Airlines giving ticket refunds: ਨਵੀਂ ਦਿੱਲੀ: ਦੇਸ਼ ਵਿੱਚ ਘਰੇਲੂ ਜਹਾਜ਼ ਯਾਤਰਾ ਸ਼ੁਰੂ ਹੋਣ ਦੇ ਨਾਲ ਹੀ ਇੰਡੀਗੋ ਅਤੇ ਏਅਰ ਏਸ਼ੀਆ ਇੰਡੀਆ ਨੇ ਰੱਦ ਹੋਈਆਂ ਉਡਾਣਾਂ ਦੀਆਂ ਟਿਕਟਾਂ ਦਾ ਰਿਫੰਡ ਦੇਣਾ ਸ਼ੁਰੂ ਕਰ ਦਿੱਤਾ ਹੈ । ਟਿਕਟਾਂ ਦਾ ਰਿਫੰਡ ਇਹ ਹਵਾਬਾਜ਼ੀ ਕੰਪਨੀਆਂ ਟਰੈਵਲ ਏਜੰਟਾਂ ਦੇ ਖਾਤਿਆਂ ਵਿੱਚ ਪਾਉਣ ਲੱਗੀਆਂ ਹਨ । ਇਸ ਬਾਰੇ ਟ੍ਰੈਵਲ ਪੋਰਟਲ ਈਜ਼ਮਾਈਟਰਿੱਪ ਡਾਟ ਕਾਮ ਨੇ ਜਾਣਕਾਰੀ ਦਿੱਤੀ ਕਿ ਹਵਾਬਜ਼ੀ ਕੰਪਨੀਆਂ ਦੀ ਇਸ ਪਹਿਲ ਨਾਲ ਹੁਣ ਟ੍ਰੈਵਲ ਏਜੰਟਾਂ ਨੂੰ ਕਾਫ਼ੀ ਰਾਹਤ ਮਿਲੇਗੀ । ਹੁਣ ਉਹ ਆਪਣੇ ਗਾਹਕਾਂ ਨੂੰ ਰਿਫੰਡ ਜਾਰੀ ਕਰ ਸਕਣਗੇ ।
ਇਸ ਸਬੰਧੀ ਈਜਮਾਈਟਰਿੱਪ ਡਾਟ ਕਾਮ ਦੇ ਸੀ.ਈ.ਓ. ਨਿਸ਼ਾਂਤ ਪਿੱਟੀ ਨੇ ਕਿਹਾ ਕਿ ‘ਸਾਰੇ ਯਾਤਰੀ ਜੋ ਟਿਕਟ ਦੀ ਰਿਫੰਡ ਰਾਸ਼ੀ ਨੂੰ ਕ੍ਰੈਡਿਟ ਸੈੱਲ ਵਿੱਚ ਪਾਉਣ ਦੀ ਬਜਾਏ ਸਿੱਧੇ ਰਿਫੰਡ ਚਾਹੁੰਦੇ ਹਨ, ਉਨ੍ਹਾਂ ਨੂੰ ਰਿਫੰਡ ਦਿੱਤਾ ਜਾਵੇਗਾ । ਮੌਜੂਦਾ ਸਮੇਂ ਵਿੱਚ ਏਅਰ ਏਸ਼ੀਆ ਨੇ ਈਜਮਾਈਟਰਿੱਪ ਡਾਟ ਕਾਮ ਦੇ ਮਾਮਲੇ ਵਿੱਚ ਅਜਿਹਾ ਕੀਤਾ ਹੈ ਅਤੇ ਅਸੀਂ ਗਾਹਕਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਰਾਸ਼ੀ ਪਾ ਦਿੱਤੀ ਹੈ। ਹਾਲਾਂਕਿ ਸਾਨੂੰ ਏਅਰ ਏਸ਼ੀਆ ਤੋਂ ਇਹ ਰਾਸ਼ੀ ਟਿਕਟਿੰਗ ਵਾਲੇਟ ਵਿੱਚ ਪ੍ਰਾਪਤ ਹੋ ਰਹੀ ਹੈ ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਹੋਰ ਕੰਪਨੀਆਂ ਨੇ ਵੀ ਰਿਫੰਡ ਕਰਨਾ ਸ਼ੁਰੂ ਕੀਤਾ ਹੈ । ਉਨ੍ਹਾਂ ਦੱਸਿਆ ਕਿ ਹੁਣ ਇੰਡੀਗੋ ਨੇ ਵੀ ਸਾਡੀ ਏਜੰਸੀ ਦੇ ਵਾਲੇਟ ਵਿੱਚ ਰਿਫੰਡ ਕਰਨਾ ਸ਼ੁਰੂ ਕਰ ਦਿੱਤਾ ਹੈ । ਇਸ ਨਾਲ ਅਸੀਂ ਇੰਡੀਗੋ ਦੇ ਨਵੇਂ ਟਿਕਟ ਖਰੀਦ ਸਕਦੇ ਹਾਂ ਅਤੇ ਦੂਜੇ ਪਾਸੇ ਅਸੀਂ ਗਾਹਕਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਟਿਕਟ ਦਾ ਰਿਫੰਡ ਕਰ ਰਹੇ ਹਾਂ । ਪਿੱਟੀ ਨੇ ਕਿਹਾ ਕਿ 2 ਹਵਾਬਾਜ਼ੀ ਕੰਪਨੀਆਂ ਨੇ ਹੁਣ ਟ੍ਰੈਵਲ ਏਜੰਟ ਨੂੰ ਇਹ ਬਦਲ ਦਿੱਤਾ ਹੈ ਕਿ ਉਹ ਆਪਣੇ ਗਾਹਕਾਂ ਨੂੰ ਜਾਂ ਤਾਂ ਰਿਫੰਡ ਦੇ ਸਕਦੇ ਹਨ ਜਾਂ ਫਿਰ ਰਾਸ਼ੀ ਨੂੰ ਉਨ੍ਹਾਂ ਦੇ ਕ੍ਰੈਡਿਟ ਸੈੱਲ ਵਿੱਚ ਰੱਖ ਸਕਦੇ ਹਨ । ਇਸ ਰਾਸ਼ੀ ਦਾ ਇਸਤੇਮਾਲ ਭਵਿੱਖ ਦੀ ਬੁਕਿੰਗ ਵਿੱਚ ਕੀਤਾ ਜਾ ਸਕਦਾ ਹੈ ।
ਦੱਸ ਦੇਈਏ ਕਿ ਘਰੇਲੂ ਏਅਰਲਾਈਨਾਂ ਜਿਹੜੀਆਂ ਦੇਸ਼ ਵਿੱਚ ਲਗਭਗ ਦੋ ਮਹੀਨਿਆਂ ਤੋਂ ਬੰਦ ਸਨ ਨੂੰ 25 ਮਈ 2020 ਤੋਂ ਬਹਾਲ ਕਰ ਦਿੱਤਾ ਗਿਆ ਸੀ. ਸੂਤਰਾਂ ਅਨੁਸਾਰ ਪਹਿਲੇ ਹੀ ਦਿਨ ਰਾਜ ਦੀਆਂ ਪਾਬੰਦੀਆਂ ਕਾਰਨ ਤਕਰੀਬਨ 630 ਉਡਾਣਾਂ ਰੱਦ ਕੀਤੀਆਂ ਗਈਆਂ ਸਨ । ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਰਿਫੰਡ ਬਾਰੇ ਚਿੰਤਤ ਸਨ । ਜਿਸ ਕਾਰਨ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਯਾਤਰੀਆਂ ਨੇ ਹਵਾਈ ਟਿਕਟਾਂ ਰੱਦ ਕਰਨ ‘ਤੇ ਰਿਫੰਡ ਨਾ ਮਿਲਣ ਦੀ ਸ਼ਿਕਾਇਤ ਵੀ ਕੀਤੀ ਸੀ ।