ਆਪਣੀ ਸ਼ਾਨਦਾਰ ਪ੍ਰਦਰਸ਼ਨ ਨਾਲ ਤਲਵਾਰਬਾਜ਼ੀ ਵਿੱਚ ਨਾਲ ਕਮਾ ਰਹੇ ਪੰਜਾਬੀ ਦੇ ਪਟਿਆਲਾ ਸ਼ਹਿਰ ਦੇ ਅਰਜੁਨ ਨੂੰ ਏਸ਼ੀਆਈ ਖੇਡਾਂ ਲਈ ਚੁਣਿਆ ਗਿਆ ਹੈ। ਅਰਜੁਨ ਚੀਨ ਦੇ ਹੈਂਗ ਯੂ ਸ਼ਹਿਰ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰੇਗਾ। ਇਹ ਏਸ਼ੀਅਨ ਚੈਂਪੀਅਨਸ਼ਿਪ 23 ਸਤੰਬਰ ਤੋਂ 8 ਅਕਤੂਬਰ ਤੱਕ ਚੀਨ ‘ਚ ਖੇਡੀ ਜਾਵੇਗੀ।
ਭਾਰਤੀ ਓਲੰਪਿਕ ਸੰਘ ਵੱਲੋਂ ਰਾਸ਼ਟਰੀ ਗੋਲਡ ਮੈਡਲਿਸਟ ਅਰਜੁਨ ਦੀ ਚੋਣ ਕੀਤੀ ਗਈ ਹੈ। ਅਰਜੁਨ ਨੇ ਇਸ ਚੈਂਪੀਅਨਸ਼ਿਪ ਬਾਰੇ ਕਿਹਾ ਕਿ ਉਹ ਇਸ ਪ੍ਰਤੀਯੋਗਿਤਾ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਉਹ ਅਤੇ ਉਸ ਦੇ ਮਾਤਾ-ਪਿਤਾ ਵੀ ਇਸ ਗੱਲੋਂ ਬਹੁਤ ਖੁਸ਼ ਹਨ ਕਿ ਉਨ੍ਹਾਂ ਦੀ ਚੈਂਪੀਅਨਸ਼ਿਪ ਲਈ ਪੰਜਾਬ ਭਰ ਵਿੱਚੋਂ ਚੋਣ ਹੋਈ ਹੈ। ਦੱਸ ਦੇਈਏ ਕਿ ਏਸ਼ੀਅਨ ਚੈਂਪੀਅਨਸ਼ਿਪ ਮੁਕਾਬਲੇ ਵਿੱਚ ਜਿੱਥੇ 8 ਮਹਿਲਾ ਖਿਡਾਰਨਾਂ ਭਾਗ ਲੈ ਰਹੀਆਂ ਹਨ, ਉੱਥੇ ਹੀ ਪੁਰਸ਼ ਵਰਗ ਵਿੱਚ ਅਰਜੁਨ ਇੱਕਮਾਤਰ ਖਿਡਾਰੀ ਹੈ।
ਇਹ ਵੀ ਪੜ੍ਹੋ : ਬਰਨਾਲਾ ‘ਚ ਬੈਲੇਂਸ ਵਿਗੜਨ ਕਾਰਨ ਪਲਟੀ ਕਾਰ: ਇਕ ਵਿਅਕਤੀ ਦੀ ਮੌ.ਤ, 3 ਗੰਭੀਰ ਜ਼ਖਮੀ
ਪਟਿਆਲਾ ਦੇ ਜੁਝਾਰ ਨਗਰ ਇਲਾਕੇ ਦਾ ਰਹਿਣ ਵਾਲਾ ਅਰਜੁਨ ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ, ਏਸ਼ੀਅਨ ਚੈਂਪੀਅਨਸ਼ਿਪ ਸਮੇਤ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਚੈਂਪੀਅਨਸ਼ਿਪਾਂ ਵਿੱਚ ਹਿੱਸਾ ਲੈ ਚੁੱਕਾ ਹੈ। ਉਹ 12 ਸਾਲਾਂ ਤੋਂ ਫੈਂਸਿੰਗ ਕਰ ਰਿਹਾ ਹੈ। ਅਰਜੁਨ ਦਾ ਸੁਪਨਾ ਦੇਸ਼ ਲਈ ਅੰਤਰਰਾਸ਼ਟਰੀ ਪੱਧਰ ‘ਤੇ ਤਮਗਾ ਜਿੱਤਣਾ ਹੈ।
ਵੀਡੀਓ ਲਈ ਕਲਿੱਕ ਕਰੋ -: