ਚੰਡੀਗੜ੍ਹ : ਪੰਜਾਬ ਦੇ ਜ਼ਿਲਿਆਂ ‘ਚ ਪ੍ਰਸਾਰ ਤੇ ਟ੍ਰੇਨਿੰਗ ਵਿੰਗ ਵਜੋਂ ਕੰਮ ਕਰ ਰਹੇ ਆਤਮਾ ਸਟਾਫ਼ ਜਿਸ ਵਿਚ ਬਲਾਕ ਤਕਨੀਕੀ ਮੈਨੇਜਰ ਤੇ ਸਹਾਇਕ ਤਕਨੀਕੀ ਮੈਨੇਂਜਰ ਵੱਲੋਂ ਆਪਣੀਆਂ ਮੰਗਾਂ ਤੇ ਮਸਲਿਆਂ ਦੇ ਹੱਲ ਲਈ ਪਹਿਲੀ ਵਾਰ ਬਲਾਕ ਤਕਨੀਕੀ ਮੈਨੇਜਰ ਨਾਲ ਮਿਲ ਕੇ ਸਾਂਝੀ ਐਕਸ਼ਨ ਕਮੇਟੀ ਬਣਾਈ ਗਈ ਹੈ। ਇਸ ਮੌਕੇ ਤੇ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ‘ਚੋ ਆਏ ਸਹਾਇਕ ਤਕਨੀਕੀ ਮੈਨੇਜਰ ਵਲੋ ਸ. ਕੁਲਦੀਪ ਸਿੰਘ ਰਾਮਪੁਰਾ ਜਿਲਾ ਤਰਨਤਾਰਨ ਨੂੰ ਸਹਾਇਕ ਤਕਨੀਕੀ ਮੈਨੇਜਰ ਯੂਨੀਅਨ ਦਾ ਸਰਬਸੰਮਤੀ ਨਾਲ ਪੰਜਾਬ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ।
ਕੁਲਦੀਪ ਸਿੰਘ ਰਾਮਪੁਰਾ ਨੇ ਸਾਰੇ ਯੂਨੀਅਨ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਜੋ ਵੀ ਭਵਿੱਖ ਵਿੱਚ ਮੁਸ਼ਕਲਾਂ ਆਉਣਗੀਆਂ ਉਹਨਾ ਦਾ ਡਟ ਕੇ ਸਾਹਮਣਾ ਕੀਤਾ ਜਾਵੇਗਾ। ਦੋਨਾਂ ਕੇਂਡਰਜ ਦੀ 10 ਤੋਂ 15 ਮੈਂਬਰਜ਼ ਦੀ ਚੋਣ ਨਾਲ ਇਕ ਜੁਆਇੰਟ ਸਾਂਝੀ ਐਕਸ਼ਨ ਕਮੇਟੀ ਬਣਾਈ ਗਈ ਹੈ , ਜਿਸ ਦੇ ਸਾਂਝੇ ਫੈਸਲਿਆਂ ਨਾਲ ਦੋਵਾਂ ਕੇਂਡਰਜ ਦੀ ਬਿਹਤਰੀ ਲਈ ਕੰਮ ਕੀਤਾ ਜਾਵੇਗਾ ਸਰਕਾਰ ਤੇ ਵਿਭਾਗ ਦੇ ਅਧਿਕਾਰੀਆਂ ਅੱਗੇ ਆਪਣੀਆਂ ਮੰਗਾਂ ਨੂੰ ਰਲ-ਮਿਲ ਕੇ ਪੂਰਾ ਕਰਵਾਇਆ ਜਾਵੇਗਾ।
ਇਸ ਮੌਕੇ ‘ਤੇ ਸਮੂਹ ਬਲਾਕ ਤਕਨੀਕੀ ਮੈਨੇਜਰ ਯੂਨੀਅਨ ਦੇ ਸਮੂਹ ਅਹੁਦੇਦਾਰਾਂ ਤੇ ਰਾਜਬੀਰ ਸਿੰਘ ਫਤਿਹਗੜ੍ਹ ਸਾਹਿਬ, ਜਗਪ੍ਰੀਤ ਸਿੰਘ ਮੁਕਤਸਰ, ਮੋਹਿਤ ਕੁਮਾਰ,ਲਵਜੋਤ ਸਿੰਘ ਹੁਸ਼ਿਆਰਪੁਰ, ਕੁਲਜਿੰਦਰ ਕੁਮਾਰ ਨਵਾਂ ਸਹਿਰ ,ਮਨੀਸ਼ ਕੁਮਾਰ ,ਇੰਦਰਜੀਤ ਸਿੰਘ ਫਿਰੋਜ਼ਪੁਰ, ਦਲਜੀਤ ਸਿੰਘ ਪਟਿਆਲਾ, ਗੁਰਮੀਤ ਸਿੰਘ ਮਾਨਸਾ,ਦਿਲਸ਼ਾਦ, ਗਗਨਦੀਪ ਸਿੰਘ ਮੋਂਗਾ, ਗੁਰਲੀਨ ਸਿੰਘ ਜਲੰਧਰ, ਪਰਮਿੰਦਰ ਸਿੰਘ ਲੁਧਿਆਣਾ, ਪਵਨਦੀਪ ਸਿੰਘ, ਮਨਜਿੰਦਰ ਸਿੰਘ, ਹਰਜੋਤ ਸਿੰਘ ਕਪੂਰਥਲਾ, ਤਨਵੀਰ ਸਿੰਘ ਅਮ੍ਰਿਤਸਰ, ਮਨਜੋਤ ਸਿੰਘ, ਗੁਰਦਾਸਪੁਰ, ਪ੍ਰਭਜੋਤ ਸਿੰਘ, ਅਮਨਦੀਪ ਸਿੰਘ, ਮਨਦੀਪ ਸਿੰਘ ਪਠਾਨਕੋਟ ਆਦਿ ਹਾਜ਼ਰ ਸਨ ਤੇ ਸਾਰਿਆਂ ਵੱਲੋਂ ਸਰਬ ਸੰਮਤੀ ਨਾਲ ਕੁਲਦੀਪ ਸਿੰਘ ਰਾਮਪੁਰਾ ਨੂੰ ਪੰਜਾਬ ਪ੍ਰਧਾਨ ਬਣਾਏ ਜਾਣ ਦਾ ਫੈਸਲਾ ਲਿਆ ਗਿਆ।
ਇਹ ਵੀ ਪੜ੍ਹੋ : ਬਟਾਲਾ ਕਤਲ ਕਾਂਡ ਮਾਮਲਾ : ਪੁਲਿਸ ਨੇ ਕਾਬੂ ਕੀਤਾ ਤੀਜਾ ਮੁੱਖ ਮੁਲਜ਼ਮ, ਮ੍ਰਿਤਕਾਂ ਦੇ ਵਾਰਸਾਂ ਨੇ ਕੀਤੇ ਅੰਤਿਮ ਸਸਕਾਰ