Akali Dal wins in Amritsar Majitha : ਪੰਜਾਬ ਵਿੱਚ ਮਿਉਂਸਪਲ ਚੋਣਾਂ ਦੇ ਨਤੀਜੇ ਸਾਹਮਣੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਤਕ ਜੋ ਚੋਣ ਨਤੀਜੇ ਸਾਹਮਣੇ ਆਏ ਹਨ, ਵਿਚ ਕਾਂਗਰਸ ਪਹਿਲੇ ਨੰਬਰ ‘ਤੇ ਹੈ, ਦੂਜੇ ਨੰਬਰ’ ਤੇ ਅਕਾਲੀ ਦਲ, ਤੀਜੇ ਨੰਬਰ ‘ਤੇ ਆਮ ਆਦਮੀ ਪਾਰਟੀ ਅਤੇ ਚੌਥੇ ਨੰਬਰ’ ਤੇ ਭਾਜਪਾ ਹੈ। ਕੁੱਲ 9,222 ਉਮੀਦਵਾਰ 2302 ਵਾਰਡਾਂ ਦੇ ਮੈਦਾਨ ਵਿਚ ਹਨ। ਪਹਿਲੀ ਵਾਰ 2832 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ, ਜਦੋਂਕਿ 2037 ਸੱਤਾਧਾਰੀ ਕਾਂਗਰਸ ਦੇ ਅਤੇ 1569 ਅਕਾਲੀ ਦਲ ਦੇ ਹਨ। ਭਾਜਪਾ ਦੀ ਟਿਕਟ ‘ਤੇ 1003 ਉਮੀਦਵਾਰ, ਆਪ ਦੀ ਤਰਫੋਂ 1606 ਅਤੇ ਬਸਪਾ ਦੇ 160 ਉਮੀਦਵਾਰ ਹਨ।
ਕਾਂਗਰਸ ਨੇ ਅੰਮ੍ਰਿਤਸਰ ਦੇ ਰਮਦਾਸ ਹਲਕੇ ਤੋਂ ਕਾਂਗਰਸ ਨੇ 8, ਅਕਾਲੀ ਦਲ ਨੇ 3, ਰਈਆ ਤੋਂ ਕਾਂਗਰਸ ਨੇ 12, ਅਕਾਲੀ ਦਲ ਨੇ 1, ਅਜਨਾਲਾ ‘ਚ ਕਾਂਗਰਸ ਨੇ 7, ਅਕਾਲੀ ਦਲ ਨੇ 8, ਜੰਡਿਆਲਾ ‘ਚ ਕਾਂਗਰਸ ਨੇ 10 ’ਤੇ ਅਕਾਲੀ ਦਲ ਨੇ 3 ਤੇ ਆਜ਼ਾਦ ਉਮੀਦਵਾਰਾਂ ਨੇ 2 ਸੀਟਾਂ ਜਿੱਤੀਆਂ ਹਨ। ਅੰਮ੍ਰਿਤਸਰ ਵਾਰਡ ਨੰਬਰ 37 ਤੋਂ ਕਾਂਗਰਸ ਉਮੀਦਵਾਰ ਨੂੰ ਜਿੱਤ ਮਿਲੀ ਹੈ। ਉਥੇ ਹੀ ਮਜੀਠਾ ਹਲਕੇ ਤੋਂ ਅਕਾਲੀ ਦਲ ਨੇ 10 ਸੀਟਾਂ ਜਿੱਤ ਕੇ ਬਜ਼ੀ ਮਾਰੀ ਹੈ, ਇਥੇ ਕਾਂਗਰਸ ਨੇ 2 ਤੇ ਆਜ਼ਾਦ ਉਮੀਦਵਾਰ ਨੇ 1 ਸੀਟਾਂ ਜਿੱਤੀਆਂ ਹਨ।
ਤਰਨ ਤਾਰਨ ਵਿੱਚ ਕਸਬਾ ਪੱਟੀ ਦੇ ਨਗਰ ਕੌਂਸਲ ਚੋਣਾਂ ‘ਚ 19 ਵਾਰਡਾਂ ਵਿੱਚੋਂ ਪੰਜ ਵਾਰਡਾਂ ਵਿੱਚ ਕਾਂਗਰਸ ਦੇ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਗਏ। 14 ਵਾਰਡਾਂ ਵਿੱਚ ਪਾਰਟੀ ਨੇ ਕੁਲ 10 ਵਾਰਡ ਜਿੱਤ ਹਸਲ ਕੀਤੀ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ 2 ਵਾਰਡਾਂ ਵਿੱਚ ਅਤੇ ਆਮ ਆਦਮੀ ਪਾਰਟੀ ਨੇ 2 ਵਾਰਡਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਪੱਟੀ ਵਿੱਚ ਹੁਣ ਤੱਕ ਕਾਂਗਰਸ ਪਾਰਟੀ 15 ਵਾਰਡਾਂ ਵਿਚ ਆਪਣੀਆਂ ਜਿੱਤ ਦਰਜ ਕਰਵਾ ਚੁੱਕੀ ਹੈ।