ਪੰਜਾਬ ਵਿਚ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਮਿਲੀ ਹੈ। ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ 195 ਉਮੀਦਵਾਰ ਬਿਨਾਂ ਵਿਰੋਧ ਜੇਤੂ ਰਹੇ ਹਨ ਜਿਨ੍ਹਾਂ ਵਿਚੋਂ ਸਿਰਫ ਇਕ ਉਮੀਦਵਾਰ ‘ਆਪ’ ਤੋਂ ਬਾਹਰ ਹੈ। ਇਸ ਨਾਲ ਦਿਹਾਤੀ ਚੋਣਾਂ ਦੇ ਸ਼ੁਰੂ ਵਿਚ ਹੀ ਸਿਆਸੀ ਮਾਹੌਲ ਗਰਮਾ ਗਿਆ ਹੈ।
ਸੂਬੇ ਵਿਚ 357 ਜ਼ਿਲ੍ਹਾ ਪ੍ਰੀਸ਼ਦ ਤੇ 2863 ਬਲਾਕ ਸੰਮਤੀ ਸੀਟਾਂ ਵਿਚੋਂ ਹੁਣ ਤੱਕ 15 ਜ਼ਿਲ੍ਹਾ ਪ੍ਰੀਸ਼ਦ ਤੇ 181 ਬਲਾਕ ਸੰਮਤੀ ਉਮੀਦਵਾਰ ਬਿਨਾਂ ਵਿਰੋਧ ਜਿੱਤ ਚੁੱਕੇ ਹਨ। ਚੋਣ ਪ੍ਰਕਿਰਿਆ ਦੇ ਬਾਅਦ ਵੀ ਲਗਭਗ 9500 ਉਮੀਦਵਾਰ ਚੋਣ ਮੈਦਾਨ ਵਿਚ ਹਨ। ਵਿਰੋਧੀ ਧਿਰਾਂ ਨੇ ਦੋਸ਼ ਲਗਾਇਆ ਹੈ ਕਿ ਕਈ ਥਾਵਾਂ ‘ਤੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਤੱਕ ਨਹੀਂ ਭਰਨ ਦਿੱਤੀ ਗਈ।
ਅੰਕੜਿਆਂ ਮੁਤਾਬਕ ਤਰਨਤਾਰਨ ਵਿਚ 12 ਤੇ ਅੰਮ੍ਰਿਤਸਰ ਵਿਚ 3 ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਪਹਿਲਾਂ ਹੀ ਬਿਨਾਂ ਵਿਰੋਧ ਚੁਣੇ ਜਾ ਚੁੱਕੇ ਹਨ। ਬਲਾਕ ਸੰਮਤੀ ਪੱਧਰ ‘ਤੇ 180 ਉਮੀਦਵਾਰ ‘ਆਪ’ ਦੇ ਹਨ, ਜਿਨ੍ਹਾਂ ਵਿਚੋਂ ਤਰਨਤਾਰਨ ਤੋਂ 98 ਤੇ ਅੰਮ੍ਰਿਤਸਰ ਤੋਂ 63 ਉਮੀਦਵਾਰ ਸ਼ਾਮਲ ਹਨ। ਹੁਸ਼ਿਆਰਪੁਰ ਦੇ ਚੱਬੇਵਾਲ ਤੋਂ 13 ਉਮੀਦਵਾਰ ਜੇਤੂ ਐਲਾਨੇ ਗਏ ਹਨ। ਨਵਾਂਸ਼ਹਿਰ ਤੋਂ ਇਕ ਆਜ਼ਾਦ ਉਮੀਦਵਾਰ ਨੇ ਵੀ ਬਿਨਾਂ ਮੁਕਾਬਲੇ ਜਿੱਤ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਨਵਜੋਤ ਕੌਰ ਸਿੱਧੂ ਦਾ ਮਿੱਠੂ ਮਦਾਨ ‘ਤੇ ਪਲਟਵਾਰ, ਵਿਵਾਦਿਤ ਬਿਆਨਬਾਜ਼ੀ ਲਈ ਭੇਜਿਆ ਮਾਨਹਾਨੀ ਦਾ ਨੋਟਿਸ
ਵਿਧਾਨ ਸਭਾ ਚੋਣਾਂ ਵਿਚ ਲਗਭਗ 14 ਮਹੀਨੇ ਬਾਕੀ ਹਨ। ਅਜਿਹੇ ਵਿਚ ‘ਆਪ’ ਨੇ ਇਨ੍ਹਾਂ ਚੋਣਾਂ ਨੂੰ ਵੱਕਾਰ ਦਾ ਵਿਸ਼ਾ ਬਣਾ ਦਿੱਤਾ ਹੈ। ਪਾਰਟੀ ਨੇ ਸਾਰੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਹਦਾਇਤ ਕੀਤੀ ਹੈ ਕਿ ਉਨ੍ਹਾਂ ਦੇ ਭਵਿੱਖ ਦੇ ਰਾਜਨੀਤਿਕ ਅਹੁਦੇ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ‘ਤੇ ਨਿਰਭਰ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
























