ਮਹਾਮਾਰੀ ਵਿਚਾਲੇ ਆਸਟ੍ਰੇਲੀਆ ਓਪਨ ਦਾ ਆਯੋਜਨ ਕੀਤਾ ਜਾ ਰਿਹਾ ਹੈ। 17 ਜਨਵਰੀ ਤੋਂ ਇਸ ਦੀ ਸ਼ੁਰੂਆਤ ਹੋਣ ਵਾਲੀ ਹੈ। ਟੂਰਨਾਮੈਂਟ ਤੋਂ ਪਹਿਲਾਂ ਵੱਡਾ ਬਵਾਲ ਹੋ ਗਿਆ ਹੈ। ਕੋਰੋਨਾ ਵੈਕਸੀਨ ਸਰਟੀਫਿਕੇਟ ਨਾ ਹੋਣ ਵਿਚਕਾਰ ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦਾ ਆਸਟ੍ਰੇਲੀਆ ਵਿੱਚ ਦਾਖਲ ਹੋਣ ਦਾ ਵੀਜ਼ਾ ਮੈਲਬੌਰਨ ਪਹੁੰਚਣ ‘ਤੇ ਰੱਦ ਕਰ ਦਿੱਤਾ ਗਿਆ ਹੈ।
ਜੋਕੋਵਿਚ ਨੂੰ ਕਈ ਘੰਟਿਆਂ ਤੱਕ ਹਵਾਈ ਅੱਡੇ ‘ਤੇ ਹੀ ਰੋਕ ਕੇ ਰੱਖਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਹੋਟਲ ਵਿੱਚ ਰੋਕ ਲਿਆ ਗਿਆ ਹੈ। ਸੋਮਵਾਰ ਨੂੰ ਅਦਾਲਤ ਉਨ੍ਹਾਂ ਦੇ ਡਿਪੋਰਸ਼ਨ ਬਾਰੇ ਫੈਸਲਾ ਕਰੇਗੀ। ਜੋਕੋਵਿਚ ਬੁੱਧਵਾਰ ਨੂੰ ਆਸਟ੍ਰੇਲੀਆ ਪਹੁੰਚੇ ਸਨ, ਅਧਿਕਾਰੀਆਂ ਮੁਤਾਬਕ ਉਹ ਦਾਖ਼ਲ ਹੋਣ ਲਈ ਲੋੜੀਂਦੇ ਸਬੂਤ ਵੀ ਨਹੀਂ ਦਿਖਾ ਸਕੇ। ਹੁਣ ਉਨ੍ਹਾਂ ਨੂੰ ਮੈਲਬੌਰਨ ਦੇ ਇੱਕ ਹੋਟਲ ਵਿੱਚ ਰੱਖਿਆ ਗਿਆ ਹੈ, ਜੋ ਇਮੀਗ੍ਰੇਸ਼ਨ ਨਜ਼ਰਬੰਦੀ ਲਈ ਵਰਤਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜੋਕੋਵਿਚ ਕੋਲ ਟੀਕਾਕਰਨ ਸਰਟੀਫਿਕੇਟ ਨਹੀਂ ਸੀ ਅਤੇ ਉਹ ਇਸ ਤੋਂ ਬਿਨਾਂ ਟੂਰਨਾਮੈਂਟ ਖੇਡਣਾ ਚਾਹੁੰਦੇ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ‘ਤੇ ਹੋਇਆ ਕੋਰੋਨਾ ਬਲਾਸਟ, ਇਟਲੀ ਤੋਂ ਆਏ 125 ਯਾਤਰੀ ਨਿਕਲੇ ਪੌਜੇਟਿਵ
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੌਰੀਸਨ ਨੇ ਵੀ ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੌਰੀਸਨ ਨੇ ਟਵੀਟ ਕੀਤਾ, “ਜੋਕੋਵਿਚ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਨਿਯਮ ਨਿਯਮ ਹਨ, ਖਾਸ ਕਰਕੇ ਜਦੋਂ ਸਾਡੀਆਂ ਸੀਮਾਵਾਂ ਦੀ ਗੱਲ ਆਉਂਦੀ ਹੈ। ਇਨ੍ਹਾਂ ਨਿਯਮਾਂ ਤੋਂ ਉੱਪਰ ਕੋਈ ਨਹੀਂ ਹੈ। ਸਾਡੀਆਂ ਮਜ਼ਬੂਤ ਸਰਹੱਦੀ ਨੀਤੀਆਂ ਆਸਟ੍ਰੇਲੀਆ ਲਈ ਮਹੱਤਵਪੂਰਨ ਰਹੀਆਂ ਹਨ। ਕੋਵਿਡ -19 ਤੋਂ ਦੁਨੀਆ ਵਿੱਚ ਸਭ ਤੋਂ ਘੱਟ ਮੌਤ ਦਰ ਇੱਥੇ ਹੈ। ਅਸੀਂ ਲਗਾਤਾਰ ਚੌਕਸ ਰਹਿਣਾ ਜਾਰੀ ਰੱਖ ਰਹੇ ਹਾਂ।”
ਵੀਡੀਓ ਲਈ ਕਲਿੱਕ ਕਰੋ -: