ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS) ਦੇ ਡਾਕਟਰਾਂ ਨੇ ਚਾਰ ਸਾਲ ਦੇ ਬੱਚੇ ਦੇ ਗਲੇ ਵਿੱਚ ਫਸੀ ਸੀਟੀ ਨੂੰ ਐਂਡੋਸਕੋਪੀ ਰਾਹੀਂ ਬਾਹਰ ਕੱਢਣ ਦਾ ਅਨੋਖਾ ਕਾਰਨਾਮਾ ਕੀਤਾ ਹੈ। ਇਸ ਦੇ ਨਾਲ ਹੀ ਬੱਚਾ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਹਰਿਆਣੇ ਦੇ ਨੂਹ ‘ਚ ਰਹਿਣ ਵਾਲੇ ਇਸ ਬੱਚੇ ਦੀ ਜਾਨ ‘ਤੇ ਉਸ ਸਮੇਂ ਅੜਚਣ ਆ ਗਈ ਜਦੋਂ ਉਸ ਨੇ ਖੇਡ ਦੌਰਾਨ ਸੀਟੀ ਨਿਗਲ ਲਈ, ਜਿਸ ਤੋਂ ਬਾਅਦ ਸੀਟੀ ਉਸ ਦੇ ਗਲੇ ‘ਚ ਫਸ ਗਈ।
ਪੀੜਤ 4 ਸਾਲ ਦੇ ਬੱਚੇ ਦੇ ਪਰਿਵਾਰ ਮੁਤਾਬਕ ਬੱਚਾ ਆਪਣੀਆਂ ਭੈਣਾਂ ਨਾਲ ਖੇਡ ਰਿਹਾ ਸੀ। ਇਸ ਦੌਰਾਨ ਬੱਚੇ ਨੇ ਖੇਡ-ਖੇਡ ਵਿਚ ਆਪਣੇ ਪੈਰਾਂ ‘ਤੇ ਪਹਿਨੀ ਹੋਈ ਸੈਂਡਲ ਦੀ ਸੀਟੀ ਕੱਢ ਕੇ ਆਪਣੇ ਮੂੰਹ ‘ਚ ਨਿਗਲ ਲਈ ਅਤੇ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ। ਜਦੋਂ ਬੱਚੇ ਨੇ ਜ਼ੋਰ ਨਾਲ ਸਾਹ ਲਿਆ ਤਾਂ ਉਸ ਦੇ ਮੂੰਹ ‘ਚੋਂ ਸੀਟੀ ਦੀ ਆਵਾਜ਼ ਨਿਕਲੀ। ਇਸ ‘ਤੋਂ ਬਾਅਦ ਪੀੜਤ ਬੱਚੇ ਦੇ ਮਾਤਾ-ਪਿਤਾ ਉਸ ਨੂੰ ਪਿਛਲੇ ਐਤਵਾਰ ਯਾਨੀ 23 ਅਪ੍ਰੈਲ ਦਿੱਲੀ ਦੇ ਏਮਜ਼ ਹਸਪਤਾਲ ਲੈ ਗਏ।
ਇਹ ਵੀ ਪੜ੍ਹੋ : ਡਿਜ਼ਨੀ ਨੇ ਫਿਰ ਕੀਤੀ ਛਾਂਟੀ ਦੀ ਤਿਆਰੀ, 4000 ਕਰਮਚਾਰੀ ਗੁਆ ਦੇਣਗੇ ਆਪਣੀ ਨੌਕਰੀ
ਬਾਲ ਸਰਜਰੀ ਵਿਭਾਗ ਦੇ ਐਡੀਸ਼ਨਲ ਪ੍ਰੋਫ਼ੈਸਰ ਡਾ: ਪ੍ਰਬੁੱਧ ਗੋਇਲ ਨੇ ਦੱਸਿਆ ਕਿ ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰ ਨੇ ਤੁਰੰਤ ਉਸ ਦਾ ਆਪਰੇਸ਼ਨ ਕਰਨ ਦਾ ਫੈਸਲਾ ਕੀਤਾ। ਓਪਰੇਸ਼ਨ ਦੌਰਾਨ ਡਾਕਟਰਾਂ ਨੇ ਬੜੀ ਸਮਝਦਾਰੀ ਨਾਲ ਪਹਿਲਾਂ ਗਲੇ ਦੇ ਅੰਦਰ ਕੈਮਰਾ ਲਗਾਇਆ ਅਤੇ ਫਿਰ ਜਾਂਚ ਕੀਤੀ ਗਏ। ਇੱਕ ਘੰਟੇ ਤੱਕ ਚੱਲੇ ਇਸ ਆਪ੍ਰੇਸ਼ਨ ਤੋਂ ਬਾਅਦ ਗਲੇ ਵਿੱਚ ਫਸੀ ਸੀਟੀ ਨੂੰ ਕੱਢ ਦਿੱਤਾ ਗਿਆ ਹੈ। ਪਰ ਪਰਿਵਾਰਕ ਮੈਂਬਰਾਂ ਦੀ ਸਮਝ ਅਤੇ ਡਾਕਟਰਾਂ ਦੇ ਆਪਰੇਸ਼ਨ ਕਾਰਨ ਇਸ 4 ਸਾਲਾ ਬੱਚੇ ਦੀ ਜਾਨ ਬਚਾ ਲਈ ਗਈ ਹੈ ਅਤੇ ਬੱਚਾ ਸੁਰੱਖਿਅਤ ਹੈ।
ਵੀਡੀਓ ਲਈ ਕਲਿੱਕ ਕਰੋ -: