ਅਮਰੀਕਾ ਦੇ ਮਸ਼ਹੂਰ ਜੱਜ ਫ੍ਰੈਂਕ ਕੈਪ੍ਰੀਓ ਦਾ ਦੇਹਾਂਤ ਹੋ ਗਿਆ। ਉਹ 88 ਸਾਲ ਦੇ ਸਨ। ਕੈਪ੍ਰੀਓ ਲੰਬੇ ਸਮੇਂ ਤੋਂ ਪੈਂਕ੍ਰਿਆਟਿਕ ਕੈਂਸਰ ਨਾਲ ਲੜ ਰਹੇ ਸਨ। ਉਨ੍ਹਾਂ ਦੇ ਪਰਿਵਾਰ ਨੇ ਇੰਸਟਾਗ੍ਰਾਮ ‘ਤੇ ਉਨ੍ਹਾਂ ਦੀ ਮੌਤ ਦੀ ਜਾਣਕਾਰੀ ਦਿੱਤੀ। ਕੈਪ੍ਰੀਓ ਆਪਣੇ ਕੋਰਟ ਸ਼ੋਅ ‘ਕਾਟ ਇਨ ਪ੍ਰੋਵੀਡੈਂਸ’ ਨਾਲ ਦੁਨੀਆ ਭਰ ਵਿਚ ਮਸ਼ਹੂਰ ਹੋਏ। ਇਹ ਸ਼ੋਅ 2018 ਤੋਂ 2020 ਤੱਕ ਚੱਲਿਆ ਤੇ ਕਈ ਡੇਟਾਈਮ ਐਮੀ ਐਵਾਰਡਸ ਲਈ ਨਾਮਜ਼ਦ ਹੋਇਆ।
ਇਹ ਵੀ ਪੜ੍ਹੋ : ਮੋਗਾ ਦੇ ਪਿੰਡ ਚੁੱਗਾ ਖੁਰਦ ਦੀ ਮਹਿਲਾ ਸਰਪੰਚ ਸਸਪੈਂਡ, ਫਰਜ਼ੀ ਡਾਕੂਮੈਂਟਸ ਨਾਲ ਚੋਣਾਂ ਲੜਨ ਦੇ ਲੱਗੇ ਇਲਜ਼ਾਮ
ਉਨ੍ਹਾਂ ਦੀ ਦਿਆਲੂਤਾ ਤੇ ਇਨਸਾਨੀਅਤ ਭਰੇ ਫੈਸਲਿਆਂ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹੇ ਹਨ। ਉਨ੍ਹਾਂ ਨੇ ਕਈ ਵਾਰ ਗਰੀਬ ਪਰਿਵਾਰਾਂ ਦੇ ਚਾਲਾਨ ਮਾਫ ਕੀਤੇ ਤੇ ਲੋਕਾਂ ਨੂੰ ਹੌਸਲਾ ਦਿੱਤਾ। ਜੱਜ ਫ੍ਰੈਂਕ ਕੈਪ੍ਰੀਓ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਹਨ। ਉਨ੍ਹਾਂ ਦੇ ਇੰਸਟਾਗ੍ਰਾਮ ‘ਤੇ 34 ਲੱਖ ਫਾਲੋਅਰਸ ਹਨ। ਉਨ੍ਹਾਂ ਦੇ ਵੀਡੀਓ ਨੂੰ ਆਨਲਾਈਨ ਅਰਬਾਂ ਵਾਰ ਦੇਖਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
























