ਫਿਰੋਜ਼ਪੁਰ ‘ਚ ਘੁਮਿਆਰ ਮੰਡੀ ‘ਚ ਬੀਜੇਪੀ ਮੰਡਲ ਪ੍ਰਧਾਨ ਦੇ ਘਰ ਰਾਤ ਵੇਲੇ ਦੋ ਪੈਟਰੋਲ ਬੰਬ ਸੁੱਟਣ ਵਾਲੇ ਤਿੰਨ ਬਦਮਾਸ਼ਾਂ ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਕ ਪੈਟਰੋਲ ਬੰਬ ਸਕਾਰਪੀਓ ਕਾਰ ‘ਤੇ ਅਤੇ ਦੂਜਾ ਘਰ ਦੇ ਗੇਟ ‘ਤੇ ਡਿੱਗਿਆ ਹੈ। ਇਸ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਗੇਟ ‘ਤੇ ਲੱਗੀ ਪਲਾਸਟਿਕ ਦੀ ਸ਼ੀਟ ਸੜ ਗਈ। ਉਕਤ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਭਾਜਪਾ ਮੰਡਲ ਪ੍ਰਧਾਨ ਕੁੰਵਰ ਪ੍ਰਤਾਪ ਸਿੰਘ ਵਾਸੀ ਘੁਮਿਆਰ ਮੰਡੀ ਨੇ ਪੁਲਿਸ ਨੂੰ ਦੱਸਿਆ ਕਿ 20 ਅਕਤੂਬਰ ਦੀ ਰਾਤ 12.15 ਵਜੇ ਕੁਝ ਸ਼ਰਾਰਤੀ ਅਨਸਰਾਂ ਨੇ ਉਸ ਦੇ ਘਰ ’ਤੇ ਪੈਟਰੋਲ ਬੰਬ ਵਰਗੀ ਚੀਜ਼ ਸੁੱਟ ਦਿੱਤੀ। ਇਕ ਉਨ੍ਹਾਂ ਦੀ ਸਕਾਰਪੀਓ ਕਾਰ ‘ਤੇ ਅਤੇ ਦੂਜਾ ਘਰ ਦੇ ਗੇਟ ‘ਤੇ ਡਿੱਗਿਆ। ਇਸ ਕਾਰਨ ਗੇਟ ’ਤੇ ਲੱਗੀ ਪਲਾਸਟਿਕ ਦੀ ਸ਼ੀਟ ਸੜ ਗਈ। ਜਦੋਂ ਉਨ੍ਹਾਂ ਨੇ ਘਰ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ ਤਾਂ ਇਸ ਵਿੱਚ ਤਿੰਨ ਨਕਾਬਪੋਸ਼ ਵਿਅਕਤੀ ਦਿਖਾਈ ਦਿੱਤੇ, ਜੋ ਉਸਦੇ ਘਰ ਵਿੱਚ ਕੋਈ ਚੀਜ਼ ਸੁੱਟ ਰਹੇ ਸਨ। ਇੰਨਾ ਹੀ ਨਹੀਂ, ਗਾਲ੍ਹਾਂ ਕੱਢਦੇ ਹੋਏ ਦੋਸ਼ੀ ਕਾਰ ‘ਚ ਬੈਠ ਕੇ ਉਥੋਂ ਚਲੇ ਗਏ। ਸਿੰਘ ਦਾ ਕਹਿਣਾ ਹੈ ਕਿ ਗੱਡੀ ‘ਤੇ ਡਿੱਗੀ ਵਿਸਫੋਟਕ ਚੀਜ਼ ਨਾਲ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਪਰ ਖੁਸ਼ਕਸਿਸਮਤੀ ਨਾਲ ਬਚਾਅ ਹੋ ਗਿਆ।
ਇਹ ਵੀ ਪੜ੍ਹੋ : ਸਪੀਕਰ ਸੰਧਵਾਂ ਦਾ ਐਲਾਨ, ਪਰਾਲੀ ਨਾ ਸਾੜਨ ਵਾਲੇ ਪਿੰਡਾਂ ਨੂੰ ਆਪਣੇ ਕੋਟੇ ਤੋਂ ਦੇਣਗੇ ਇੱਕ ਲੱਖ ਰੁ.
ਸੂਚਨਾ ਮਿਲਣ ‘ਤੇ ਥਾਣਾ ਕੈਂਟ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ। ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦਿੱਤੇ ਮੁਲਜ਼ਮਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ ਕਿਉਂਕਿ ਮੁਲਜ਼ਮਾਂ ਨੇ ਮਾਸਕ ਪਹਿਨੇ ਹੋਏ ਸਨ। ਪੁਲਿਸ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਫਿਲਹਾਲ ਥਾਣਾ ਕੈਂਟ ਦੀ ਪੁਲਸ ਨੇ ਤਿੰਨ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: