ਮੁੱਖ ਮੰਤਰੀ ਭਗਵੰਤ ਮਾਨ ਦੇ ਹੈਲੀਪੈਡ ਨੇੜੇ ਬੀਤੇ ਦਿਨ ਮਿਲੇ ਬੰਬ ਨੂੰ ਡਿਫਿਊਜ਼ ਕਰਨ ਦੇ ਮਾਮਲੇ ‘ਚ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਹੁਣ ਚੰਡੀਗੜ੍ਹ ਵਿੱਚ ਬੰਬ ਨੂੰ ਡਿਫਿਊਜ਼ ਨਹੀਂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਬੰਬ ਨੂੰ ਨਸ਼ਟ ਕਰਨ ਦੀ ਯੋਜਨਾ ਜਾਂਚ ਤੋਂ ਬਾਅਦ ਬਦਲ ਦਿੱਤੀ ਗਈ ਹੈ। ਫੌਜ ਦੇ ਬੰਬ ਸਕੁਐਡ ਦੀ ਟੀਮ ਬੰਬ ਨੂੰ ਸੈਕਟਰ-2 ਤੋਂ ਕਮਾਂਡ ਏਰੀਆ ਲੈ ਗਈ ਹੈ। ਫੌਜ ਦੀ ਬੰਬ ਨਿਰੋਧਕ ਟੀਮ ਬੰਬ ਨੂੰ ਸੁਰੱਖਿਅਤ ਥਾਂ ‘ਤੇ ਨਸ਼ਟ ਕਰੇਗੀ।
ਦੱਸ ਦੇਈਏ ਕਿ ਕੱਲ੍ਹ ਮਿਲੇ ਜ਼ਿੰਦਾ ਬੰਬ ਨੂੰ ਡਿਫਿਊਜ਼ ਕਰਨ ਦੀ ਕਾਰਵਾਈ ਚੱਲ ਰਹੀ ਹੈ। ਫੌਜ ਦੀ ਬੰਬ ਨਿਰੋਧਕ ਟੀਮ ਮੌਕੇ ‘ਤੇ ਮੌਜੂਦ ਹੈ। ਇਹ ਬੰਬ ਚੰਡੀਗੜ੍ਹ ਦੇ ਸੈਕਟਰ-2 ਸਥਿਤ ਰਾਜਿੰਦਰਾ ਪਾਰਕ ‘ਚ ਧਮਾਕਾ ਕੀਤਾ ਜਾਣਾ ਸੀ ਪਰ ਹੁਣ ਜਾਂਚ ਤੋਂ ਬਾਅਦ ਫੌਜ ਦੀ ਟੀਮ ਨੇ ਆਪਣਾ ਇਹ ਪਲਾਨ ਬਦਲ ਲਿਆ ਹੈ। ਚੰਡੀਗੜ੍ਹ ਦੇ ਸੈਕਟਰ 2 ‘ਚ ਬੰਬ ਮਿਲਣ ਦੀ ਸੂਚਨਾ ਮਿਲਣ ਕਾਰਨ ਹੜਕੰਪ ਮਚ ਗਿਆ ਸੀ। ਜਿਸ ‘ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਟ੍ਰਿਪਲ ਸੈਵਨ ਗਿਰੋਹ ਦਾ ਪਰਦਾਫਾਸ਼, 12 ਪਿਸਤੌਲ ਤੇ 50 ਕਾਰਤੂਸ ਸਣੇ 6 ਦੋਸ਼ੀ ਗ੍ਰਿਫਤਾਰ
ਜਾਣਕਾਰੀ ਅਨੁਸਾਰ ਬੰਬ ਨੂੰ ਉਥੇ ਟਿਊਬਵੈੱਲ ਆਪਰੇਟਰ ਨੇ ਦੇਖਿਆ ਸੀ। ਜਿਸ ‘ਤੋਂ ਬਾਅਦ ਬੰਬ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਦੱਸਣਯੋਗ ਗੱਲ ਇਹ ਹੈ ਕਿ ਕੁਝ ਦੂਰੀ ‘ਤੇ CM ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਅਤੇ ਹੈਲੀਪੈਡ ਤੇ ਸਕੱਤਰੇਤ ਮੌਜੂਦ ਹਨ। ਪੁਲਿਸ ਵੱਲੋਂ ਆਸ-ਪਾਸ ਦੇ ਸਕਰੈਪ ਡੀਲਰਾਂ ਅਤੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: