ਯੂਕਰੇਨ ਤੇ ਰੂਸ ਵਿੱਚ ਜੰਗ ਦਾ ਅੱਜ 14ਵਾਂ ਦਿਨ ਹੈ, ਇਸ ਦੌਰਾਨ ਤਬਾਹੀ ਦਾ ਮੰਜ਼ਰ ਜਾਰੀ ਹੈ। ਇਸੇ ਵਿਚਾਲੇ ਯੂਕਰੇਨ ਦੀ ਰਾਜਧਾਨੀ ਕੀਵ ਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹਵਾਈ ਅਲਰਟ ਐਲਾਨ ਦਿੱਤਾ ਗਿਆ ਹੈ ਤੇ ਉਥੇ ਦੇ ਨਿਵਾਸੀਆਂ ਨੂੰ ਜਲਦ ਤੋਂ ਜਲਦ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਗਈ ਹੈ।
ਖੇਤਰੀ ਪ੍ਰਸ਼ਾਸਨ ਦੇ ਪ੍ਰਮੁੱਖ ਓਲੇਕਸੀ ਕੁਲੇਬਾ ਨੇ ਟੈਲੀਗ੍ਰਾਮ ‘ਤੇ ਕਿਹਾ, ‘ਕੀਵ-ਇਲਾਕਾ-ਹਵਾਈ ਅਲਰਟ। ਮਿਜ਼ਾਇਲ ਹਮਲੇ ਦਾ ਖ਼ਤਰਾ ਹੈ। ਸਾਰੇ ਲੋਕ ਤੁਰੰਤ ਸੁਰੱਖਿਅਤ ਥਾਵਾਂ ‘ਤੇ ਚਲੇ ਜਾਣ।’
ਯੂਕਰੇਨ ‘ਤੇ ਹਮਲਾ ਕਰਨ ਦੇ ਲਗਭਗ ਦੋ ਹਫ਼ਤਿਆਂ ਬਾਅਦ ਰੂਸੀ ਫੌਜ ਨੇ ਦੇਸ਼ ਦੇ ਅੰਦਰ ਵੱਲ ਅੱਗੇ ਨੂੰ ਵਧ ਰਿਹਾ ਹੈ। ਅਜੋਵ ਸਾਗਰ ‘ਤੇ ਸਥਿਤ ਮਾਰਿਉਪੋਲ ਨੂੰ ਰੂਸੀ ਫੌਜੀਆਂ ਨੇ ਕਈ ਦਿਨਾਂ ਤੋਂ ਘੇਰਿਆ ਹੋਇਆ ਹੈ ਤੇ 4,30,000 ਲੋਕਾਂ ਦੀ ਅਬਾਦੀ ਵਾਲੇ ਇਸ ਸ਼ਹਿਰ ਵਿੱਚ ਮਨੁੱਖੀ ਸੰਕਟ ਵਧ ਰਿਹਾ ਹੈ, ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਮਨੁੱਖੀ ਗਲਿਆਰੇ ਬਣਾਉਣ ਦੀਆਂ ਕੋਸ਼ਿਸ਼ਾਂ ਅਸਫਲ ਹੋ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਦੋ ਹਫਤਿਆਂ ਤੋਂ ਚੱਲ ਰਹੀ ਇਸ ਲੜਾਈ ਵਿੱਚ ਦੇਸ਼ ਭਰ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਵਿੱਚ ਫੌਜੀ ਤੇ ਗੈਰ-ਫ਼ੌਜੀ ਨਾਗਰਿਕ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਸ ਵਿਚਾਲੇ ਯੂਕਰੇਨ ਦੇ ਊਰਜਾ ਮੰਤਰੀ ਨੇ ਕਿਹਾ ਕਿ ਯੂਕਰੇਨ ਦੇ ਇੱਕ ਪਰਮਾਣੂ ਪਲਾਂਟ ‘ਤੇ ਕਬਜ਼ਾ ਕਰ ਚੁੱਕੀ ਰੂਸੀ ਫੌਜ ਪੂਰੀ ਤਰ੍ਹਾਂ ਥਕ ਚੁੱਕੇ ਕਰਮਚਾਰੀਆਂ ਨੂੰ ਸੰਬੋਧਨ ਰਿਕਾਰਡ ਕਰਨ ਲਈ ਮਜਬੂਰ ਕਰ ਰਹੀ ਹੈ, ਜਿਸ ਦੀ ਉਹ ਦੁਰਵਰਤੋਂ ਲਈ ਇਸਤੇਮਾਲ ਕਰਨਾ ਚਾਹੁੰਦੀ ਹੈ। ਰੂਸੀ ਫੌਜ ਨੇ ਸ਼ੁੱਕਰਵਾਰ ਨੂੰ ਯੂਰਪ ਦੇ ਸਭ ਤੋਂ ਵੱਡੇ ਜਾਪੋਰਿਜਿਆ ਪਰਮਾਣੂ ਪਲਾਂਟ ‘ਤੇ ਹਮਲਾ ਕਰਕੇ ਇਸ ਨੂੰ ਕਬਜ਼ੇ ਵਿੱਚ ਲਿਆ। ਹਮਲੇ ਦੌਰਾਨ ਕੰਪਲੈਕਸ ਦੀ ਇੱਕ ਇਮਾਰਤ ਵਿੱਚ ਅੱਗ ਲੱਗ ਗਈ ਸੀ। ਊਰਜਾ ਮੰਤਰੀ ਹਮਰਨ ਹਾਲੁਸ਼ਚੇਂਕੋ ਨੇ ਫੇਸਬੁਕ ‘ਤੇ ਕਿਹਾ ਕਿ ਲਗਭਗ 500 ਰੂਸੀ ਫੌਜੀ ਤੇ 50 ਭਾਰੀ ਹਥਿਆਰ ਪਲਾਂਟ ਦੇ ਅੰਦਰ ਹਨ।