Addicted husband started attacking : ਸੰਗਰੂਰ ਜ਼ਿਲ੍ਹੇ ਦੇ ਸੁਨਾਮ ਸ਼ਹਿਰ ਦੇ ਵਿਚ ਚੌਰਾਹੇ ਐਤਵਾਰ ਸਵੇਰੇ ਉਸ ਸਮੇਂ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਛਾਜਲੀ ਪਿੰਡ ਤੋਂ ਇਕ ਰੇਹੜਾ ਚਾਲਕ ਨਸ਼ੇੜੀ ਵਿਅਕਤੀ ਨੇ ਆਪਣੀ ਪਤਨੀ ਨੂੰ ਬੁਰੀ ਤਰ੍ਹਾਂ ਕੁੱਟਨਾ ਅਤੇ ਦਾਤ ਨਾਲ ਵੱਢਣਾ ਸ਼ੁਰੂ ਕਰ ਦਿੱਤਾ। ਦੱਸਣਯੋਗ ਹੈ ਕਿ ਇਸ ਦੌਰਾਨ ਪੁਲਿਸ ਵੀ ਉਥੇ ਮੌਜੂਦ ਸੀ। ਦਰਿੰਦਗੀ ਦਾ ਅਜਿਹਾ ਕਾਰਾ ਵੇਖ ਕੇ ਭੜ੍ਹਕੇ ਲੋਕਾਂ ਨੇ ਨਸ਼ੇੜੀ ਨੂੰ ਫੜ੍ਹਕੇ ਇਨ੍ਹਾਂ ਕੁਟਾਪਾ ਚਾੜ੍ਹਿਆ ਕਿ ਉਸ ਨੂੰ ਵੀ ਹਸਪਤਾਲ ਪਹੁੰਚਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨਸ਼ੇ ’ਚ ਧੁੱਤ ਸੀ। ਉਸ ਦੀ ਪਤਨੀ ਉਸ ਤੋਂ ਵੱਖ ਕਿਸੇ ਹੋਰ ਵਿਅਕਤੀ ਨਾਲ ਸੁਨਾਮ ਵਿਚਆ ਕੇ ਰਹਿਣ ਲੱਗੀ ਸੀ। ਉਹ ਆਪਣੀ ਪਤਨੀ ਨੂੰ ਮੋਟਰਸਾਈਕਲ ਰੇਹੜੀ ਘਰ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਵਾਰ-ਵਾਰ ਦਾਤ ਨਾਲ ਆਪਣੀ ਪਤਨੀ ’ਤੇ ਹਮਲਾ ਕਰ ਰਿਹਾ ਸੀ।
ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅਮਰਜੀਤ ਕੌਰ ਨੇ ਦੱਸਿਆ ਕਿ ਵੀਰਪਾਲ ਕੌਰ ਦਾ ਵਿਆਹ ਅਜਾਇਬ ਸਿੰਘ ਪਿੰਡ ਛਾਜਲੀ ਨਾਲ ਹੋਈ ਸੀ। ਵਿਆਹ ਤੋਂ ਬਾਅਦ ਹੀ ਅਜਾਇਬ ਸਿੰਘ ਨੇ ਵੀਰਪਾਲ ਕੌਰ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਕਾਫੀ ਸਮਾਂ ਤਾਂ ਵੀਰਪਾਲ ਆਪਣੇ ਨਸ਼ੇੜੀ ਪਤੀ ਦਾ ਜੁਲਮ ਸਹਿੰਦੀ ਰਹੀ। ਪਰ ਅਖੀਰ ਤੰਗ ਆ ਕੇ ਉਹ ਕੁਝ ਮਹੀਨੇ ਪਹਿਲਾਂ ਪੇਕੇ ਘਰ ਆ ਗਈ। ਅੱਜ ਨਸ਼ੇ ‘ਚ ਧੁੱਤ ਅਜਾਇਬ ਸਿੰਘ ਮੋਟਰ ਸਾਈਕਲ ਪਿੱਛੇ ਰੇਹੜੀ ਲਾ ਕੇ ਸਾਡੇ ਘਰ ਇੰਦਰਾ ਬਸਤੀ ਸੁਨਾਮ ਵਿਖੇ ਆਇਆ ,ਉਹ ਦੇ ਹੱਥ ‘ਚ ਸ਼ਰਾਬ ਦੀ ਬੋਤਲ ਅਤੇ ਤੇਜ਼ਧਾਰ ਦਾਤ ਫੜ੍ਹਿਆ ਹੋਇਆ ਸੀ। ਅਜਾਇਬ ਸਿੰਘ ਵੀਰਪਾਲ ਕੌਰ ਨੂੰ ਜਬਰਦਸਤੀ ਘਰੋਂ ਚੁੱਕ ਕੇ ਰੇਹੜੀ ‘ਤੇ ਬੰਨ੍ਹ ਕੇ ਲੈ ਗਿਆ।
ਜਦੋਂ ਲੋਕਾਂ ਨੇ ਉਸ ਨੂੰ ਰੋਕਣਾ ਚਾਹਿਆ ਤਾਂ ਹੱਥ ‘ਚ ਫੜ੍ਹਿਆ ਦਾਤ ਉਸ ਨੇ ਛੁਡਾਉਣ ਆਏ ਲੋਕਾਂ ਵੱਲ ਸਿੱਧਾ ਕਰ ਲਿਆ। ਘਟਨਾ ਦੀ ਸੂਚਨਾ ਮਿਲਦੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਉਸ ਨੇ ਆਪਣੀ ਪਤਨੀ ਨੂੰ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਦਾਤ ਨਾਲ ਵਾਰ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਅਖੀਰ ਲੋਕਾਂ ਔਰਤ ਦੀ ਜਾਨ ਬਚਾਉਣ ਲਈ ਨਸ਼ੇੜੀ ਨੂੰ ਡਾਂਗਾ ਨਾਲ ਕੁੱਟ ਕੇ ਹੇਠਾਂ ਸੁੱਟ ਲਿਆ ਅਤੇ ਔਰਤ ਨੂੰਬਚਾਇਆ। ਦੋਵਾਂ ਨੂੰ ਸੁਨਾਮ ਦੇ ਸਰਕਾਰੀ ਹਸਪਤਾਲ ਦਾਖਿਲ ਕਰਵਾਇਆ, ਜਿਥੇ ਐਸਐਮਓ ਡਾ. ਸੰਜੇ ਕਾਮਰਾ ਨੇ ਦੱਸਿਆ ਕਿ ਔਰਤ ਦੀ ਹਾਲਤ ਠੀਕ ਹੈ, ਜਦਕਿ ਅਜਾਇਬ ਸਿੰਘ ਦੀ ਗੰਭੀਰ ਹਾਲਤ ਦੇ ਚਲਦਿਆਂ ਡਾਕਟਰਾਂ ਨੇ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।