Australia beat India test cricket: ਟੈਸਟ ਕ੍ਰਿਕਟ ਵਿੱਚ ਆਸਟ੍ਰੇਲੀਆਈ ਟੀਮ ਨੇ ਇੱਕ ਵਾਰ ਫਿਰ ਭਾਰਤ ਨੂੰ ਮਾਤ ਦੇ ਕੇ ਚੋਟੀ ਦਾ ਸਥਾਨ ਹਾਸਿਲ ਕਰ ਲਿਆ ਹੈ । ਅਜਿਹੀ ਸਥਿਤੀ ਵਿੱਚ ਆਸਟ੍ਰੇਲੀਆਈ ਕੋਚ ਜਸਟਿਨ ਲੈਂਗਰ ਦੇ ਚਿਹਰੇ ‘ਤੇ ਮੁਸਕਾਨ ਹੈ, ਪਰ ਲੈਂਗਰ ਨੇ ਕਿਹਾ ਹੈ ਕਿ ਹੁਣ ਉਸਦਾ ਇੱਕੋ ਟੀਚਾ ਭਾਰਤ ਨੂੰ ਉਸਦੇ ਘਰ ਵਿੱਚ ਹਰਾਉਣ ਦਾ ਹੈ । ਬਾਲ ਟੇਪਰਿੰਗ ਵਿਵਾਦ ਦੇ ਬਾਅਦ ਆਸਟ੍ਰੇਲੀਆਈ ਟੀਮ ਭਾਰਤ ਤੋਂ ਪਿੱਛੇ ਹੋ ਗਈ ਸੀ । ਅਜਿਹੀ ਸਥਿਤੀ ਵਿੱਚ ਟੀਮ ਦੇ ਕੋਚ ਜਸਟਿਨ ਲੈਂਗਰ ਨੂੰ ਉਮੀਦ ਸੀ ਕਿ ਉਨ੍ਹਾਂ ਦੀ ਟੀਮ ਜਲਦੀ ਹੀ ਭਾਰਤ ਨੂੰ ਪਿੱਛੇ ਛੱਡ ਦੇਵੇਗੀ ।
ਟੀਮ ਦੇ ਸਿਖਰ ‘ਤੇ ਪਹੁੰਚਣ ਤੋਂ ਬਾਅਦ ਲੈਂਗਰ ਨੇ ਕਿਹਾ ਕਿ ਸਾਨੂੰ ਅਜੇ ਹੋਰ ਵੀ ਹੋਰ ਸਖਤ ਮਿਹਨਤ ਕਰਨੀ ਪਵੇਗੀ । ਪਿਛਲੇ ਕੁੱਝ ਸਾਲਾਂ ਵਿੱਚ ਅਸੀਂ ਨਾ ਸਿਰਫ ਮੈਦਾਨ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ,ਬਲਕਿ ਆਫ਼ ਫੀਲਡ ਤੋਂ ਇਲਾਵਾ ਸਾਡੇ ਖਿਡਾਰੀਆਂ ਨੇ ਇੱਕ ਵਧੀਆ ਨਜ਼ਾਰਾ ਪੇਸ਼ ਕੀਤਾ ਹੈ ।
ਲੈਂਗਰ ਨੇ ਅੱਗੇ ਕਿਹਾ ਕਿ ਟੀਮ ਦਾ ਇੱਕੋ ਟੀਚਾ ਵਿਸ਼ਵ ਟੈਸਟ ਚੈਂਪੀਅਨਸ਼ਿਪ ‘ਤੇ ਕਬਜ਼ਾ ਕਰਨਾ ਹੈ ਅਤੇ ਇਸ ਦੇ ਲਈ ਉਨ੍ਹਾਂ ਦੀ ਟੀਮ ਨੂੰ ਭਾਰਤ ਨੂੰ ਉਸਦੇ ਘਰ ਵਿੱਚ ਹੀ ਹਰਾਉਣਾ ਹੈ । ਲੈਂਗਰ ਨੇ ਅੱਗੇ ਕਿਹਾ ਕਿ ਤੁਸੀਂ ਸਰਬੋਤਮ ਟੀਮ ਉਸ ਸਮੇਂ ਬਣਦੇ ਹੋ ਜਦੋਂ ਤੁਸੀਂ ਕਿਸੇ ਵਧੀਆ ਟੀਮ ਨੂੰ ਹਰਾਉਂਦੇ ਹੋ । ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਡੀ ਟੱਕਰ ਵਿਸ਼ਵ ਦੀਆਂ ਕੁਝ ਮਜ਼ਬੂਤ ਟੀਮਾਂ ਨਾਲ ਹੋਣ ਵਾਲੀ ਹੈ ।
ਲੈਂਗਰ ਨੂੰ ਇਹ ਵੀ ਭਰੋਸਾ ਹੈ ਕਿ ਉਨ੍ਹਾਂ ਦੀ ਟੀਮ ਐਰੋਨ ਫਿੰਚ ਦੀ ਅਗਵਾਈ ਹੇਠ ਵ੍ਹਾਈਟ ਬਾਲ ਵਰਲਡ ਕੱਪ ਵੀ ਉਨ੍ਹਾਂ ਦੇ ਨਾਮ ਹੋਵੇਗਾ । ਲੈਂਗਰ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਵਿਸ਼ਵ ਕੱਪ ਜਿੱਤਣਾ ਕਿੰਨਾ ਮੁਸ਼ਕਿਲ ਹੁੰਦਾ ਹੈ, ਪਰ ਮੈਂ ਚਾਹੁੰਦਾ ਹਾਂ ਕਿ ਇੱਕ ਦਿਨ ਐਰੋਨ ਫਿੰਚ ਉਸ ਕੱਪ ਨੂੰ ਆਪਣੀ ਟੀਮ ਦੇ ਨਾਲ ਜਰੂਰ ਚੁੱਕਣ ।