ਕੋਰੋਨਾ ਅਤੇ ਵੈਕਸੀਨ ਬਾਰੇ ਵਿਸ਼ਵ ਭਰ ਵਿਚ ਅਧਿਐਨ ਕੀਤੇ ਜਾ ਰਹੇ ਹਨ। ਇਸ ਦੌਰਾਨ ਭਾਰਤ ਵਿਚ ਜੀਨੋਮ ਸੀਕਵੈਂਸ ‘ਤੇ ਕੀਤੀ ਗਈ ਪਹਿਲੀ ਸਟੱਡੀ ਦੇ ਨਤੀਜੇ ਸਾਹਮਣੇ ਆ ਗਏ ਹਨ, ਇਹ ਸਟੱਡੀ ਉਨ੍ਹਾਂ ਲੋਕਾਂ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਲਾਗ ਦੇ ਪ੍ਰਭਾਵਾਂ ਨੂੰ ਜਾਣਨ ਲਈ ਕੀਤੀ ਗਈ ਸੀ ਜਿਨ੍ਹਾਂ ਨੂੰ ਟੀਕਾ ਲਗਾਇਆ ਗਿਆ ਸੀ।
ਅਧਿਐਨ ਵਿੱਚ ਸ਼ਾਮਲ ਲਾਗ ਦੇ 63 ਮਾਮਲਿਆਂ ਵਿੱਚੋਂ 36 ਮਰੀਜ਼ਾਂ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਹੋਈਆਂ ਸਨ ਜਦੋਂਕਿ 27 ਵਿਅਕਤੀਆਂ ਨੂੰ ਇੱਕ ਖੁਰਾਕ ਮਿਲੀ ਸੀ। ਇਨ੍ਹਾਂ ਵਿੱਚੋਂ 10 ਮਰੀਜ਼ਾਂ ਨੂੰ ਕੋਵਿਸ਼ਿਲਡ ਅਤੇ 53 ਵਿਅਕਤੀਆਂ ਨੂੰ ਕੋਵੈਕਸੀਨ ਲੱਗੀ ਸੀ।
ਇਨ੍ਹਾਂ ਵਿੱਚੋਂ ਬਹੁਤ ਸਾਰੇ ਨਮੂਨਿਆਂ ਵਿੱਚ B.1.617.2 ਪਾਇਆ ਗਿਆ। ਇਹ 23 ਨਮੂਨਿਆਂ (63.9% ਨਮੂਨਿਆਂ) ਵਿਚ ਮੌਜੂਦ ਸੀ। ਇਸ ਵਿਚੋਂ 12 ਲੋਕਾਂ ਨੇ ਦੋਵੇਂ ਅਤੇ 11 ਲੋਕਾਂ ਨੂੰ ਇਕ ਖੁਰਾਕ ਮਿਲੀ ਸੀ। ਚਾਰ ਸੈਂਪਲਾਂ ਵਿੱਚ B.1.617.1 ਸੀ ਅਤੇ ਇੱਕ ਨਮੂਨੇ ਵਿੱਚ B.1.1.7 ਵੇਰੀਐਂਟ ਸੀ।
ਰਿਪੋਰਟ ਦੇ ਅਨੁਸਾਰ, ਇਨ੍ਹਾਂ ਸਾਰੇ ਮਰੀਜ਼ਾਂ ਵਿੱਚ ਐਂਟੀਬਾਡੀਜ਼ ਮੌਜੂਦ ਸਨ ਅਤੇ ਇਸਦੇ ਬਾਵਜੂਦ ਉਨ੍ਹਾਂ ਨੂੰ ਲਾਗ ਲੱਗ ਗਈ। ਇਨ੍ਹਾਂ ਵਿੱਚ ਵੀ ਕੋਰੋਨਾ ਦੇ ਆਮ ਮਰੀਜ਼ਾਂ ਵਾਂਗ ਐਮਰਜੈਂਸੀ ਦੀ ਲੋੜ ਸੀ। ਇਸ ਦੇ ਕਾਰਨ ਇਮਿਊਨੋਗਲੋਬੂਲਿਨ ਜੀ ਐਂਟੀਬਾਡੀਜ਼ (ਆਈਜੀਜੀ) ਨੂੰ ਕੋਵਿਡ-19 ਦੇ ਵਿਰੁੱਧ ਇੱਕ ਬਚਾਅ ਇਮਿਊਨਿਟੀ ਵਜੋਂ ਵੇਖਿਆ ਜਾ ਰਿਹਾ ਹੈ। ਏਮਜ਼ ਦੀ ਨਵੀਂ ਰਿਪੋਰਟ ਕਈ ਹੱਦ ਤੱਕ ਵਿਲੱਖਣ ਹੈ।
ਹਾਲਾਂਕਿ, 5-7 ਦਿਨਾਂ ਤਕ ਲਗਾਤਾਰ ਬੁਖਾਰ ਦੇ ਬਾਵਜੂਦ ਇਨ੍ਹਾਂ ਸਾਰੇ ਲੋਕਾਂ ਵਿੱਚ ਲਾਗ ਇੰਨੀ ਘਾਤਕ ਨਹੀਂ ਸੀ। ਅਧਿਐਨ ਵਿਚ ਸ਼ਾਮਲ ਮਰੀਜ਼ਾਂ ਦੀ ਔਸਤ ਉਮਰ 37 (21-92) ਸੀ, ਜਿਨ੍ਹਾਂ ਵਿਚੋਂ 41 ਆਦਮੀ ਅਤੇ 22 ਔਰਤਾਂ ਸਨ। ਇਨ੍ਹਾਂ ਵਿੱਚੋਂ ਕਿਸੇ ਵੀ ਮਰੀਜ਼ ਨੂੰ ਪਹਿਲਾਂ ਤੋਂ ਕੋਈ ਬਿਮਾਰੀ ਨਹੀਂ ਸੀ।
ਇਨ੍ਹਾਂ ਲੋਕਾਂ ਵਿੱਚ B.1.617.2 ਵੇਰੀਏਂਟ ਵੀ ਸੀ, ਇਸ ਲਈ ਵੈਕਸੀਨ ਦੀ ਦੋਵਾਂ ਜਾਂ ਇੱਕ ਖੁਰਾਕ ਲੈਣ ਵਾਲਿਆਂ ਦੇ ਸੈਂਪਲਾਂ ਦੀ ਪੜਤਾਲ ਕੀਤੀ ਗਈ। ਹਾਲਾਂਕਿ, ਦੋਵਾਂ ਅਤੇ ਇੱਕ ਖੁਰਾਕ ਲੈਣ ਵਾਲੇ ਵਿਚਕਾਰ ਕੋਈ ਮਹੱਤਵਪੂਰਨ ਅੰਤਰ ਨਹੀਂ ਮਿਲਿਆ। ਇਸ ਤੋਂ ਇਲਾਵਾ ਕਿਸ ਵੇਰੀਏਂਟ ਵਾਲੇ ਸੈਂਪਲ ਨੂੰ ਕਿਹੜੀ ਵੈਕਸੀਨ ਦਿੱਤੀ ਗਈ ਸੀ, ਇਸ ਦੀ ਵੀ ਜਾਂਚ ਕੀਤੀ ਗਈ। ਇਸ ਵਿਚ ਵੀ ਕੋਈ ਮਹੱਤਵਪੂਰਨ ਅੰਤਰ ਨਹੀਂ ਦੇਖਿਆ ਗਿਆ।
ਇਹ ਵੀ ਪੜ੍ਹੋ : ਹੁਣ ਰੂਸੀ ਕੋਰੋਨਾ ਵੈਕਸੀਨ Sputnik V ਵੀ ਬਣਾਏਗਾ ਸੀਰਮ ਇੰਸਟੀਚਿਊਟ, DCGI ਤੋਂ ਮਿਲੀ ਮਨਜ਼ੂਰੀ
ਜਾਂਚ ਕੀਤੇ ਗਏ ਲਾਗ ਦੇ ਕੇਸਾਂ ਵਿੱਚੋਂ, 10 ਮਰੀਜ਼ਾਂ (ਟੀਕੇ ਦੀਆਂ ਦੋਵੇਂ ਖੁਰਾਕਾਂ ਵਾਲੇ 8 ਵਿਅਕਤੀ ਅਤੇ ਇੱਕ ਖੁਰਾਕ ਵਿੱਚ 2 ਵਿਅਕਤੀ) ਦੇ ਇਮਿਊਨੋਗਲੋਬੂਲਿਨ ਐਂਟੀਬਾਡੀਜ਼ ਸੀ ਜਿਸ ਦਾ ਮੁਲਾਂਕਣ ਕੇਮਿਲੁਮਿਨਸੇਂਟ ਇਮਿਊਨੋਸੇ ਨਾਲ ਕੀਤਾ ਗਿਆ ਸੀ, ਇਨ੍ਹਾਂ ਵਿੱਚੋਂ 6 ਮਰੀਜ਼ਾਂ ਵਿੱਚ ਇਨਫੈਕਸ਼ਨ ਤੋਂ ਇੱਕ ਮਹੀਨੇ ਪਹਿਲਾਂ IgG ਐਂਟੀਬਾਡੀ ਸੀ ਜਦਕਿ 4 ਲੋਕਾਂ ਵਿੱਚ ਇਨੈਕਸ਼ਨ ਤੋਂ ਬਾਅਦ ਐਂਟੀਬਾਡੀ ਪਾਈ ਗਈ।