ਚੰਡੀਗੜ੍ਹ : ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਪੰਜਾਬ ਕਾਂਗਰਸ ਵਿਚਲੇ ਕਲੇਸ਼ ‘ਤੇ ਤੰਜ ਕੱਸਿਆ ਹੈ । ਵਿਜ ਨੇ ਪੰਜਾਬ ਕਾਂਗਰਸ ਦੇ ਮੁਖੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ‘ਤੇ ਟਿੱਪਣੀ ਕੀਤੀ ਹੈ। ਸਿੱਧੂ ਨੂੰ ਨਿਸ਼ਾਨਾ ਬਣਾਉਂਦਿਆਂ ਵਿਜ ਨੇ ਕਿਹਾ ਕਿ ਜਦੋਂ ਕੋਈ ਆਪਣੇ ਹੀ ਘਰ ਵਿੱਚ ਇੱਟ ਨਾਲ ਇੱਟ ਵਜਾਉਣ ਦੀ ਗੱਲ ਕਰਨ ਲੱਗੇ ਤਾਂ ਸਮਝੋ ਕਿ ਉਸ ਘਰ ਦੇ ਢਹਿਣ ਵਿੱਚ ਦੇਰ ਨਹੀਂ ਹੋਈ ਹੈ।
ਵਿਜ ਨੇ ਟਵੀਟ ਕੀਤਾ ਕਿ “ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (ਮਿਸਤਰੀ) ਇੱਟਾਂ ਨਾਲ ਇੱਟ ਵਜਾਉਣ ਦੀ ਗੱਲ ਕਰ ਰਹੇ ਹਨ। ਅਨਿਲ ਵਿਜ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ਨੂੰ ਲੈ ਕੇ ਹਮਲੇ ਕਰਦੇ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (ਮਿਸਤਰੀ) ਇੱਟ ਨਾਲ ਇੱਟ ਵਜਾਉਣ ਦੀ ਗੱਲ ਕਰ ਰਹੇ ਹਨ। ਜਦੋਂ ਕੋਈ ਮਿਸਤਰੀ ਆਪਣੇ ਘਰ ਦੀਆਂ ਇੱਟਾਂ ਸੁੱਟਣੀਆਂ ਸ਼ੁਰੂ ਕਰ ਦੇਵੇ, ਤਾਂ ਸਮਝ ਲਵੋ ਕਿ ਹੁਣ ਉਸ ਘਰ ਦੇ ਢਹਿਣ ਵਿੱਚ ਦੇਰ ਨਹੀਂ ਹੋਈ।
ਇਨ੍ਹੀਂ ਦਿਨੀਂ ਪੰਜਾਬ ਕਾਂਗਰਸ ਵਿੱਚ ਖਿਚੋਤਾਣਾ ਚੱਲ ਰਹੀ ਹੈ ਹੈ। ਨਵਜੋਤ ਸਿੰਘ ਸਿੱਧੂ ਪਾਰਟੀ ਦੀ ਵਾਗਡੋਰ ਸੰਭਾਲਣ ਦੇ ਬਾਅਦ ਤੋਂ ਹੀ ਤਾਕਤ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹਨ। ਇੰਨਾ ਹੀ ਨਹੀਂ, ਉਹ ਅਤੇ ਉਨ੍ਹਾਂ ਦੇ ਸਲਾਹਕਾਰ ਆਪਣੇ ਬਿਆਨਾਂ ਕਾਰਨ ਪਾਰਟੀ ਅਤੇ ਸਰਕਾਰ ਲਈ ਮੁਸੀਬਤ ਖੜ੍ਹੀ ਕਰ ਰਹੇ ਹਨ। ਸਿੱਧੂ ਆਪਣੀ ਹੀ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਹਨ। ਇਸ ਨਾਲ ਪੰਜਾਬ ਕਾਂਗਰਸ ਵਿੱਚ ਦੋ ਸਿੱਧੇ ਧਰੁਵ ਪੈਦਾ ਹੋ ਗਏ ਹਨ।
ਦੋ ਦਿਨ ਪਹਿਲਾਂ ਸਿੱਧੂ ਹਾਈਕਮਾਨ ਨੂੰ ਚੁਣੌਤੀ ਦਿੰਦੇ ਹੋਏ ਵੀ ਵੇਖੇ ਗਏ ਸਨ। ਸਿੱਧੂ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਜੇਕਰ ਉਨ੍ਹਾਂ ਨੂੰ ਅਧਿਕਾਰ ਨਾ ਦਿੱਤੇ ਗਏ ਤਾਂ ਉਹ ਇੱਟ ਨਾਲ ਇੱਟ ਖੜਕਾ ਦੇਣਗੇ। ਇਸ ਤੋਂ ਬਾਅਦ ਪਾਰਟੀ ਦੇ ਅੰਦਰ ਹਲਚਲ ਮਚ ਗਈ ਤੇ ਸਿੱਧੂ ਨੂੰ ਇੰਟਰਨੈਟ ਮੀਡੀਆ ਵਿੱਚ ਵੀ ਸਲਾਹ ਮਿਲਣੀ ਸ਼ੁਰੂ ਹੋ ਗਈ। ਇਹ ਮਾਮਲਾ ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਤੱਕ ਵੀ ਪਹੁੰਚਿਆ। ਉਨ੍ਹਾਂ ਨੇ ਪੰਜਾਬ ਵਿੱਚ ਗੜਬੜ ਦੇ ਸਬੰਧ ਵਿੱਚ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ।