡੀਸ਼ਨਲ ਐਡਵੋਕੇਟ ਜਨਰਲ ਦੇ ਅਹੁਦੇ ‘ਤੇ ਹੋਰ ਕੰਮ ਨਹੀਂ ਕਰ ਸਕਦੀ, ਇਸ ਲਈ ਉਸਦਾ ਅਸਤੀਫਾ ਪ੍ਰਵਾਨ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਨਿੱਜੀ ਮਾਮਲਿਆਂ ਅਤੇ ਕਰੀਅਰ ਵੱਲ ਵਧੇਰੇ ਧਿਆਨ ਦੇ ਸਕੇ। 1 ਜੂਨ ਨੂੰ ਭੇਜਿਆ ਗਿਆ ਅਸਤੀਫ਼ਾ ਪੱਤਰ ਸਰਕਾਰ ਨੇ ਵਿਚਾਰ-ਵਟਾਂਦਰੇ ਤੋਂ ਬਾਅਦ ਸਵੀਕਾਰ ਕਰ ਲਿਆ ਹੈ।
ਦੱਸਣਯੋਗ ਹੈ ਕਿ ਐਤਵਾਰ ਨੂੰ ਆਪਣੇ ਸਾਥੀਆਂ ਨੂੰ ਟਵਿੱਟਰ ‘ਤੇ ਇੱਕ ਸੰਦੇਸ਼ ਵਿੱਚ ਰਮੀਜ਼ਾ ਨੇ ਲਿਖਿਆ ਸੀ ਕਿ ਪਿਛਲੇ ਤਿੰਨ ਸਾਲਾਂ ਤੋਂ ਏਜੀ ਪੰਜਾਬ ਦੀ ਉੱਘੀ ਅਗਵਾਈ ਹੇਠ TAG (ਟੀਮ ਐਡਵੋਕੇਟ ਜਨਰਲ) ਦਾ ਹਿੱਸਾ ਬਣਨ ਅਤੇ ਤੁਹਾਡੇ ਸਾਰਿਆਂ ਨਾਲ ਕੰਮ ਕਰਨਾ ਮੇਰੀ ਪ੍ਰੋਫੈਸ਼ਨਲ ਜ਼ਿੰਦਗੀ ਦਾ ਸਭ ਤੋਂ ਪਿਆਰੇ ਅਧਿਆਵਾਂ ਵਿੱਚੋਂ ਇਕ ਰਿਹਾ ਹੈ ਅਤੇ ਹਮੇਸ਼ਾ ਰਹੇਗਾ। ਇਸ ਨੇ ਮੈਨੂੰ ਗੁੰਝਲਦਾਰ ਮੁਕੱਦਮੇ ਵਿਚ ਹਿੱਸਾ ਲੈਣ, ਨਿਆਂ-ਵਿੱਦਿਆ ਦੇ ਨਵੇਂ ਖੇਤਰਾਂ ਦੀ ਖੋਜ ਕਰਨ ਅਤੇ ਯਕੀਨਨ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਨ ਦੇ ਯੋਗ ਬਣਾਇਆ।
ਇਹ ਵੀ ਪੜ੍ਹੋ : ਪੋਸਟ ਮੈਟ੍ਰਿਕ ਸਕਾਲਰਸ਼ਿਪ : ਪੰਜਾਬ ਦੇ ਅਧਿਕਾਰੀ ਨਹੀਂ ਦੇ ਸਕੇ ਕੌਮੀ SC ਕਮਿਸ਼ਨ ਦੇ ਸਵਾਲਾਂ ਦਾ ਜਵਾਬ, ਹੁਣ ਦੁਬਾਰਾ ਪੇਸ਼ ਹੋਣਗੇ CS
ਹਾਲਾਂਕਿ ਮੌਜੂਦਾ ਹਾਲਾਤਾਂ ਅਤੇ ਨਿੱਜੀ ਕਾਰਨਾਂ ਕਰਕੇ ਮੈਂ ਆਪਣੇ ਆਪ ਨੂੰ ਪੰਜਾਬ ਸਰਕਾਰ ਦੀ ਸੇਵਾ ਨਿਭਾਉਣ ਤੋਂ ਅਸਮਰੱਥ ਸਮਝਦੀ ਹਾਂ। ਇਸ ਲਈ ਮੈਂ ਨਿੱਜੀ ਪ੍ਰੈਕਟਿਸ ਵਿਚ ਵਾਪਸ ਜਾਣ ਦੀ ਇੱਛਾ ਨਾਲ ਅਡੀਸ਼ਨਲ ਐਡਵੋਕੇਟ-ਜਨਰਲ ਦੇ ਤੌਰ ‘ਤੇ ਆਪਣਾ ਅਸਤੀਫਾ ਦੇ ਦਿੱਤਾ ਹੈ।