ਮਾਮਲਾ ਅੰਮ੍ਰਿਤਸਰ ਦੇ ਥਾਣਾ ਰਣਜੀਤ ਐਵੀਨਿਊ ਅਧੀਨ ਆਉਂਦੇ ਇਲਾਕਾ ਹਾਊਸਿੰਗ ਬੋਰਡ ਕਾਲੋਨੀ ਦਾ ਹੈ ਜਿਥੇ ਕੁਝ ਨੌਜਵਾਨਾਂ ਵਲੋਂ ਨੀਰਜ ਨਾਂ ਦੇ ਲੜਕੇ ‘ਤੇ ਜਾਨਲੇਵਾ ਹਮਲਾ ਕਰ 6 ਦੇ ਕਰੀਬ ਗੋਲੀਆਂ ਚਲਾਇਆ ਹਨ ਜਿਸਦੇ ਚਲਦੇ ਨੀਰਜ ਵਲੋਂ ਮੌਕੇ ਤੋਂ ਭਜ ਆਪਣੀ ਜਾਨ ਬਚਾਈ ਗਈ ਹੈ।ਜਿਸ ਵਿਚ ਫਿਲਹਾਲ ਕੋਈ ਜਾਨੀ ਨੁਕਸਾਨ ਤੇ ਨਹੀ ਹੋਇਆ ਪਰ ਲੋਕਾਂ ਵਿਚ ਸੁਰੱਖਿਆ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਹੈ।
ਤਿੰਨ ਐਕਟਿਵਾ ਸਵਾਰ ਨੌਜਵਾਨਾਂ ਵਲੋਂ ਨੀਰਜ ਨਾਂ ਦੇ ਨੌਜਵਾਨ ‘ਤੇ ਛੇ ਗੋਲੀਆਂ ਮਾਰ ਕੇ ਜਾਨਲੇਵਾ ਹਮਲਾ ਕੀਤਾ ਗਿਆ। ਉਕਤ ਨੌਜਵਾਨ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ। ਪੁਲਿਸ ਕੋਲੋਂ ਕੀਤੀ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਇਸ ਹਮਲੇ ਨਾਲ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਦੇ ਰੋਸ ਵਜੋਂ ਲੋਕਾਂ ਨੇ ਦੇਰ ਰਾਤ ਥਾਣਾ ਰਣਜੀਤ ਐਵੀਨਿਊ ਘੇਰੀ ਰੱਖਿਆ। ਹਮਲੇ ਦਾ ਸ਼ਿਕਾਰ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਸੁਰੱਖਿਆ ਦੀ ਮੰਗ ਕੀਤੀ ਗਈ ਹੈ ਤੇ ਨਾਲ ਹੀ ਪੁਲਿਸ ਵਲੋਂ ਮੁਕੱਦਮਾ ਦਰਜ ਕਰਨ ਦੀ ਗਲ ਕੀਤੀ ਗਈ ਹੈ ਤਾਂ ਜੋ ਅਜਿਹਾ ਦੁਬਾਰਾ ਨਾ ਵਾਪਰ ਸਕੇ।
ਇਸ ਸੰਬਧੀ ਪੀੜਤ ਨੀਰਜ ਨੇ ਦਸਿਆ ਕਿ ਉਹ ਕਾਲੋਨੀ ਦੇ ਬਾਹਰ ਖੜ੍ਹਾ ਸੀ ਜਿਥੇ ਐਕਟਿਵਾ ਸਵਾਰ ਤਿੰਨ ਨੋਜਵਾਨਾਂ ਵਲੋਂ ਉਸ ‘ਤੇ ਛੇ ਗੋਲੀਆਂ ਚਲਾਈਆਂ ਗਈਆ ਜਿਸਦੇ ਚਲਦੇ ਮੌਕੇ ਤੋਂ ਭਜ ਆਪਣੀ ਜਾਨ ਬਚਾਈ ਹੈ। ਉਨ੍ਹਾਂ ਪੁਲਿਸ ਕੋਲੋਂ ਇਨ੍ਹਾਂ ਗੁੰਡਾ ਅਨਸਰਾਂ ‘ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸੰਬਧੀ ਜਾਚ ਅਧਿਕਾਰੀ ਏ ਐਸ ਆਈ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਕਿ ਰਾਤ ਰਣਜੀਤ ਐਵੀਨਿਊ ਅਧੀਨ ਆਉਂਦੇ ਇਲਾਕਾ ਹਾਊਸਿੰਗ ਬੋਰਡ ਕਾਲੋਨੀ ਵਿੱਚ ਗੋਲੀ ਚਲੀ ਹੈ ਜਿਸ ਸੰਬਧੀ ਪਰਚਾ ਦਰਜ ਕਰ ਰਹੇ ਹਾ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਫਲਾਇੰਗ ਸਿੱਖ ਮਿਲਖਾ ਸਿੰਘ ਦੇ ਦਿਹਾਂਤ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਸਣੇ ਕਈ ਨੇਤਾਵਾਂ ਨੇ ਜਤਾਇਆ ਸੋਗ