ਆਮ ਆਦਮੀ ਪਾਰਟੀ ਪੰਜਾਬ ਨੇ ਵਪਾਰ ਵਿੰਗ ਦੇ 41 ਅਹੁਦੇਦਾਰਾਂ ਦਾ ਐਲਾਨ ਕੀਤਾ ਹੈ। ਇਸ ਲਈ ਲਿਸਟ ਜਾਰੀ ਕਰ ਦਿੱਤੀ ਗਈ ਹੈ। ਜਾਰੀ ਕੀਤੀ ਗਈ ਲਿਸਟ ਮੁਤਾਬਕ ਅਨਿਲ ਠਾਕੁਰ ਨੂੰ ਵਪਾਰ ਵਿੰਗ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਹੈ ਤੇ ਅਨਿਲ ਭਾਰਦਵਾਜ ਨੂੰ ਜਨਰਲ ਸੈਕਟਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸ ਤੋਂ ਇਲਾਵਾ ਦੁਆਬੇ ਵਿਚ ਹਰਜਿੰਦਰਪਾਲ ਸਿੰਘ ਮਨੋਚਾ, ਅਮਿਤ ਨੇਗੀ ਨੂੰ, ਮਾਝੇ ਵਿਚ ਸ਼ੀਤਲ ਜੁਨੇਜਾ, ਧਰਮਿੰਦਰ ਸ਼ੇਰੂ, ਮਾਲਵਾ ਸੈਂਟਰਲ ਵਿਚ ਸਾਹਿਲ ਅਗਰਵਾਲ ਤੇ ਧਰਮਿੰਦਰ ਰੂਪਰਾਏ ਨੂੰ, ਮਾਲਵਾ ਦੱਖਣ ਵਿਚ ਰਣਜੀਤ ਪਾਲ ਸਿੰਘ, ਸੰਜੀਵ ਗੁਪਤਾ ਨੂੰ ਤੇ ਮਾਲਵਾ ਪੱਛਮ ਵਿਚ ਅਤੁਲ ਨਾਗਪਾਲ ਤੇ ਡਾ. ਤਰਸੇਮ ਗਰਗ ਨੂੰ ਸਟੇਟ ਸੈਕ੍ਰੇਟਰੀ ਨਿਯੁਕਤ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























