ਪੰਜਾਬ ਵਿਧਾਨ ਸਭਾ ਦਾ ਦੋ ਦਿਨ ਸੈਸ਼ਨ ਅੱਜ ਸ਼ੁਰੂ ਹੋ ਗਿਆ ਹੈ। ਸਭ ਤੋਂ ਪਹਿਲਾਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਣੇ 12 ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਜਿਨ੍ਹਾਂ ਦਾ ਕੁਝ ਸਮਾਂ ਪਹਿਲਾਂ ਦੇਹਾਂਤ ਹੋ ਗਿਆ ਸੀ।
ਸੈਸ਼ਨ ਵਿਚ ਇਨਕਮ ਸਰਟੀਫਿਕੇਟ ਨਾਲ ਜੁੜੇ ਮੁੱਦੇ ਨੂੰ ਚੁੱਕਿਆ ਗਿਆ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੈਸ਼ਨ ਵਿਚ ਸਿੱਧੇ ਸਰਕਾਰੀ ਦਫਤਰਾਂ ਦੇ ਅਧਿਕਾਰੀਆਂ ਨੂੰ ਨਸੀਹਤ ਦਿੱਤੀ ਕਿ ਸਰਕਾਰੀ ਸੀਟਾਂ ‘ਤੇ ਬੈਠ ਕੇ ਲੋਕਾਂ ਨੂੰ ਗੁੰਮਰਾਹ ਨਾ ਕਰਨ। ਮੇਰੀ ਬੇਨਤੀ ਹੈ ਕਿ ਉਹ ਆਪਣੀਆਂ ਮਾੜੀਆਂ ਆਦਤਾਂ ਛੱਡ ਦੇਣ। ਕੰਮ ਲਈ ਆਏ ਲੋਕਾਂ ਦੀ ਮਦਦ ਕਰੋ, ਨਹੀਂ ਤਾਂ ਸਰਕਾਰ ਅਜਿਹੇ ਅਧਿਕਾਰੀਆਂ ਨੂੰ ਤਨਖਾਹ ਤੋਂ ਪੈਨਸ਼ਨ ‘ਤੇ ਲਿਆਉਣ ‘ਚ ਬਹੁਤਾ ਸਮਾਂ ਨਹੀਂ ਲਗਾਉਂਦੀ”
ਇਹ ਵੀ ਪੜ੍ਹੋ : ਫਿਰੋਜ਼ਪੁਰ ਦੇ ਜ਼ੀਰਾ ‘ਚ ਬਾਈਕ ਸਵਾਰਾਂ ਵੱਲੋ ਸੁਨਿਆਰੇ ਦੀ ਦੁਕਾਨ ‘ਤੇ ਫਾ.ਇਰਿੰ.ਗ, ਘਟਨਾ CCTV ‘ਚ ਹੋਈ ਕੈਦ
ਇਸ ਦੌਰਾਨ ਵਿਧਾਇਕ ਸੇਖੋਂ ਨੇ ਦੱਸਿਆ ਕਿ 80,000 ਤੋਂ ਘੱਟ ਆਮਦਨ ਵਾਲਿਆਂ ਦਾ ਵੀ ਇਨਕਮ ਸਰਟੀਫਿਕੇਟ ਬਣੇਗਾ। ਇਸ ‘ਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸਰਕਾਰ ਬੇਨਤੀ ਨਾਲ ਨਹੀਂ ਚੱਲਦੀ। ਇਸ ‘ਤੇ ਅਮਨ ਅਰੋੜਾ ਨੇ ਕਿਹਾ ਕਿ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨਗੇ ਪਰ ਉਹ ਇਸ ਲਈ ਜ਼ਿੰਮੇਵਾਰ ਨੂੰ ਛੱਡਣਗੇ ਨਹੀਂ।
ਵੀਡੀਓ ਲਈ ਕਲਿੱਕ ਕਰੋ -:
