Amazon launches free Covid-19: Amazon India ਵੱਲੋਂ ਸੇਲਰਜ਼ ਦੀ ਸਿਹਤ ਅਤੇ ਸੁਰੱਖਿਆ ਨੂੰ ਮੁਖ ਰੱਖਦਿਆਂ ਮੁਫ਼ਤ ਕੋਵਿਡ-19 ਸਿਹਤ ਬੀਮਾ ਯੋਜਨਾ ਦਾ ਐਲਾਨ ਕੀਤਾ ਹੈ। ਇਸ ਤਹਿਤ ਜੇਕਰ ਕੋਈ ਕੋਵਿਡ-19 ਨਾਲ ਹਸਪਤਾਲ ‘ਚ ਭਰਤੀ ਹੁੰਦਾ ਹੈ ਤਾਂ ਉਪਚਾਰ , ਐਬੂਲੈਂਸ ਸਹਾਇਤਾ ਤੇ ਆਈਸੀਯੂ ਸਬੰਧੀ 50,000 ਰੁਪਏ ਤਕ ਦੇ ਖਰਚੇ ਦਾ ਭੁਗਤਾਨ ਕੰਪਨੀ ਕਰੇਗੀ। ਕੰਪਨੀ ਵੱਲੋਂ ਜਾਰੀ ਇਕ ਬਿਆਨ ‘ਚ ਜਾਣਕਾਰੀ ਦਿੱਤੀ ਗਈ ਕਿ ਸਕੀਮ ਐਕਟੀਵੇਸ਼ਨ ਤੋਂ ਬਾਅਦ ਇਕ ਸਾਲ ਤਕ ਸਿਹਤ ਬੀਮਾ ਅਧੀਨ ਪ੍ਰੀਮੀਅਮ ਪੂਰੀ ਤਰ੍ਹਾਂ ਨਾਲ Amazon ਸਹਿਣ ਕਰੇਗੀ।
Amazon India ਦੇ ਵੀਪੀ ਗੋਪਾਲ ਪਿਲਈ ਨੇ ਇਸ ਸਬੰਧੀ ਸਾਫ ਕੀਤਾ ਕਿ ਇਸ ਮਹਾਂਮਾਰੀ ਦੀ ਸਥਿਤੀ ‘ਚ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਉਹਨਾਂ ਲਈ ਵਿਕਰੇਤਾਵਾਂ ਦੀ ਸਿਹਤ ਅਤੇ ਸੁਰੱਖਿਆ ਮਹੱਤਵਪੂਰਣ ਹੈ ਅਤੇ ਉਹਨਾਂ ਦੀ ਮਦਦ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਚੰਗੀ ਸਿਹਤ ਹੀ ਵਿਕਰੇਤਾਵਾਂ ਦੇ ਕਾਰੋਬਾਰ ਚਲਾਉਣ ਦਾ ਅਧਾਰ ਹਨ।ਕੋਵਿਡ-19 ਕਾਰਨ ਹਸਪਤਾਲ ‘ਚ ਇਲਾਜ ਅਤੇ ਡਾਕਟਰੀ ਇਲਾਜ ਲਈ ਇਹ ਮਦਦ ਮੁਹਈਆ ਕਰਵਾਈ ਜਾਵੇਗੀ। ਉਹਨਾਂ ਨੇ ਇਹ ਵੀ ਕਿਹਾ ” ਅਸੀਂ ਉਮੀਦ ਕਰਦੇ ਹਾਂ ਕਿ ਇਸ ਦੀ ਲੋੜ ਕਿਸੇ ਨੂੰ ਨਾ ਪਵੇ। ਅਸੀਂ ਸੁਨਿਸ਼ਚਿਤ ਕਰ ਰਹੇ ਹਨ ਕਿ ਸਾਰੇ ਸੁਰਖਿਆ ਨਿਯਮਾਂ ਦੀ ਚੰਗੀ ਤਰਾਂ ਪਾਲਣਾ ਕੀਤੀ ਜਾਵੇ।”