After the Corona Crisis: ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਦੀ ਅਰਥ ਵਿਵਸਥਾ ਹਿੱਲ ਚੁੱਕੀ ਹੈ , ਅਜਿਹੇ ‘ਚ ਹਰ ਸੂਬਾ ਆਪਣੇ ਵੱਲੋਂ ਜਦੋਂ ਜਹਿਦ ‘ਚ ਲੱਗਾ ਹੈ। ਅਜਿਹੇ ‘ਚ ਹੁਣ ਪੈਟਰੋਲ ਤੇ ਡੀਜ਼ਲ ‘ਤੇ ਵੈਟ ਵਧਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ 1 ਜੂਨ ਤੋਂ ਉੱਤਰ ਪੂਰਬੀ ਰਾਜ ਮਿਜੋਰਮ ਪੈਟਰੋਲ ਤੇ ਡੀਜ਼ਲ ‘ਤੇ ਵੈਟ ‘ਚ ਇਜਾਫਾ ਕੀਤਾ ਜਾ ਰਿਹਾ ਹੈ। ਮਿਜ਼ੋਰਮ ਸਰਕਾਰ ਵੱਲੋਂ ਕੀਤੇ ਗਏ ਐਲਾਨ ਅਨੁਸਾਰ 1 ਜੂਨ ਤੋਂ ਪੈਟਰੋਲ ‘ਤੇ 2.5 ਫ਼ੀਸਦੀ ਤੇ ਡੀਜ਼ਲ ‘ਤੇ 5 ਫ਼ੀਸਦੀ ਦੀ ਦਰ ਨਾਲ ਵੈਟ ਵਧਾ ਦਿੱਤਾ ਜਾਵੇਗਾ ਜਿਸ ਨਾਲ ਰਾਜ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੀ ਵਧਣਗੀਆਂ। ਇਸ ਇਜ਼ਾਫ਼ੇ ਤੋਂ ਬਾਅਦ ਮਿਜ਼ੋਰਮ ‘ਚ ਪੈਟਰੋਲ ਦੀ ਕੀਮਤ 66.54 ਤੋਂ ਸਿੱਧਾ 69.87 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ , ਓਥੇ ਡੀਜ਼ਲ ਦੀ ਕੀਮਤ 60.49 ਤੋਂ 62 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।
ਦਿੱਲੀ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਝਾਰਖੰਡ, ਪੱਛਮੀ ਬੰਗਾਲ, ਨਾਗਾਲੈਂਡ, ਕਰਨਾਟਕ ਤੇ ਅਸਾਮ ਤੋਂ ਇਲਾਵਾ, ਹਰਿਆਣਾ ਨੇ ਵੀ ਪੈਟਰੋਲ ਤੇ ਡੀਜ਼ਲ ‘ਤੇ ਵੈਟ ਵਧਾ ਦਿੱਤਾ ਹੈ, ਜਿਸ ਤੋਂ ਬਾਅਦ ਕੀਮਤਾਂ ਉਛਾਲ ਦੇਖਿਆ ਜਾ ਸਕਦਾ ਹੈ।
ਹੁਣ ਇੰਝ ਕਰੋ SMS ਰਾਹੀਂ ਪਤਾ ਪੈਟਰੋਲ ਤੇ ਡੀਜ਼ਲ ਦੀ ਕੀਮਤ :
ਇੰਡੀਅਨ ਆਇਲ ਦੀ ਵੈੱਬਸਾਈਟ ਤੇ ਜਾਓ , ਸਿਟੀ ਕੋਡ ਪਤਾ ਕਰਨ ਮਗਰੋਂ 9224992249 ‘ਤੇ SMS ਕਰੋ ਅਤੇ ਜਾਣੋ ਆਪਣੇ ਸ਼ਹਿਰ ‘ਚ ਪਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ…