ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ‘ਰਾਸ਼ਟਰਪਤਨੀ’ ਕਹੇ ਜਾਣ ‘ਤੇ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਬੁਰੀ ਤਰ੍ਹਾਂ ਫਸ ਗਏ ਹਨ। ਆਪਣੇ ਆਪ ਨੂੰ ਚਾਰੇ ਪਾਸਿਓਂ ਘਿਰਦਾ ਵੇਖ ਹੁਣ ਉਨ੍ਹਾਂ ਨੇ ਰਾਸ਼ਟਰਪਤੀ ਤੋਂ ਮਾਫੀ ਮੰਗ ਲਈ ਹੈ।
ਉਨ੍ਹਾਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਲਿਖਤੀ ਤੌਰ ‘ਤੇ ਆਪਣੇ ਵੱਲੋਂ ਇਸਤੇਮਾਲ ਕੀਤੇ ਗਏ ਸ਼ਬਦ ਲਈ ਅਫਸੋਸ ਪ੍ਰਗਟਾਇਆ ਅਤੇ ਕਿਹਾ ਕਿ ਜ਼ੁਬਾਨ ਫਿਸਲਣ ਕਰਕੇ ਇਹ ਮੇਰੇ ਮੂੰਹੋਂ ਇਹ ਸ਼ਬਦ ਨਿਕਲ ਗਿਆ ਸੀ, ਜਿਸ ਨੂੰ ਮੈਂ ਸਵੀਕਾਰ ਕਰਦਾ ਹਾਂ ਤੇ ਮਾਫੀ ਦੀ ਬੇਨਤੀ ਕਰਦਾ ਹਾਂ।
ਦੱਸ ਦੇਈਏ ਕਿ ਰਾਸ਼ਟਰਪਤੀ ਮੁਰਮੂ ਖਿਲਾਫ ਇਸ ਟਿੱਪਣੀ ਨੂੰ ਲੈ ਕੇ ਕਾਂਗਰਸੀ ਨੇਤਾ ਖਿਲਾਫ ਮੱਧ ਪ੍ਰਦੇਸ਼ ਦੇ ਡਿੰਡੋਰੀ ਵਿੱਚ ਕੇਸ ਵੀ ਦਰਜ ਕੀਤਾ ਗਿਆ ਹੈ। ਉਨ੍ਹਾਂ ਦੇ ਇਸ ਬਿਆਨ ਦੀ ਹਰ ਕੋਈ ਨਿਖੇਧੀ ਕਰ ਰਿਹਾ ਹੈ ਤੇ ਨਾਲ ਹੀ ਕਾਂਗਰਸ ਨੂੰ ਵੀ ਘੇਰਿਆ ਜਾ ਰਿਹਾ ਹੈ।
ਅਧੀਰ ਰੰਜਨ ਦੇ ਬਿਆਨਾਂ ਨੂੰ ਬੀਜੇਪੀ ਆਗੂ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਦ੍ਰੌਪਦੀ ਮੁਰਮੂ ਜਦੋਂ ਤੋਂ ਰਾਸ਼ਟਰਪਤੀ ਬਣੇ ਹਨ, ਉਦੋਂ ਤੋਂ ਕਾਂਗਰਸ ਉਨ੍ਹਾਂ ਦਾ ਮਜ਼ਾਕ ਬਣਾ ਰਹੀ ਹੈ। ਕਾਂਗਰਸ ਨੇ ਉਨ੍ਹਾਂ ਨੂੰ ਕਠਪੁਤਲੀ ਕਿਹਾ, ਅਸ਼ੁਭ ਤੇ ਅਮੰਗਲ ਦਾ ਪ੍ਰਤੀਕ ਕਿਹਾ।
ਇਹ ਵੀ ਪੜ੍ਹੋ : ਮਿਸ਼ਨ ਰੇਡ ‘ਤੇ CM ਮਾਨ, ਪਹਿਲੀ ਵਾਰ ਪੰਚਾਇਤੀ ਜ਼ਮੀਨਾਂ ਦਾ ਕਬਜ਼ਾ ਛੁਡਾਉਣ ਖੁਦ ਪਹੁੰਚੇ ਮੋਹਾਲੀ
ਇਸ ਨੂੰ ਲੈ ਕੇ ਸੰਸਦ ਵਿੱਚ ਇਰਾਨੀ ਤੇ ਸੋਨੀਆ ਗਾਂਧੀ ਵਿਚਾਲੇ ਵੀ ਨੋਕ-ਝੌਂਕ ਵੀ ਦੇਖਣ ਨੂੰ ਮਿਲੀ। ਸੋਨੀਆ ਗਾਂਧੀ ਜਦੋਂ ਸੰਸਦ ਕੰਪਲੈਕਸ ਵਿੱਚ ਸੀ ਤਾਂ ਬੀਜੇਪੀ ਦੀਆਂ ਮਹਿਲਾਂ ਸਾਂਸਦਾਂ ਨੇ ਉਨ੍ਹਾਂ ਨੂੰ ਰੋਕ ਕੇ ਗੱਲ ਕਰਨੀ ਸ਼ੁਰੂ ਕੀਤੀ। ਸਾਂਸਦ ਰਮਾ ਦੇਵੀ ਨੇ ਸੋਨੀਆ ਗਾਂਧੀ ਨੂੰ ਕਿਹਾ ਕਿ ਤੁਹਾਡੇ ਸਾਂਸਦ ਅਧੀਰ ਰੰਜਨ ਰਾਸ਼ਟਰਪਤੀ ਬਾਰੇ ਕਿਹੋ ਜਿਹੇ ਬਿਆਨ ਦੇ ਰਹੇ ਹਨ। ਇਸ ‘ਤੇ ਸੋਨੀਆ ਨੇ ਕਿਹਾ ਕਿ ਅਧੀਰ ਨੇ ਮਾਫੀ ਮੰਗ ਲਈ ਹੈ ਪਰ ਇਸ ਮਾਮਲੇ ਵਿੱਚ ਮੇਰਾ ਨਾਂ ਕਿਉਂ ਆ ਰਿਹਾ ਹੈ
ਇੰਨੇ ਵਿੱਚ ਉਥੇ ਮੌਜੂਦ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਮੈਡਮ ਮੈਂ ਤੁਹਾਡੀ ਮਦਦ ਕਰ ਸਕਦੀ ਹਾਂ, ਮੈਂ ਤੁਹਾਡਾ ਨਾਂ ਲਿਆ ਸੀ। ਇਸ ‘ਤੇ ਸੋਨੀਆ ਨੇ ਕਿਹਾ ਕਿ ‘ਡੋਂਟ ਟੌਕ ਟੂ ਮੀ’ ਬਸ ਇਸ ਤੋਂ ਬਾਅਦ ਦੋਵਾਂ ਵਿੱਚ ਤੂੰ-ਤੂੰ, ਮੈਂ-ਮੈਂ ਸ਼ੁਰੂ ਹੋ ਗਈ। ਬਹਿਸ ਵਧਦੀ ਵੇਖ ਸੋਨੀਆ ਗਾਂਧੀ ਉਥਂ ਚਲੇ ਗਏ ਤੇ ਉਸ ਮਗਰੋਂ ਬੀਜੇਪੀ ਮਹਿਲਾ ਸਾਂਸਦਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: