ਪੰਜਾਬ ‘ਚ ਸ਼ਰਾਰਤੀ ਅਨਸਰਾਂ ਵੱਲੋਂ ਗੋਲੀਬਾਰੀ ਦੀ ਘਟਨਾ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਜਲੰਧਰ ਦੇ ਮਕਸੂਦਾਂ ਇਲਾਕੇ ਦੇ ਰਵਿਦਾਸ ਨਗਰ ‘ਤੋਂ ਸਾਹਮਣੇ ਆਇਆ ਹੈ। ਇੱਥੇ ਕੁਝ ਨੌਜਵਾਨਾਂ ਪਹਿਲਾਂ ਜਬਰਦਸਤੀ ਘਰ ‘ਚ ਵੜੇ ਉਸ ‘ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ‘ਤੇ ਗੋਲੀਆਂ ਵੀ ਚਲਾਈਆਂ। ਗੋਲੀ ਲੱਗਣ ਕਾਰਨ ਪਿਓ-ਪੁੱਤ ਜ਼ਖ਼ਮੀ ਹੋ ਗਏ। ਫਾਇਰਿੰਗ ਦੀ ਆਵਾਜ਼ ਸੁਣ ਕੇ ਜ਼ਖਮੀ ਵਿਅਕਤੀ ਦਾ ਭਰਾ ਜਦੋਂ ਮਦਦ ਲਈ ਆਇਆ ‘ਤਾਂ ਬਦਮਾਸ਼ ਹਵਾ ‘ਚ ਫਾਇਰਿੰਗ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਦੋਵਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ‘ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਦੀ ਪਛਾਣ ਨਵਜੋਤ ਅਤੇ ਉਸ ਦਾ ਪਿਤਾ ਸਤਨਾਮ ਵਾਸੀ ਲਾਲ ਰਵਿਦਾਸ ਨਗਰ ਦੀ ਗਲੀ ਨੰਬਰ ਇੱਕ ਵੱਜੋਂ ਹੋਈ ਹੈ। ਜ਼ਿੰਦਾ ਫਾਟਕ ਦੇ ਨਾਲ ਲੱਗਦੇ ਮੁਹੱਲੇ ਤੋਂ ਗੋਰਾ ਨਾਂ ਦਾ ਵਿਅਕਤੀ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਘਰ ਦਾਖਲ ਹੋ ਗਿਆ। ਬਦਮਾਸ਼ਾਂ ਨੇ ਘਰ ਦੇ ਅੰਦਰ ਵੜ ਕੇ ਪਿਓ-ਪੁੱਤ ‘ਤੇ ਫਾਇਰਿੰਗ ਕੀਤੀ ।
ਇਹ ਵੀ ਪੜ੍ਹੋ : ਟਰੇਨ ‘ਚ ਵਟਸਐਪ ਰਾਹੀਂ ਫੂਡ ਆਰਡਰ ਕਰ ਸਕਣਗੇ ਯਾਤਰੀ, ਰੇਲਵੇ ਨੇ ਜਾਰੀ ਕੀਤਾ ਨੰਬਰ
ਘਟਨਾ ਸਬੰਧੀ ਜ਼ਖਮੀ ਸਤਨਾਮ ਲਾਲ ਨੇ ਦੱਸਿਆ ਕਿ ਉਹ ਮਕਸੂਦਾਂ ਸਥਿਤ ਪੈਟਰੋਲ ਪੰਪ ‘ਤੇ ਹੀ ਕੰਮ ਕਰਦਾ ਹੈ। ਉਹ ਅਤੇ ਉਸ ਦਾ ਪੁੱਤਰ ਨਵਜੋਤ ਰਾਤ ਦਾ ਖਾਣਾ ਖਾ ਰਹੇ ਸਨ। ਬਦਮਾਸ਼ਾਂ ਨੇ ਘਰ ‘ਚ ਦਾਖਲ ਹੋ ਕੇ ਉਸ ਦੇ ਬੇਟੇ ਦੇ ਸਿਰ ‘ਤੇ ਜ਼ੋਰਦਾਰ ਵਾਰ ਕੀਤਾ ਅਤੇ ਬਾਅਦ ‘ਚ ਉਸ ‘ਤੇ ਪਿਸਤੌਲ ਤਾਣ ਦਿੱਤਾ।
ਉਸ ਨੇ ਹੱਥ ਵਧਾ ਕੇ ਪਿਸਤੌਲ ਫੜ ਲਈ, ਜਿਸ ‘ਤੇ ਬਦਮਾਸ਼ ਨੇ ਟਰਿੱਗਰ ਦਬਾ ਦਿੱਤਾ ਅਤੇ ਗੋਲੀ ਉਸ ਦੇ ਹੱਥ ਵਿੱਚ ਲੱਗੀ ਪਰ ਉਹ ਹਿੰਮਤ ਨਹੀਂ ਹਾਰੇ।ਇਸ ਤੋਂ ਬਾਅਦ ਜ਼ੋਰ ਲਗਾ ਕੇ ਉਸ ਨੇ ਗੋਰੇ ਦੇ ਪਿਸਤੌਲ ਦਾ ਹੱਥ ਹੇਠਾਂ ਵੱਲ ਕਰ ਦਿੱਤਾ। ਗੋਰਾ ਨੇ ਫਿਰ ਪਿਸਤੌਲ ਦਾ ਟਰਿੱਗਰ ਦਬਾਇਆ, ਜੋ ਨਵਜੋਤ ਦੀਆਂ ਪਸਲੀਆਂ ਵਿੱਚੋਂ ਨਿਕਲਿਆ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਇਸ ਮਾਮਲੇ ਸਬੰਧੀ ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਥਾਣਾ 1 ਦੇ ਇੰਚਾਰਜ ਜਤਿੰਦਰ ਕੁਮਾਰ ਆਪਣੀ ਟੀਮ ਦੇ ਨਾਲ ਮੌਕੇ ‘ਤੇ ਪੁਜੇ। ਪੁਲਿਸ ਨੇ ਜ਼ਖਮੀਆਂ ਦੇ ਬਿਆਨ ਦੇ ਆਧਾਰ ‘ਤੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ਼ ਕਰ ਲਿਆ ਹੈ। ਪੁਲਿਸ ਦੋਸ਼ੀ ਬਦਮਾਸ਼ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।