ਭਾਵੇਂ ਹੁਣ ਪੰਜਾਬ ਵਿਚ ਮੌਸਮ ਵਿਚ ਥੋੜ੍ਹਾ ਬਦਲ ਗਿਆ ਹੈ ਤੇ ਦਿਨ ਦੇ ਸਮੇਂ ਗਰਮੀ ਹੋਣ ਲੱਗੀ ਹੈ ਪਰ ਸਵੇਰ ਦੇ ਸਮੇਂ ਅਜੇ ਵੀ ਸੰਘਣੀ ਧੁੰਦ ਕਈ ਰਾਜਾਂ ਵਿਚ ਦੇਖਣ ਨੂੰ ਮਿਲ ਰਹੀ ਹੈ ਜਿਸ ਕਾਰਨ ਹਾਦਸੇ ਵਾਪਰ ਰਹੇ ਹਨ।
ਅਜਿਹਾ ਹੀ ਇਕ ਦਰਦਨਾਕ ਹਾਦਸਾ ਲੁਧਿਆਣਾ ਦੇ ਖੰਨਾ ਵਿਖੇ ਵਾਪਰਿਆ ਜਿਥੇ ਇਕ ਬੱਸ ਸਰੀਏ ਨਾਲ ਭਰੇ ਟਰੱਕ ਵਿਚ ਜਾ ਵੱਜੀ। ਹਾਦਸਾ ਇੰਨਾ ਦਰਦਨਾਕ ਸੀ ਕਿ ਇਕ ਔਰਤ ਦੀ ਮੌਤ ਹੋ ਗਈ ਤੇ 15 ਲੋਕ ਗੰਭੀਰ ਜ਼ਖਮੀ ਹਨ।
ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਉਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਬੱਸ ਧਾਗੇ ਦੀ ਫੈਕਟਰੀ ਦੀ ਦੱਸੀ ਜਾ ਰਹੀ ਹੈ। ਹਾਦਸੇ ਵਿਚ ਜਿਹੜੇ ਲੋਕ ਜ਼ਖਮੀ ਹੋਏ ਹਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਤੇ ਉਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਹਨ, ਜੋ ਫੈਕਟਰੀ ਵਿਚ ਕੰਮ ਕਰਦੀਆਂ ਹਨ।
ਇਹ ਵੀ ਪੜ੍ਹੋ : ਮੌਸਮ ਦਾ ਬਦਲਿਆ ਮਿਜਾਜ਼ ! ਪੰਜਾਬ-ਹਰਿਆਣਾ ‘ਚ ਮੁੜ ਛਾਈ ਸੰਘਣੀ ਧੁੰਦ, 2 ਦਰਜਨ ਵਾਹਨ ਟਕਰਾਏ, 4 ਦੀ ਮੌ.ਤ
ਵੀਡੀਓ ਲਈ ਕਲਿੱਕ ਕਰੋ -: