ਪੰਜਾਬ ਪੁਲਿਸ ਵੱਲੋਂ ਗਨ ਕਲਚਰ ‘ਤੇ ਐਕਸ਼ਨ ਦੀ ਤਿਆਰੀ ਕਰ ਲਈ ਗਈ ਹੈ। 7000 ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਲਾਇਸੈਂਸ ਧਾਰਕ ਸੋਸ਼ਲ ਮੀਡੀਆ ‘ਤੇ ਤੇ ਪਾਰਟੀਆਂ ‘ਚ ਗਨ ਕਲਚਰ ਦੀ ਨੁਮਾਇਸ਼ ਕਰਦੇ ਹਨ। ਵਿਆਹ-ਸ਼ਾਦੀਆਂ ਵਿਚ ਜਸ਼ਨ ਦੇ ਨਾਂ ‘ਤੇ ਹਵਾਈ ਫਾਇਰ ਕੀਤੇ ਜਾਂਦੇ ਹਨ। ਇਸੇ ਦਰਮਿਆਨ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਧਮਕੀ ਦੇਣ ਜਾਂ ਕਿਸੇ ਹੋਰ ਅਪਰਾਧ ਦੇ ਵਿਚ ਹਥਿਆਰਾਂ ਦੀ ਵਰਤੋਂ ਕਰਦੇ ਵੀ ਕਈ ਪਾਏ ਗਏ ਜਿਸ ਕਰਕੇ 7000 ਲਾਇਸੈਂਸ ਰੱਦ ਕਰਨ ਦੀ ਸਿਫਾਰਸ਼ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਮਜੀਠੀਆ ਦੀ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਹਾਈਕੋਰਟ ‘ਚ ਸੁਣਵਾਈ ਅੱਜ, ਆ ਸਕਦਾ ਹੈ ਵੱਡਾ ਫੈਸਲਾ
ਪੁਲਿਸ ਨੇ ਸੋਸ਼ਲ ਮੀਡੀਆ ਪੋਸਟ ਦੀ ਨਿਗਰਾਨੀ ਲਈ ਪਿਛਲੇ ਡੇਢ ਸਾਲ ਦੌਰਾਨ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਸੀ ਤੇ ਹੁਣ ਡੀਜਪੀ ਦਾ ਕਹਿਣਾ ਹੈ ਕਿ ਮੰਦਭਾਗੀ ਗੱਲ ਹੈ ਲੋਕ ਗੈਂਗਸਟਰ ਆਧਾਰਿਤ ਗਾਣਿਆੰ ਨੂੰ ਲੈ ਕੇ ਸ਼ਰੇਆਮ ਹਥਿਆਰ ਲਹਿਰਾਉਂਦੇ ਹਨ ਤੇ ਮਨਮਾਨੀ ਢੰਗ ਨਾਲ ਗੋਲੀਬਾਰੀ ਵੀ ਕਰਦੇ ਹਨ। ਪੰਜਾਬ ਵਿਚ ਲਗਭਗ 4.3 ਲੱਖ ਰਜਿਸਟਰਡ ਹਥਿਆਰ ਹਨ ਤੇ ਇਨ੍ਹਾਂ ਵਿਚੋਂ 3.46 ਲੱਖ ਲਾਇਸੈਂਸੀ ਹਨ। ਸੂਤਰਾਂ ਦਾ ਮੰਨਣਾ ਹੈ ਕਿ ਪੰਜਾਬ ਦੀ ਆਬਾਦੀ ਦਾ ਕੁੱਲ ਜੰਨਸੰਖਿਆ ਦਾ ਲਗਭਗ 2 ਪ੍ਰਤੀਸ਼ਤ ਹੈ ਜਦ ਕਿ ਦੇਸ਼ ਦੀ ਕੁੱਲ ਲਾਇਸੈਂਸ ਸ਼ੁਦਾ ਦਾ ਲਗਭਗ 10 ਫੀਸਦੀ ਹਿੱਸਾ ਇਥੇ ਹੀ ਹੈ। ਇਸ ਨੂੰ ਲੈ ਕੇ ਡੀਜੀਪੀ ਅਰਪਿਤ ਸ਼ੁਕਲਾ ਵੱਲੋਂ ਖਾਸ ਹੁਕਮ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
























