ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਾ ਹੈ। ਚੋਣ ਕਮਿਸ਼ਨ ਨੇ ਦੇਸ਼ ਦੀਆਂ ਸਾਰੀਆਂ 543 ਸੀਟਾਂ ‘ਤੇ ਵੋਟਿੰਗ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ।ਲੋਕ ਸਭਾ ਚੋਣਾਂ ਦੇ ਨਾਲ-ਨਾਲ 4 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਵੀ ਹੋਣੀਆਂ ਹਨ। ਅਰੁਣਾਚਲ ਪ੍ਰਦੇਸ਼, ਓਡੀਸ਼ਾ, ਆਂਧਰਾ ਪ੍ਰਦੇਸ਼ ਤੇ ਸਿੱਕਮ ਵਿਚ ਚੋਣ ਦੀ ਤਰੀਕ ਸਾਹਮਣੇ ਆ ਚੁੱਕੀ ਹੈ। ਚੋਣ ਕਮਿਸ਼ਨ ਦੇ ਸ਼ੈਡਿਊਲ ਮੁਤਾਬਕ ਸਾਰੇ ਸੂਬਿਆਂ ਦੇ ਨਤੀਜੇ ਇਕੱਠੇ ਜਾਰੀ ਕੀਤੇ ਜਾਣਗੇ।
ਓਡੀਸ਼ਾ ਵਿੱਚ ਚਾਰ ਪੜਾਵਾਂ ਵਿਚ ਚੋਣਾਂ ਹੋਣਗੀਆਂ। ਪਹਿਲਾਂ ਪੜਾਅ 13 ਮਈ, ਦੂਜਾ ਪੜਾਅ 20 ਮਈ, ਤੀਜਾ ਪੜਾਅ 25 ਮਈ ਤੇ ਚੌਥਾ ਪੜਾਅ 1 ਜੂਨ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਆਂਧਰਾ ਪ੍ਰਦੇਸ਼ ਦੀ ਗੱਲ ਕਰੀਏ ਤਾਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਵੀ ਚੌਥੇ ਪੜਾਅ ਵਿਚ ਹੋਵੇਗੀ। 175 ਸੀਟਾਂ ‘ਤੇ ਵੋਟਿੰਗ 13 ਮਈ ਨੂੰ ਹੋਵੇਗੀ ਤੇ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ। ਸਿੱਕਮ ਦੀਆਂ ਵਿਧਾਨਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਇਕ ਹੀ ਪੜਾਅ ਵਿਚ 19 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਅਰੁਣਾਚਲ ਪ੍ਰਦੇਸ਼ ਵਿੱਚ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ।
ਚੋਣਾਂ ਦੀਆਂ ਤਰੀਕਾਂ ਦੇ ਐਲਾਨ ਹੋਣ ਦੇ ਨਾਲ ਹੀ ਪੂਰੇ ਦੇਸ਼ ਵਿਚ ਚੋਣ ਜ਼ਾਬਤਾ ਵੀ ਲਾਗੂ ਹੋ ਚੁੱਕਾ ਹੈ। ਚੋਣ ਜ਼ਾਬਤਾ ਚੋਣਾਂ ਦੇ ਨਤੀਜੇ ਆਉਣ ਤੱਕ ਲਾਗੂ ਰਹੇਗਾ। ਇਸ ਦੌਰਾਨ ਰਾਜਨੀਤਕ ਪਾਰਟੀਆਂ ‘ਤੇ ਕਈ ਪਾਬੰਦੀਆਂ ਰਹਿਣਗੀਆਂ। ਇਸ ਦੌਰਾਨ ਸਬੰਧਤ ਸਰਕਾਰ ਵੀ ਕਿਸੇ ਨਵੀਂ ਯੋਜਨਾ ਦਾ ਐਲਾਨ ਨਹੀਂ ਕਰ ਸਕਦੀ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਖੜ੍ਹੀ ਕਾਰ ਨੂੰ ਅਚਾਨਕ ਲੱਗ ਗਈ ਅੱ/ਗ, ਸੜ ਕੇ ਹੋਈ ਸੁਆਹ, ਹੋਇਆ ਲੱਖਾਂ ਦਾ ਨੁਕਸਾਨ
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ 18ਵੀਂਆਂ ਲੋਕ ਸਭਾ ਚੋਣਾਂ ਨਿਰਪੱਖ ਤਰੀਕੇ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਪੂਰੀ ਤਰ੍ਹਾਂ ਤਿਆਰ ਹੈ। ਚੋਣਾਂ ਨੂੰ ਲੈ ਕੇ ਦੇਸ਼ ‘ਚ 10 ਲੱਖ ਪੋਲਿੰਗ ਬੂਥ ਬਣਾਏ ਜਾਣਗੇ ਤੇ ਵੋਟਰਾਂ ਨੂੰ ਹਰ ਮੁੱਢਲੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਹਰੇਕ ਪੋਲਿੰਗ ਬੂਥ ‘ਤੇ ਵੀਵੀਪੇਟ ਮਸ਼ੀਨ ਹੋਵੇਗੀ ਤੇ ਉਨ੍ਹਾਂ ਕਿਹਾ ਕਿ ਈਵੀਐੱਮ ਮਸ਼ੀਨ ‘ਤੇ ਚੋਣ ਨਿਸ਼ਾਨ ਦੇ ਨਾਲ ਉਮੀਦਵਾਰ ਦੀ ਤਸਵੀਰ ਵੀ ਲੱਗੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: