ਆਸਟ੍ਰੇਲੀਆ ਦੀ ਟੀਮ ਨੇ ਐਤਵਾਰ ਨੂੰ ਦੁਬਈ ‘ਚ ਖੇਡੇ ਗਏ ਟੀ-20 ਵਿਸ਼ਵ ਕੱਪ 2021 ਦੇ ਫਾਈਨਲ ‘ਚ ਨਿਊਜ਼ੀਲੈਂਡ ਨੂੰ ਹਰਾ ਕੇ ਪਹਿਲਾ ਟੀ-20 ਵਿਸ਼ਵ ਕੱਪ ਖਿਤਾਬ ਆਪਣੇ ਨਾਮ ਕੀਤਾ ਹੈ। ਟੀਮ ਨੇ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਹੈ।
ਅਜਿਹੇ ‘ਚ ਆਸਟ੍ਰੇਲੀਆਈ ਟੀਮ ਨੇ ਇਸ ਖਾਸ ਜਿੱਤ ਦਾ ਜਸ਼ਨ ਵੀ ਮਨਾਇਆ ਹੈ। ਇਸ ਦੌਰਾਨ ਟੀਮ ਦਾ ਖਾਸ ਜਸ਼ਨ ਵੀ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਟੀਮ ਦੇ ਕੁੱਝ ਮੈਂਬਰ ਬੂਟਾਂ ਨਾਲ ਬੀਅਰ ਪੀਂਦੇ ਨਜ਼ਰ ਆ ਰਹੇ ਹਨ। ਜਸ਼ਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਪਹਿਲਾਂ ਮੈਥਿਊ ਵੇਡ ਆਪਣਾ ਬੂਟ ਲਾਹ ਲੈਂਦਾ ਹੈ ਅਤੇ ਫਿਰ ਉਸ ‘ਚ ਬੀਅਰ ਪਾ ਕੇ ਪੀਣ ਲੱਗਦਾ ਹੈ। ਇਸ ਦੌਰਾਨ ਮਾਰਕਸ ਸਟੋਇਨਿਸ ਵੀ ਉਸ ਕੋਲ ਆਉਂਦਾ ਹੈ ਅਤੇ ਉਸ ਤੋਂ ਬੂਟ ਖੋਹ ਲੈਂਦਾ ਹੈ, ਫਿਰ ਸਟੋਇਨਿਸ ਉਸ ਬੂਟ ਵਿੱਚ ਬੀਅਰ ਪਾ ਕੇ ਪੀਣ ਲੱਗ ਜਾਂਦਾ ਹੈ। ਟੀਮ ਦੇ ਹੋਰ ਮੈਂਬਰ ਇਸ ਜਸ਼ਨ ਦਾ ਖੂਬ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਆਓ ਦੇਖਦੇ ਹਾਂ ਇਸ ਵੀਡੀਓ ‘ਚ ਕੀ ਹੈ।
ਜੁੱਤੀਆਂ (ਬੂਟਾਂ ) ਵਿੱਚ ਬੀਅਰ ਪੀਣਾ ਆਸਟ੍ਰੇਲੀਆ ਦੇ ਲੋਕਾਂ ਦਾ ਪੁਰਾਣਾ ਰਿਵਾਜ ਹੈ। ਇਸ ਰਿਵਾਜ ਨੂੰ ਸ਼ੂਈ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ਹਾਈਕੋਰਟ ਦੇ ਕੰਮ ‘ਚ ਦਖਲ ਦੇਣ ਦੇ ਇਲਜ਼ਾਮ ‘ਚ ਫਸੇ ਨਵਜੋਤ ਸਿੱਧੂ, ਭਲਕੇ 11 ਵਜੇ ਹੋਵੇਗੀ ਸੁਣਵਾਈ
ਬਹੁਤੀ ਵਾਰ ਬੂਟਾਂ ਵਿੱਚ ਬੀਅਰ ਪਾਈ ਜਾਂਦੀ ਹੈ, ਹਾਲਾਂਕਿ ਕੁੱਝ ਲੋਕ ਇਸ ਵਿੱਚ ਸ਼ਰਾਬ ਮਿਲਾ ਕੇ ਵੀ ਪੀਂਦੇ ਹਨ। ਸਾਲ 2016 ‘ਚ ਮੋਟਰਸਾਈਕਲ ਰੇਸਰ ਜੈਕ ਮਿਲਰ ਨੇ ਆਪਣੀ ਜਿੱਤ ਦੀ ਖੁਸ਼ੀ ‘ਚ ਅਜਿਹਾ ਜਸ਼ਨ ਮਨਾਇਆ ਸੀ। ਬਾਅਦ ਵਿੱਚ ਫਾਰਮੂਲਾ ਗ੍ਰਾਂ ਪ੍ਰੀ ਦੇ ਸਿਤਾਰਿਆਂ ਅਤੇ ਆਸਟ੍ਰੇਲੀਆ ਦੇ ਹੋਰ ਖਿਡਾਰੀਆਂ ਨੇ ਵੀ ਇਸੇ ਤਰ੍ਹਾਂ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: