ਪਾਕਿਸਤਾਨੀ ਪੱਤਰਕਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਰੀਬੀ ਦੋਸਤ ਅਰੂਸਾ ਆਲਮ ਅੱਜਕਲ੍ਹ ਆਪਣੀ ਆਟੋ ਬਾਇਓਗ੍ਰਾਫੀ ਲਿਖ ਰਹੀ ਹੈ। ਅਰੂਸਾ ਹੁਣ ਤੱਕ 12 ਚੈਪਟਰ ਲਿਖ ਚੁੱਕੀ ਹੈ। ਇਸ ਵਿੱਚ ਉਸ ਨੇ ਆਪਣੇ ਬਚਪਨ ਤੋਂ ਲੈ ਕੇ ਵਿਆਹ ਤੱਕ ਦੀ ਕਹਾਣੀ ਬਿਆਨ ਕੀਤੀ ਹੈ। ਅਰੂਸਾ ਦੀ ਇਸ ਜੀਵਨੀ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਵੀ ਇੱਕ ਚੈਪਟਰ ਹੋਵੇਗਾ।
ਅਰੂਸਾ ਆਲਮ ਨੇ ਅਜੇ ਤੱਕ ਆਪਣੀ ਕਿਤਾਬ ਦਾ ਨਾਂ ਫਾਈਨਲ ਨਹੀਂ ਕੀਤਾ ਹੈ। ਕਿਤਾਬ ਦੇ ਪਹਿਲੇ 12 ਚੈਪਟਰਾਂ ਵਿੱਚ ਅਰੂਸਾ ਨੇ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਸਾਲਾਂ ਬਾਰੇ ਲਿਖਿਆ ਹੈ। ਉਸ ਵੇਲੇ ਤੱਕ ਅਰੂਸਾ ਇੰਨੀ ਲਾਈਮਲਾਈਟ ਵਿੱਚ ਨਹੀਂ ਸੀ। ਇਨ੍ਹਾਂ 12 ਚੈਪਟਰਾਂ ਵਿੱਚ ਉਨ੍ਹਾਂ ਨੇ ਆਪਣੇ ਬਚਪਨ ਤੋਂ ਲੈ ਕੇ ਵਿਆਹ ਤੱਕ ਦਾ ਜ਼ਿਕਰ ਕੀਤਾ ਹੈ।
ਅਰੂਸਾ ਆਲਮ ਪੱਤਰਕਾਰੀ ਵਿੱਚ ਕਿਵੇਂ ਆਈ? ਪਾਕਿਸਤਾਨ ਵਿੱਚ ਪੱਤਰਕਾਰੀ ਕਰਦੇ ਹੋਏ ਉਸ ਨੇ ਕਿਹੜੇ ਵਿਸ਼ਿਆਂ ਬ੍ਰੇਕ ਕੀਤਾ? ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਹਿਲੀ ਵਾਰ ਕਿੱਥੇ ਅਤੇ ਕਿਵੇਂ ਮਿਲੀ? ਉਨ੍ਹਾਂ ਦੀ ਦੋਸਤੀ ਕਿਵੇਂ ਵਧੀ? ਉਹ ਇਸ ਕਿਤਾਬ ਦੇ ਬਾਕੀ ਚੈਪਟਰਾਂ ਵਿੱਚ ਇਸ ਦਾ ਜ਼ਿਕਰ ਕਰੇਗੀ।
ਅਰੂਸਾ ਆਪਣੀ ਆਟੋ ਬਾਇਓਗ੍ਰਾਫੀ ਵਿੱਚ ਭਾਰਤ ਅਤੇ ਪੰਜਾਬ ਦਾ ਜ਼ਿਕਰ ਵੀ ਕਰੇਗੀ। ਇਸ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਜ਼ਿਕਰ ਹੋਵੇਗਾ। ਉਹ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੀ ਦੋਸਤੀ ਬਾਰੇ ਵੀ ਲਿਖੇਗੀ। ਜ਼ਿਕਰਯੋਗ ਹੈ ਕਿ ਕੈਪਟਨ ਅਤੇ ਅਰੂਸਾ ਦੀ ਦੋਸਤੀ ਦੀਆਂ ਕਹਾਣੀਆਂ ਬਹੁਤ ਮਸ਼ਹੂਰ ਹੋਈਆਂ ਹਨ। ਅਰੂਸਾ ਆਲਮ ਨੇ ਮੁੱਖ ਮੰਤਰੀ ਵਜੋਂ ਕੈਪਟਨ ਦੇ ਕਾਰਜਕਾਲ ਦੌਰਾਨ ਕਾਫੀ ਸਮਾਂ ਪੰਜਾਬ ਵਿੱਚ ਬਿਤਾਇਆ।
ਅਰੂਸਾ ਆਲਮ ਬੇਸ਼ੱਕ ਭਾਰਤ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਰੀਬੀ ਦੋਸਤ ਵਜੋਂ ਜਾਣੀ ਜਾਂਦੀ ਹੈ ਪਰ ਪਾਕਿਸਤਾਨ ਵਿੱਚ ਉਸ ਨੇ ਪੱਤਰਕਾਰੀ ਵਿੱਚ ਕਾਫੀ ਨਾਮ ਕਮਾਇਆ ਹੈ। ਉਹ ਅਕਲੀਨ ਅਖਤਰ ਦੀ ਧੀ ਹੈ, ਜੋ ਇੱਕ ਪਾਕਿਸਤਾਨੀ ਸਮਾਜ ਸੇਵੀ ਅਤੇ ਸਿਆਸਤਦਾਨ ਹੈ। ਅਖਤਰ ਦਾ 1970 ਦੇ ਦਹਾਕੇ ਵਿਚ ਪਾਕਿਸਤਾਨ ਦੀ ਸਿਆਸਤ ‘ਤੇ ਡੂੰਘਾ ਪ੍ਰਭਾਵ ਸੀ। ਆਪਣੇ ਪਿਤਾ ਦੀ ਬਦੌਲਤ ਹੀ ਅਰੂਸਾ ਪਹਿਲਾਂ ਰੱਖਿਆ ਮਾਹਿਰ ਬਣੀ ਅਤੇ ਫਿਰ ਪੱਤਰਕਾਰੀ ਵਿੱਚ ਆ ਗਈ।
ਅਰੂਸਾ ਆਲਮ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ 2004 ਵਿੱਚ ਮਿਲੀ ਸੀ, ਜਦੋਂ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਵਜੋਂ ਪਾਕਿਸਤਾਨ ਗਏ ਸਨ। ਇਸ ਤੋਂ ਬਾਅਦ ਅਰੂਸਾ ਆਲਮ ਕਈ ਵਾਰ ਭਾਰਤ ਆਈ। 2007 ‘ਚ ਪ੍ਰੈੱਸ ਕਾਨਫਰੰਸ ‘ਚ ਅਰੂਸਾ ਨੇ ਖੁਦ ਨੂੰ ਕੈਪਟਨ ਦੀ ਦੋਸਤ ਦੱਸਿਆ ਸੀ। 2017 ਵਿੱਚ ਅਮਰਿੰਦਰ ਸਿੰਘ ਦੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿੱਚ ਅਰੂਸਾ ਆਲਮ ਵੀ ਵਿਸ਼ੇਸ਼ ਮਹਿਮਾਨ ਸੀ।
ਫਰਵਰੀ-2022 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਸੀ। ਕੈਪਟਨ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਵਾਦ ‘ਚ ਕਾਂਗਰਸ ਹਾਈਕਮਾਂਡ ਨੇ ਸਿੱਧੂ ਦਾ ਸਾਥ ਦਿੱਤਾ, ਜਿਸ ਤੋਂ ਬਾਅਦ ਕੈਪਟਨ ਨੇ ਪੰਜਾਬ ਦੇ ਸੀਐੱਮ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਕਾਂਗਰਸ ਪਾਰਟੀ ਵੀ ਛੱਡ ਦਿੱਤੀ। ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਅਤੇ ਸਿੱਧੂ ਵਿਚਾਲੇ ਵੀ ਤਕਰਾਰ ਸ਼ੁਰੂ ਹੋ ਗਈ ਸੀ। ਉਦੋਂ ਅਰੂਸਾ ਆਲਮ ਨੇ ਕਿਹਾ ਸੀ ਕਿ ਕਾਂਗਰਸੀਆਂ ਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪੈ ਰਹੀ ਹੈ। ਉਸਨੇ ਇਸਨੂੰ ਪੋਏਟਿਕ ਜਸਟਿਸ ਕਿਹਾ ਸੀ।
ਇਹ ਵੀ ਪੜ੍ਹੋ : ਅਮਰੀਕਾ ‘ਚ ਅੰਮ੍ਰਿਤਧਾਰੀ ਸਿੱਖ ਸਟੂਡੈਂਟ ਗ੍ਰਿਫ਼ਤਾਰ, ਕਿਰਪਾਣ ਨਾ ਲਾਹੁਣ ‘ਤੇ ਲਾਈ ਹਥਕੜੀ
ਅਰੂਸਾ ਨੇ ਕਿਹਾ ਸੀ ਕਿ ਚਰਨਜੀਤ ਚੰਨੀ ਵਰਗੇ ਕਮਜ਼ੋਰ ਮੁੱਖ ਮੰਤਰੀ ਨੂੰ ਗੈਰ ਲੋਕਤੰਤਰੀ ਤਰੀਕੇ ਨਾਲ ਬਣਾਇਆ ਗਿਆ ਹੈ। ਅਰੂਸਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਫਾਈਟਰ ਕਿਹਾ ਸੀ। ਅਰੂਸਾ ਨੇ ਕੈਪਟਨ ਨੂੰ ਸਾਫ਼-ਸੁਥਰਾ ਆਗੂ ਦੱਸਦਿਆਂ ਕਿਹਾ ਕਿ ਸਿਆਸਤ ਨੂੰ ਉਨ੍ਹਾਂ ਦੀ ਲੋੜ ਹੈ।
ਪੰਜਾਬ ਵਿੱਚ ਜਦੋਂ ਕੈਪਟਨ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਸੀ.ਐਮ ਬਣਾਇਆ ਗਿਆ ਸੀ। ਚੰਨੀ ਸਰਕਾਰ ਵਿੱਚ ਡਿਪਟੀ ਸੀਐਮ ਬਣੇ ਸੁਖਜਿੰਦਰ ਰੰਧਾਵਾ ਨੇ ਅਰੂਸਾ ਆਲਮ ਦੇ ਆਈਐਸਆਈ ਨਾਲ ਸਬੰਧਾਂ ਦੀ ਜਾਂਚ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਸਿਆਸੀ ਹੰਗਾਮਾ ਹੋ ਗਿਆ ਸੀ। ਪੰਜਾਬ ਕਾਂਗਰਸ ਦੇ ਤਤਕਾਲੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਅਰੂਸਾ ‘ਤੇ ਕਰੋੜਾਂ ਰੁਪਏ ਲੈ ਕੇ ਭੱਜਣ ਦਾ ਦੋਸ਼ ਲਗਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਇਸ ਤੋਂ ਬਾਅਦ ਕੈਪਟਨ ਅਰੂਸਾ ਆਲਮ ਦੇ ਬਚਾਅ ‘ਚ ਆ ਗਏ ਅਤੇ ਉਨ੍ਹਾਂ ਨੇ ਸੋਨੀਆ ਗਾਂਧੀ ਸਣੇ ਸਾਰੇ ਦਿੱਗਜ ਕਾਂਗਰਸੀਆਂ ਨਾਲ ਅਰੂਸਾ ਦੀਆਂ ਫੋਟੋਆਂ ਜਨਤਕ ਕੀਤੀਆਂ। ਸੋਨੀਆ ਗਾਂਧੀ ਨਾਲ ਅਰੂਸਾ ਦੀ ਫੋਟੋ ਸਾਹਮਣੇ ਆਉਣ ਨਾਲ ਕਾਂਗਰਸ ‘ਚ ਖਲਬਲੀ ਮਚ ਗਈ। ਉਸ ਤੋਂ ਬਾਅਦ ਕਾਹਲੀ ਵਿੱਚ ਰੰਧਾਵਾ ਨੂੰ ਦਿੱਲੀ ਬੁਲਾ ਕੇ ਮਾਮਲਾ ਠੰਢਾ ਕਰ ਦਿੱਤਾ ਗਿਆ।