Akali Dal opposed the Punjab Govt : ਸ਼੍ਰੋਮਣੀ ਅਕਾਲੀ ਦਲ ਨੇ ਰਾਜ ਸਰਕਾਰ ਦੇ ਉਨ੍ਹਾਂ ਹੁਕਮਾਂ ਦਾ ਸਖਤ ਵਿਰੋਧ ਕੀਤਾ ਕਿ ਜਿਸ ਵਿੱਚ ਨਵੇਂ ਕਾਲਜ ਖੋਲ੍ਹਣ ਲਈ ਕੁਝ ਸਰਕਾਰੀ ਕਾਲਜਾਂ ਨੂੰ ਪੰਜ ਲੱਖ ਰੁਪਏ ਸਰਕਾਰ ਨੂੰ ਦੇਣ ਵਾਸਤੇ ਕਿਹਾ ਗਿਆ ਹੈ।
ਚੀਮਾ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਕੋਈ ਨਵਾਂ ਕਾਲਜ ਨਹੀਂ ਆਵੇਗਾ, ਪਰ ਇਸ ਤਰ੍ਹਾਂ ਜਿਹੜੇ ਪਹਿਲਾਂ ਹੀ ਵਿੱਤੀ ਦਬਾਅ ਹੇਠ ਕੰਮ ਕਰ ਰਹੇ ਹਨ ਉਹ ਜ਼ਰੂਰ ਬੰਦ ਹੋ ਜਾਣਗੇ। ਦੱਸਣਯੋਗ ਹੈ ਕਿ ਸਰਕਾਰ ਨੇ ਬੀਤੇ ਦਿਨ ਇਹ ਹਿਦਾਇਤਾਂ ਦਿੱਤੀਆਂ ਸਨ, ਜਿਸ ਵਿੱਚ 8 ਸਰਕਾਰੀ ਕਾਲਜਾਂ ਨੂੰ ਪੰਜ ਲੱਖ ਰੁਪਏ ਤੋਂ ਵੱਧ ਰਕਮ ਸਰਕਾਰ ਨੂੰ ਫੰਡ ਵਿੱਚ ਸਮਰਪਣ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਸੂਬੇ ਵਿੱਚ ਨਵੇਂ ਸਰਕਾਰੀ ਕਾਲਜਾਂ ਲਈ ਫੰਡ ਚਾਹੀਦਾ ਹੈ।
ਇਨ੍ਹਾਂ ਕਾਲਜਾਂ ਵਿੱਚ ਲੁਧਿਆਣਾ ਦੇ ਐਸਸੀਡੀ ਸਰਕਾਰੀ ਕਾਲਜ, ਸਰਕਾਰੀ ਕਾਲਜ ਲੜਕੀਆਂ, ਰੋਪੜ ਦਾ ਸਰਕਾਰੀ ਕਾਲਜ, ਬਠਿੰਡਾ ਦਾ ਸਰਕਾਰੀ ਰਜਿੰਦਰਾ ਕਾਲਜ, ਪਟਿਆਲਾ ਦਾ ਸਰਕਾਰੀ ਮਹਿੰਦਰਾ ਕਾਲਜ, ਸੰਗਰੂਰ ਦਾ ਸਰਕਾਰ ਰਣਬੀਰ ਕਾਲਜ, ਨਯਾਂ ਨੰਗਲ ਦਾ ਸਰਕਾਰੀ ਕਾਲਜ ਤੇ ਫਰੀਦਕੋਟ ਦਾ ਸਰਕਾਰੀ ਬ੍ਰਜਿੰਦਰਾ ਕਾਲਜ ਸ਼ਾਮਲ ਹਨ, ਜਿਨ੍ਹਾਂ ਨੂੰ ਇਹ ਫੰਡ ਦੇਣ ਲਈ ਕਿਹਾ ਗਿਆ ਹੈ।