ਪੰਜਾਬ ਵਿਚ ਨਸ਼ਾ ਤਸਕਰਾਂ ਨੂੰ ਠੱਲ ਪਾਉਣ ਲਈ ਪੁਲਿਸ ਨੇ ਸਖ਼ਤੀ ਵਧਾ ਦਿੱਤੀ ਹੈ। ਅਬੋਹਰ ‘ਚ CIA ਨੇ ਬੀਤੇ ਦਿਨੀਂ ਸ਼ਰਾਬ ਤਸਕਰੀ ਦੇ ਮਾਮਲੇ ‘ਚ ਇਕ ਐਕਟਿਵਾ ਸਵਾਰ ਵਿਅਕਤੀ ਨੂੰ 45 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਥਾਣਾ ਨੰਬਰ 1 ਦੀ ਪੁਲਿਸ ਨੇ ਉਕਤ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਨੌਜਵਾਨਾਂ ਖਿਲਾਫ ਪਹਿਲਾਂ ਵੀ ਨਸ਼ਾ ਅਤੇ ਸ਼ਰਾਬ ਤਸਕਰੀ ਦੇ ਮਾਮਲੇ ਦਰਜ ਹਨ।
CIA ਸਟਾਫ਼ ਇੰਚਾਰਜ ਸੱਜਣ ਸਿੰਘ ਨੇ ਦੱਸਿਆ ਕਿ ਸਹਾਇਕ SHO ਇੰਦਰਰਾਜ ਐਤਵਾਰ ਸ਼ਾਮ ਸੀਡ ਫਾਰਮ ਰੋਡ ’ਤੇ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਰਮਜੀਤ ਪੰਮਾ ਨੇੜਲੇ ਸ਼ਹਿਰਾਂ ਤੋਂ ਹੈਰੋਇਨ ਲਿਆ ਕੇ ਇੱਥੇ ਵੇਚਦਾ ਹੈ ਅਤੇ ਅੱਜ ਵੀ ਉਹ ਆਪਣੀ ਐਕਟਿਵਾ ‘ਤੇ ਹੈਰੋਇਨ ਲਿਆ ਰਿਹਾ ਹੈ। ਇਹ ਸੂਚਨਾ ਮਿਲਣ ‘ਤੇ ਪੁਲਿਸ ਦੀ ਟੀਮ ਨੇ ਨਾਕਾਬੰਦੀ ਸਖ਼ਤ ਕਰ ਦਿੱਤੀ। ਜਦੋਂ ਉਕਤ ਵਿਅਕਤੀ ਉਥੋਂ ਲੰਘ ਰਿਹਾ ਸੀ ‘ਤਾਂ ਪੁਲਿਸ ਨੇ ਉਸਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ। ਪੁਲਿਸ ਨੂੰ ਉਸ ਕੋਲੋਂ 45 ਗ੍ਰਾਮ ਹੈਰੋਇਨ ਬਰਾਮਦ ਹੋਈ।
ਇਹ ਵੀ ਪੜ੍ਹੋ : ਭਾਰਤੀ ਸਰਹੱਦ ‘ਤੇ ਚੀਨ ਦੇ ਬਣੇ ਡਰੋਨ ਦੀ ਦਸਤਕ, ਫਾਜ਼ਿਲਕਾ ਸੈਕਟਰ ‘ਚ ਹੋਇਆ ਬਰਾਮਦ
ਪੁਲਿਸ ਨੂੰ ਜਾਂਚ ‘ਤੋਂ ਬਾਅਦ ਪਤਾ ਲੱਗਿਆ ਕਿ ਪਰਮਜੀਤ ਪੰਮਾ ਪਹਿਲਾਂ ਹੀ ਅਪਰਾਧਿਕ ਪਿਛੋਕੜ ਵਾਲਾ ਵਿਅਕਤੀ ਹੈ। ਉਹ 2018 ਤੋਂ ਨਸ਼ਾ ਤਸਕਰੀ ਵਿੱਚ ਸ਼ਾਮਲ ਹੈ। ਸਾਲ 2018 ‘ਚ ਉਸ ‘ਤੇ ਸ਼ਰਾਬ ਦੀ ਤਸਕਰੀ ਦੇ 3 ਮਾਮਲੇ, 2019 ‘ਚ 1 ਚੋਰੀ ਅਤੇ 2 ਸ਼ਰਾਬ ਵੇਚਣ ਦੇ, 3 ਮਾਮਲੇ ਸਾਲ 2020 ‘ਚ ਸ਼ਰਾਬ ਦੀ ਤਸਕਰੀ ਦੇ 3 ਅਤੇ ਸਾਲ 2022 ‘ਚ ਸ਼ਰਾਬ ਦਾ 1 ਮਾਮਲਾ ਅਤੇ ਜਾਅਲੀ ਨੰਬਰ ਪਲੇਟ ਦਾ 1 ਮਾਮਲਾ ਦਰਜ ਹੈ। ਪੁਲਿਸ ਨੇ ਦੱਸਿਆ ਕਿ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: