Amazon-Flipkart Sales Electric Things: ਕੋਰੋਨਾਵਾਇਰਸ ਦੇ ਚਲਦੇ ਲੌਕਡਾਊਨ ‘ਚ ਹੋਲੀ ਹੋਲੀ ਢਿੱਲ ਮਿਲਣੀ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਲੌਕਡਾਊਨ 17 ਮਈ ਤੱਕ ਵਧਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਮਰੀਜਾਂ ਦੀ ਗਿਣਤੀ ਅਨੁਸਾਰ ਸੂਬੇ ਰੈੱਡ, ਗ੍ਰੀਨ ਤੇ ਔਰੇਂਜ ਜ਼ੋਨ (zones in india) ‘ਚ ਵੰਡੇ ਗਏ ਹਨ ਅਤੇ ਭਾਰਤ ਸਰਕਾਰ (Indian Governmnet) ਦਾ ਹਦਾਇਤਾਂ ਮੁਤਾਬਕ ਹੀ ਦੁਕਾਨਾਂ ਨੂੰ ਖੁੱਲਣ ਦੀ ਢਿੱਲ ਦਿੱਤੀ ਜਾ ਰਹੀ ਹੈ। ਤਾਜ਼ਾ ਹਾਲਾਤਾਂ ਨੂੰ ਦੇਖਦਿਆਂ ਗੈਰ-ਜ਼ਰੂਰੀ ਚੀਜ਼ਾਂ ਦੀ ਵਿਕਰੀ ਈ-ਕਾਮਰਸ ਸਾਈਟ (e-commerce) ਸ਼ੁਰੂ ਹੋਵੇਗੀ ਪਰ ਇਹ ਸਿਰਫ ਓਥੇ ਹੀ ਹੋਵੇਗੀ ਜਿਹੜੇ ਸੂਬੇ ਗ੍ਰੀਨ ਤੇ ਓਰੇਂਜ ਜ਼ੋਨ ‘ਚ ਹੋਣਗੇ।
ਵਿਕਰੀ ‘ਚ ਸਮਾਰਟਫੋਨ, ਫਰਿੱਜ ਤੇ ਸਮਾਰਟ ਟੀਵੀ ਸ਼ਾਮਲ ਕੀਤੇ ਗਏ ਹਨ। ਰਿਟੇਲ ਦੀਆਂ ਦੁਕਾਨ ਨੂੰ ਵੀ ਮਨਜ਼ੂਰੀ ਦਿਤੀ ਜਾਵੇਗੀ। ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ ਦੀ ਮੰਨੀਏ ਤਾਂ ਗੈਰ-ਜ਼ਰੂਰੀ ਚੀਜ਼ਾਂ ਦੀ ਡਿਲੀਵਰੀ ਅੱਜ ਤੋਂ ਈ-ਕਾਮਰਸ ਵੈੱਬਸਾਈਟ ‘ਤੇ ਸ਼ੁਰੂ ਕੀਤੀ ਗਈ ਹੈ। ਵਿਕਰੀ ਇੱਕ ਸੀਮਿਤ ਸਮੇਂ ਦੌਰਾਨ ਯਾਨੀ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਹੋਵੇਗੀ।
ਮਰੀਜ਼ਾਂ ਦੀ ਗਿਣਤੀ ਵੱਧ ਹੋਣ ਕਾਰਨ ਦਿੱਲੀ, ਮੁੰਬਈ, ਕੋਲਕਾਤਾ, ਹੈਦਰਾਬਾਦ, ਪੁਣੇ, ਬੰਗਲੁਰੂ ਤੇ ਅਹਿਮਦਾਬਾਦ ਰੈੱਡ ਜ਼ੋਨ ‘ਚ ਹਨ। ਜਿਹਨਾਂ ‘ਚ ਈ-ਕਾਮਰਸ ਕੰਪਨੀਆਂ ਕੋਈ ਡਿਲੀਵਰੀ ਨਹੀਂ ਕਰਨਗੀਆਂ। ਅਨੁਮਾਨ ਮੁਤਾਬਕ 60 % ਵਿਕਰੀ ਦੀ ਸ਼ੁਰੂਆਤ ਹੋ ਜਾਵੇਗੀ।