Another corona blast in : ਕੋਰੋਨਾ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ। ਪੰਜਾਬਦੇ ਜਿਲ੍ਹਾ ਲੁਧਿਆਣਾ ਵਿਖੇ ਇਸ ਦੇ ਕੇਸਾਂ ਦੀ ਗਿਣਤੀ ਕਾਫੀ ਤੇਜ਼ੀ ਨਾਲ ਵਧਰਹੀ ਹੈ। ਅੱਜ ਲੋਕਾਂ ਵਿਚ ਉਸ ਸਮੇਂ ਖੌਫ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਲੁਧਿਆਣਾ ਵਿਖੇ 22 ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆ ਗਏ। ਇਨ੍ਹਾਂ ਵਿਚ ਦੋ ਬਲਾਤਕਾਰ ਦੇ ਦੋਸ਼ੀ ਤੇ 6 ਕੈਦੀ ਵੀ ਹਨ। ਹੋਰਨਾਂ ਪਾਜੀਟਿਵ ਮਰੀਜ਼ਾਂ ਵਿਚ 2 ਆਰ. ਪੀ. ਐੱਫ. ਦੇ ਮੁਲਾਜ਼ਮ, 4 ਪਲੂ ਕਾਰਨਰ ਦੇ ਮੁਲਾਜ਼ਮ, 2 ਹਸਪਤਾਲ ਦੇ ਸਟਾਫ ਮੁਲਾਜ਼ਮ ਹਨ।
ਇਹ ਜਾਣਕਾਰੀ ਸਿਹਤ ਵਿਭਾਗ ਵਲੋਂ ਦਿੱਤੀ ਗਈ। ਇੰਨੀ ਵੱਡੀ ਗਿਣਤੀ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਪ੍ਰਸ਼ਾਸਨ ਦੀ ਚਿੰਤਾ ਵੀ ਵਧ ਗਈ ਹੈ। ਇਨ੍ਹਾਂ ਸਾਰੇ ਵਿਅਕਤੀਆਂ ਦੇ ਸੈਂਪਲ ਟੈਸਟ ਲਈ ਭੇਜੇ ਗਏ ਸਨ ਪਰ ਰਿਪੋਰਟ ਪੈਂਡਿੰਗ ਸੀ। ਅੱਜ ਰਿਪੋਰਟ ਪਾਜੀਟਿਵ ਆਉਣ ਨਾਲ ਪੂਰਾ ਇਲਾਕਾ ਨਿਵਾਸੀ ਦਹਿਸ਼ਤ ‘ਚ ਹਨ। ਤਾਜਪੁਰ ਰੋਡ, ਬ੍ਰੋਸਟਲ ਜੇਲ ਦੀ ਕੁਆਰੰਟਾਈਨ ਬੈਰਕ ਵਿਚ 6 ਕੈਦੀ ਕੋਰੋਨਾ ਪਾਜੀਟਿਵ ਆਏ ਹਨ ਜਿਸ ਨਾਲ ਜੇਲ ਅਧਿਕਾਰੀਆਂ ਵਿਚ ਵੀ ਖਲਬਲੀ ਮਚ ਗਈ ਹੈ। ਉਨ੍ਹਾਂ ਜੇਲ ਅਧਿਕਾਰੀਆਂ ਅਤੇ ਕੈਦੀਆਂ ਨੂੰ ਵੀ ਕੁਆਰੰਟਾਈਨ ਕਰ ਦਿੱਤਾ ਗਿਆ ਹੈ ਜਿਹੜੇ ਇਨ੍ਹਾਂ ਕੋਰੋਨਾ ਪਾਜੀਟਿਵ ਕੈਦੀਆਂ ਦੇ ਸੰਪਰਕ ਵਿਚ ਸਨ। ਜਿਹੜੀ ਬੈਰਕ ਵਿਚ ਇਹ ਕੋਰੋਨਾ ਪਾਜੀਟਿਵ ਮਰੀਜ਼ ਪਾਏ ਗਏ ਸਨ, ਉਥੇ ਲਗਭਗ 80 ਕੈਦੀ ਸਨ। ਇਸ ਸਬੰਧੀ ਜਾਣਕਾਰੀ ਏ. ਡੀ. ਜੀ. ਪੀ. ਨੂੰ ਦਿੱਤੀ ਗਈ ਹੈ। ਕੈਦੀਆਂ ਦੇ ਕੋਰੋਨਾ ਪਾਜੀਟਿਵ ਆਉਣ ਨਾਲ ਦੂਜੇ ਕੈਦੀ ਵੀ ਡਰੇ ਹੋਏ ਹਨ ਅਤੇ ਜੇਲ੍ਹ ਅਧਿਕਾਰੀਆਂ ਤੋਂ ਉਨ੍ਹਾਂ ਨੂੰ ਪੈਰੋਲ ‘ਤੇ ਰਿਹਾਅ ਦੀ ਵੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵਲੋਂ ਕਰਫਿਊ ਤਾਂ ਖਤਮ ਕਰ ਦਿੱਤਾ ਗਿਆ ਹੈ ਪਰ ਫਿਰ ਵੀ ਸਾਡੇ ਹਰੇਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਅਸੀਂ ਪ੍ਰਸ਼ਾਸਨ ਵਲੋਂ ਬਣਾਏ ਨਿਯਮਾਂ ਦੀ ਪਾਲਣਾ ਕਰੀਏ। ਹੁਣ ਤਕ ਸੂਬੇ ਵਿਚ ਕੋਵਿਡ-19 ਨਾਲ 38 ਮੌਤਾਂ ਹੋ ਚੁੱਕੀਆਂ ਹਨ।