ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਦੇਸ਼ ਭਰ ਦੇ 508 ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ। ਜਿਸ ਵਿੱਚ ਜਲੰਧਰ ਕੈਂਟ ਰੇਲਵੇ ਸਟੇਸ਼ਨ ਅਤੇ ਫਿਲੌਰ ਜੰਕਸ਼ਨ ਸਟੇਸ਼ਨ, ਕੋਟਕਪੂਰਾ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ। ਪੰਜਾਬ ਦੇ ਕੁੱਲ 22 ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਇਸ ਵਿੱਚ ਫ਼ਿਰੋਜ਼ਪੁਰ ਡਿਵੀਜ਼ਨ ਰੇਲਵੇ ਦੇ 11 ਸਟੇਸ਼ਨ ਅਤੇ ਅੰਬਾਲਾ ਰੇਲਵੇ ਡਵੀਜ਼ਨ ਦੇ 3 ਸਟੇਸ਼ਨ ਹਨ।
ਇਹ ਪ੍ਰੋਗਰਾਮ ਸਾਰੇ ਰੇਲਵੇ ਸਟੇਸ਼ਨਾਂ ‘ਤੇ ਆਯੋਜਿਤ ਕੀਤਾ ਗਿਆ ਸੀ, ਜਿਨ੍ਹਾਂ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ। ਪ੍ਰੋਗਰਾਮ ਵਿੱਚ ਸਥਾਨਕ ਪਤਵੰਤਿਆਂ ਦੇ ਨਾਲ ਜਨਤਕ ਨੁਮਾਇੰਦਿਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਭਾਜਪਾ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਜਲੰਧਰ ਦੀ ਸਮੁੱਚੀ ਭਾਜਪਾ ਲੀਡਰਸ਼ਿਪ ਮੌਜੂਦ ਸੀ ਅਤੇ ਵਿਸ਼ੇਸ਼ ਤੌਰ ‘ਤੇ ‘ਆਪ’ ਦੇ ਜਲੰਧਰ ਤੋਂ ਸੰਸਦ ਮੈਂਬਰ ਅਤੇ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਸ਼ਿਰਕਤ ਕੀਤੀ।
ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਹਿਲੇ ਪੜਾਅ ਵਿੱਚ ਜਲੰਧਰ ਕੈਂਟ ਅਤੇ ਫਿਲੌਰ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਤੋਹਫ਼ਾ ਦਿੱਤਾ ਹੈ ਅਤੇ ਜਲਦੀ ਹੀ ਦੂਜੇ ਪੜਾਅ ‘ਚ ਜਲੰਧਰ ਸਿਟੀ ਸਟੇਸ਼ਨ ਦਾ ਨਵੀਨੀਕਰਨ ਕੀਤਾ ਜਾਵੇਗਾ। ਫਿਰੋਜ਼ਪੁਰ ਡਿਵੀਜ਼ਨਲ ਰੇਲਵੇ ਦੇ ਸੀਨੀਅਰ ਕਮਰਸ਼ੀਅਲ ਸੁਪਰਡੈਂਟ ਸ਼ੁਭਮ ਕੁਮਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ 508 ਰੇਲਵੇ ਸਟੇਸ਼ਨਾਂ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਵਿਕਸਤ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਪੁਨਰਵਿਕਾਸ ਤੋਂ ਬਾਅਦ ਰੇਲਵੇ ਜੰਕਸ਼ਨ ‘ਤੇ ਰੇਲਵੇ ਯਾਤਰੀਆਂ ਨੂੰ ਬਿਹਤਰ ਸੁਵਿਧਾਵਾਂ ਮਿਲਣਗੀਆਂ। ਰੇਲਵੇ ਸਟੇਸ਼ਨ ਸਰਕੂਲੇਟਿੰਗ ਏਰੀਏ ਵਿੱਚ ਪਾਰਕਿੰਗ, ਟ੍ਰੈਫਿਕ ਦੀ ਆਵਾਜਾਈ ਲਈ ਵੱਖਰਾ ਪ੍ਰਵੇਸ਼ ਅਤੇ ਨਿਕਾਸ ਦਾ ਪ੍ਰਬੰਧ, ਅਪਾਹਜ ਲੋਕਾਂ ਦੀ ਸਹੂਲਤ ਲਈ ਪ੍ਰਵੇਸ਼ ਦੁਆਰ ‘ਤੇ ਰੈਂਪ, ਪਖਾਨੇ, ਪਾਣੀ ਦੇ ਬੂਥ, ਪੈਦਲ ਚੱਲਣ ਵਾਲੇ ਕਰਾਸਿੰਗ ਹੋਣਗੇ। ਸਟੇਸ਼ਨ ਪਰਿਸਰ ਵਿੱਚ ਜੀਪੀਐਸ ਅਧਾਰਤ ਪਲੇਟਫਾਰਮ ਘੜੀ ਲਗਾਈ ਜਾਵੇਗੀ।
ਇਹ ਵੀ ਪੜ੍ਹੋ : ਬਾਗੇਸ਼ਵਰ ਧਾਮ ਦੇ ਪੰਡਿਤ ਧੀਰੇਂਦਰ ਸ਼ਾਸਤਰੀ ਫਰਵਰੀ 2024 ‘ਚ ਆ ਰਹੇ ਲੁਧਿਆਣਾ, ਮਾਂ ਬਗਲਾਮੁਖੀ ਧਾਮ ਦੇ ਮਹਾਯੱਗ ‘ਚ ਕਰਨਗੇ ਸ਼ਿਰਕਤ
ਸਟੇਸ਼ਨ ਪਰਿਸਰ ਵਿੱਚ ਰਾਤ ਦੀ ਰੋਸ਼ਨੀ ਲਈ ਆਧੁਨਿਕ ਸੇਵਾ, ਸਰਕੂਲੇਟਿੰਗ ਏਰੀਆ ਵਿੱਚ ਸਜਾਵਟੀ ਖੰਭੇ ਲਗਾਏ ਜਾਣਗੇ।ਐਗਜ਼ੀਕਿਊਟਿਵ, ਰਿਜ਼ਰਵਡ ਲੌਂਜ, ਵੀਆਈਪੀ ਰੂਮ ਵਿੱਚ ਐਲਈਡੀ ਟੀਵੀ ਦੀ ਵਿਵਸਥਾ ਹੋਵੇਗੀ। ਪਲੇਟਫਾਰਮ ‘ਤੇ ਆਧੁਨਿਕ ਪਖਾਨੇ ਬਣਾਏ ਜਾਣਗੇ। ਇਸ ਤੋਂ ਇਲਾਵਾ 12 ਮੀਟਰ ਚੌੜਾ ਫੁੱਟ ਓਵਰਬ੍ਰਿਜ, ਸ਼ੈੱਡ ਦਾ ਨਵੀਨੀਕਰਨ, 5 ਆਟੋਮੈਟਿਕ ਪੌੜੀਆਂ ਅਤੇ 2 ਲਿਫਟਾਂ ਸਮੇਤ ਹੋਰ ਨਿਰਮਾਣ ਕਾਰਜ ਸ਼ਾਮਲ ਹਨ। ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਯਾਤਰੀਆਂ ਨੂੰ ਇਹ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।
ਵੀਡੀਓ ਲਈ ਕਲਿੱਕ ਕਰੋ -: