ਕੇਰਲ ਦੇ ਕੋਚੀ ‘ਤੋਂ ਭਾਰਤੀ ਤੱਟ ਰੱਖਿਅਕ ਦੇ ALH ਧਰੁਵ ਹੈਲੀਕਾਪਟਰ ਸਬੰਧੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅੱਜ ਐਤਵਾਰ ਨੂੰ ALH ਧਰੁਵ ਮਾਰਕ III ਦੀ ਟੈਸਟ ਉਡਾਣ ਦੌਰਾਨ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਸੂਚਨਾ ਮੁਤਾਬਕ ALH ਧਰੁਵ ਮਾਰਕ III 25 ਫੁੱਟ ਦੀ ਉਚਾਈ ‘ਤੇ ਸੀ। ਇਸ ਦੌਰਾਨ ਹੈਲੀਕਾਪਟਰ ਨੂੰ ਅਚਾਨਕ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਹ ਜਾਣਕਾਰੀ ICG ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਹੈ।
ਭਾਰਤੀ ਤੱਟ ਰੱਖਿਅਕ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੌਰਾਨ ਧਰੁਵ ਹੈਲੀਕਾਪਟਰ ਨੂੰ ਜਾਂਚ ਲਈ ਉਡਾਇਆ ਗਿਆ ਸੀ। ਇਸ ਦੌਰਾਨ ਇਹ ਵੱਡਾ ਹਾਦਸਾ ਹੋਣ ‘ਤੋਂ ਟਲ ਗਿਆ। ਉਨ੍ਹਾਂ ਦੱਸਿਆ ਕਿ ਹੈਲੀਕਾਪਟਰ ਨੂੰ ਕਰੀਬ 25 ਫੁੱਟ ਦੀ ਉਚਾਈ ਤੋਂ ਐਮਰਜੈਂਸੀ ਲੈਂਡਿੰਗ ਕਰਨੀ ਪਈ ਹੈ। ਇਸ ਘਟਨਾ ‘ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ICG ALH ਧਰੁਵ ਫਲੀਟ ਓਪਰੇਸ਼ਨਾਂ ਨੂੰ ਮੁੜ ਸ਼ੁਰੂ ਕਰਨ ਲਈ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ : ਬਠਿੰਡਾ ਜੇਲ੍ਹ ‘ਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਦਾ ਸਿਲਸਿਲਾ ਜਾਰੀ, 145 ਨਸ਼ੀਲੇ ਕੈਪਸੂਲ ਬਰਾਮਦ
ਦੱਸਿਆ ਜਾ ਰਿਹਾ ਹੈ ਕਿ ਭਾਰਤੀ ਤੱਟ ਰੱਖਿਅਕ ALH ਧਰੁਵ ਹੈਲੀਕਾਪਟਰਾਂ ਦੀ ਉਡਾਣ ‘ਤੇ ਲੱਗੀ ਪਾਬੰਦੀ ਨੂੰ ਹਟਾਉਣ ਲਈ ਲਗਾਤਾਰ ਕੰਮ ਕਰ ਰਿਹਾ ਹੈ। ਇਸੇ ਮਹੀਨੇ, ALH ਧਰੁਵ ਹੈਲੀਕਾਪਟਰਾਂ ਨੂੰ ਮੁੰਬਈ ਤੱਟ ‘ਤੇ ਇੱਕ ਦੁਰਘਟਨਾ ਤੋਂ ਬਾਅਦ ਰੱਖਿਆ ਬਲਾਂ ਦੁਆਰਾ ਸਾਵਧਾਨੀ ਦੇ ਤੌਰ ‘ਤੇ ਜ਼ਮੀਨ ‘ਤੇ ਉਤਾਰ ਦਿੱਤਾ ਗਿਆ ਸੀ। ਪਾਬੰਦੀ ਤੋਂ ਬਾਅਦ ਕਿਹਾ ਗਿਆ ਸੀ ਕਿ ਜਦੋਂ ਤੱਕ ਜਾਂਚਕਰਤਾਵਾਂ ਨੂੰ ਹੈਲੀਕਾਪਟਰ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਜਾਂਦਾ, ਉਦੋਂ ਤੱਕ ਇਹ ਪਾਬੰਦੀ ਜਾਰੀ ਰਹੇਗੀ।
ਵੀਡੀਓ ਲਈ ਕਲਿੱਕ ਕਰੋ -: