ਭਾਰਤੀ ਫੌਜ ਦੇ ਇੱਕ ਲੋਅਰ ਡਿਵੀਜ਼ਨਲ ਕਲਰਕ (ਐਲਡੀਸੀ) ਨੂੰ ਚੰਡੀਗੜ੍ਹ ਪੁਲਿਸ ਵਿੱਚ ਏਐਸਆਈ ਭਰਤੀ ਲਈ ਇੱਕ ਆਨਲਾਈਨ ਫਾਰਮ ਜਮ੍ਹਾਂ ਕਰਾਉਣ ਦੌਰਾਨ ਜਾਅਲਸਾਜ਼ੀ ਅਤੇ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਮੁਲਜ਼ਮ ਦੀ ਪਛਾਣ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਉਚਾਨਾ ਨੇੜੇ ਪਿੰਡ ਅਲੀਪੁਰਾ ਵਾਸੀ ਅਨਿਲ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਕੁਮਾਰ ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਆਰਮੀ ਹੈੱਡਕੁਆਰਟਰ ਐਸਟੀਸੀ 1 ਵਿੱਚ ਤਾਇਨਾਤੀ ਦੇ ਸਥਾਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਮੰਗਲਵਾਰ ਨੂੰ ਉਸ ਨੂੰ ਦੋ ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਕੁਮਾਰ ਨੇ ਆਪਣੀ ਪਤਨੀ ਦੇ ਨਾਂ ‘ਤੇ ਦੋ ਫਾਰਮ ਭਰੇ ਸਨ।
ਰਿਪੋਰਟ ਖਬਰ ਮੁਤਾਬਕ ਅਨਿਲ ਕੁਮਾਰ ਨੇ ਇੱਕ ਫਾਰਮ ਵਿੱਚ ਆਪਣੀ ਪਤਨੀ ਦੀ ਫੋਟੋ ਦੀ ਵਰਤੋਂ ਕਰਕੇ ਸਹੀ ਵੇਰਵੇ ਭਰੇ, ਜਦਕਿ ਦੂਜੇ ਵਿੱਚ ਉਸਨੇ ਆਪਣੀ ਪਤਨੀ ਦੇ ਵੇਰਵੇ ਦੀ ਵਰਤੋਂ ਕਰਕੇ ਕਿਸੇ ਹੋਰ ਦੀ ਫੋਟੋ ਦੀ ਵਰਤੋਂ ਕੀਤੀ। ਜਿਸ ਦੀ ਫੋਟੋ ਵਰਤੀ ਗਈ ਸੀ, ਉਸ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕੁਮਾਰ ਦੀ ਪਤਨੀ ਤੋਂ ਵੀ ਪੁੱਛਗਿੱਛ ਕੀਤੀ ਹੈ। ਉਸ ਦੀ ਪਤਨੀ ਨੇ ਦੱਸਿਆ ਕਿ ਉਸ ਨੇ ਆਪਣੀ ਜਾਣਕਾਰੀ ਪਤੀ ਨੂੰ ਦਿੱਤੀ ਸੀ, ਜਿਸ ਨੇ ਆਪਣੇ ਵੱਲੋਂ ਫਾਰਮ ਭਰੇ। ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਦੇ ਨਾਂ ‘ਤੇ ਦੋ ਆਨਲਾਈਨ ਫਾਰਮ ਭਰੇ ਗਏ ਸਨ।
ਦੱਸਿਆ ਜਾਂਦਾ ਹੈ ਕਿ ਫੌਜ ‘ਚ ਭਰਤੀ ਹੋਣ ਤੋਂ ਪਹਿਲਾਂ ਅਨਿਲ ਕੁਮਾਰ ਉਚਾਨਾ ‘ਚ ਹਰਿਆਣਾ ਫੋਟੋਸਟੈਟ ਨਾਂ ਦਾ ਸਾਈਬਰ ਕੈਫੇ ਚਲਾਉਂਦਾ ਸੀ ਅਤੇ ਫਰਜ਼ੀ ਫਾਰਮ ਭਰਦਾ ਸੀ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਲਤੀਫ਼ਪੁਰਾ ਦੇ ਬੇਘਰ ਹੋਏ ਲੋਕਾਂ ਦਾ ਦੁੱਖੜਾ ਸੁਣਿਆ, ਕੀਤਾ ਵੱਡਾ ਐਲਾਨ
ਦੱਸ ਦੇਈਏ ਕਿ ਚੰਡੀਗੜ੍ਹ ਪੁਲਿਸ ਵਿੱਚ ASI ਦੀਆਂ 49 ਅਸਾਮੀਆਂ ਲਈ ਭਰਤੀ 18 ਦਸੰਬਰ ਨੂੰ ਕੀਤੀ ਗਈ ਸੀ। ਪੁਲਿਸ ਨੇ ਹੁਣ ਤੱਕ ਚੰਡੀਗੜ੍ਹ ਪੁਲੀਸ ਦੇ ਇੱਕ ਕਾਂਸਟੇਬਲ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਆਪਣੇ ਲਈ ਵੱਖ-ਵੱਖ ਵੇਰਵਿਆਂ ਨਾਲ ਦੋ ਫਾਰਮ ਭਰੇ ਸਨ। 49 ਅਸਾਮੀਆਂ ਲਈ ਕੁੱਲ 15,802 ਅਰਜ਼ੀਆਂ ਮਿਲੀਆਂ ਸਨ। ਪੰਜਾਬ ਯੂਨੀਵਰਸਿਟੀ (PU) ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਅਪਲਾਈਡ ਮੈਨੇਜਮੈਂਟ ਸਾਇੰਸਜ਼ ਵਿਭਾਗ ਨੂੰ ਅਰਜ਼ੀਆਂ ਦੀ ਪੜਤਾਲ ਦਾ ਕੰਮ ਸੌਂਪਿਆ ਗਿਆ ਸੀ। ਪੜਤਾਲ ਵਿੱਚ ਪਾਇਆ ਗਿਆ ਕਿ ਕੁੱਲ 122 ਡੁਪਲੀਕੇਟ ਅਰਜ਼ੀਆਂ ਆਈਆਂ ਸਨ।
ਵੀਡੀਓ ਲਈ ਕਲਿੱਕ ਕਰੋ -: