ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸੀ ਆਗੂ ਸੁਨੀਲ ਜਾਖੜ ਦੇ ਹਲਕੇ ਅਬੋਹਰ ਦੇ ਮਾੜੇ ਹਾਲਾਤਾਂ ਬਾਰੇ ਬੋਲਦਿਆਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਇਸ ਸੀਟ ਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਰੱਦ ਕਰਨ ਲਈ ਲੋਕਾਂ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹੀ ਕਾਰਨ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਇਸ ਹਲਕੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਹੈ, ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੇ ਗਏ ਪ੍ਰਾਜੈਕਟ ਵੀ ਸਾਫ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇੱਕ ਵਾਰ ਜਦੋਂ ਅਕਾਲੀ ਦਲ ਨੇ ਰਾਜ ਵਿੱਚ ਸਰਕਾਰ ਬਣਾਈ ਤਾਂ ਇਹ ਅਬੋਹਰ ਨੂੰ ਇੱਕ ਉਦਯੋਗਿਕ ਕਮ ਮੈਡੀਕਲ ਹੱਬ ਬਣਾਏਗੀ।
ਸ. ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਮਾਲਵਾ ਖੇਤਰ ਵਿੱਚ ਗੈਂਗਸਟਰਾਂ ਨੇ ਉਦਯੋਗਪਤੀਆਂ ਅਤੇ ਵਪਾਰੀਆਂ ਤੋਂ ਖੁੱਲ੍ਹੇਆਮ ਪੈਸਾ ਵਸੂਲੀ ਨਾਲ ਅਮਨ-ਕਾਨੂੰਨ ਦੇ ਹਾਲਾਤ ਵਿਗੜ ਗਏ ਸਨ। “ਸੁਨੀਲ ਜਾਖੜ ਜੋ ਖੁਦ ਇਸ ਹਲਕੇ ਦੇ ਲੋਕਾਂ ਖ਼ਿਲਾਫ਼ ਝੂਠੇ ਕੇਸ ਦਰਜ ਕਰਨ ਵਿੱਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣਨ ‘ਤੇ ਸਾਰੇ ਲੋਕਾਂ ਨੂੰ ਇਨਸਾਫ ਮਿਲੇਗਾ ਅਤੇ ਜਾਖੜ ਨੂੰ ਇਸ ਦਾ ਨਤੀਜਾ ਭੁਗਤਣਾ ਪਏਗਾ।
ਜਾਖੜ ਨੇ ਹੁਣ ਤੱਕ ਅਬੋਹਰ ਵਿੱਚ ਕਿਸੇ ਪਿੰਡ ਵਿੱਚ ਜਾ ਕੇ ਆਪਣੇ ਲੋਕਾਂ ਦਾ ਹਾਲ ਨਹੀਂ ਜਾਣਿਆ। ਇਥੋਂ ਤੱਕ ਕਿ ਕਾਂਗਰਸ ਸਰਕਾਰ ਦਾ ਕੋਈ ਮੰਤਰੀ, ਕੋਈ ਵਿਧਾਇਕ ਲੋਕਾਂ ਦਾ ਹਾਲ ਜਾਣਨ ਨਹੀਂ ਆਇਆ। ਇਸ ਸਭ ਨੂੰ ਅਣਗੌਲਿਆਂ ਕਰਕੇ ਉਹ ਪਠਾਨਕੋਟ ਵਿੱਚ ਰੇਤ ਮਾਫੀਆ ਦੀ ਸਰਪ੍ਰਸਤੀ ਕਰਨ ਵਿੱਚ ਰੁੱਝੇ ਹੋਏ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਿਸ਼ਵਵਿਆਪੀ ਕੰਪਨੀਆਂ ਤੋਂ ਟੀਕੇ ਮੰਗਵਾਉਣ ਦੀ ਕੋਸ਼ਿਸ਼ ਕਰ ਕੇ ਪੰਜਾਬੀਆਂ ਨੂੰ ਬੇਵਕੂਫ਼ ਬਣਾ ਰਹੀ ਹੈ, ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਸੀ। “ਅਜਿਹਾ ਕਰਨ ਦੀ ਬਜਾਏ, ਪੰਜਾਬ ਸਰਕਾਰ ਨੂੰ ਕੋਵੋਕਸਿਨ, ਕੋਵਿਸ਼ਿਲਡ ਜਾਂ ਸਪੁਟਨਿਕ ਖੁਰਾਕਾਂ ਲਈ ਆਰਡਰ ਦੇਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਦਸ ਦਿਨਾਂ ਦੇ ਅੰਦਰ ਕੋਵੈਕਸਿਨ ਦੀ ਖੇਪ ਮੰਗਵਾਉਣ ਅਤੇ ਪ੍ਰਾਪਤ ਕਰਨ ਦੇ ਯੋਗ ਹੋ ਗਈ ਸੀ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਵੱਲੋਂ ਸ਼ਨੀਵਾਰ ਤੋਂ ਅੰਮ੍ਰਿਤਸਰ ‘ਚ ‘ਵੈਕਸੀਨ ਸੇਵਾ’ ਦਾ ਐਲਾਨ, ਕੈਪਟਨ ਨੂੰ ਟੀਕੇ ਦੀ ਖਰੀਦ ਲਈ ਦਿੱਤੀ ਸਲਾਹ
ਬਾਦਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੁਣ ਤੱਕ 10 ਕੋਵਿਡ ਸੈਂਟਰ ਖੋਲ੍ਹੇ ਗਏ ਹਨ, ਆਕਸੀਜਨ ਲੰਗਰ ਸੇਵਾ ਵੀ ਸ਼ੁਰੂ ਕੀਤੀ ਗਈ ਤੇ ਹੁਣ ਵੈਕਸੀਨ ਸੇਵਾ ਵੀ ਸ਼ੁਰੂ ਕੀਤੀ ਜਾ ਰਹੀ ਹੈ। ਅਸੀਂ ਚਾਰ ਦਿਨਾਂ ਵਿੱਚ ਕੋਵਿਸ਼ੀਲਡ ਤੇ ਕੋਵੈਕਸੀਨ ਮੰਗਵਾ ਲਈ ਹੈ ਤੇ ਕੈਪਟਨ ਸਰਕਾਰ ਵਿਦੇਸ਼ਾਂ ਤੋਂ ਮੰਗਵਾਉਣ ਵਿੱਚ ਲੱਗੀ ਹੈ। ਤੀਸਰੀ ਕੋਵਿਡ ਲਹਿਰ ਪਹਿਲੇ ਨਾਲੋਂ ਵੀ ਗੰਭੀਰ ਹੋ ਸਕਦੀ ਹੈ, ਇਸ ਗੱਲ ’ਤੇ ਜ਼ੋਰ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਗਲੇ ਛੇ ਮਹੀਨਿਆਂ ਵਿੱਚ ਹਰੇਕ ਨੂੰ ਟੀਕਾ ਲਾਉਣ ਲਈ ਤੁਰੰਤ 1000 ਕਰੋੜ ਰੁਪਏ ਦੇ ਟੀਕੇ ਮੰਗਵਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਿਸ਼ਵਵਿਆਪੀ ਕੰਪਨੀਆਂ ਤੋਂ ਟੀਕੇ ਮੰਗਵਾਉਣ ਦੀ ਕੋਸ਼ਿਸ਼ ਕਰ ਕੇ ਪੰਜਾਬੀਆਂ ਨੂੰ ਬੇਵਕੂਫ਼ ਬਣਾ ਰਹੀ ਹੈ, ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਸੀ।