2019 ਦੇ ਹੇਟਸਪੀਚ ਮਾਮਲੇ ਵਿਚ ਸਪਾ ਨੇਤਾ ਆਜਮ ਖਾਨ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਰਾਮਪੁਰ ਦੀ MP-MLA ਕੋਰਟ ਨੇ ਇਹ ਫੈਸਲਾ ਸੁਣਾਇਆ। ਆਜਮ ਨੇ ਇਕ ਚੋਣ ਸਭਾ ਵਿਚ CM ‘ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਇਸ ਦਾ ਵੀਡੀਓ ਵੀ ਵਾਇਰਲ ਹੋਇਆ ਸੀ। ਇਸ ‘ਤੇ ਭਾਜਪਾਈਆਂ ਨੇ ਕਾਫੀ ਹੰਗਾਮਾ ਕੀਤਾ ਸੀ।
ਇਸ ਦੇ ਬਾਅਦ ADO ਪੰਚਾਇਤ ਅਨਿਲ ਕੁਮਾਰ ਚੌਹਾਨ ਨੇ ਥਾਣਾ ਸ਼ਹਿਜਾਦ ਨਗਰ ਵਿਚ ਕੇਸ ਦਰਜ ਕਰਾਇਆ ਸੀ। ਅਨਿਲ ਨੇ ਆਜਮ ‘ਤੇ ਮੁੱਖ ਮੰਤਰੀ ਤੇ ਰਾਮਪੁਰ ਦੇ ਤਤਕਾਲੀ ਤੇ ਜ਼ਿਲ੍ਹਾ ਅਧਿਕਾਰੀ ਚੋਣ ਕਮਿਸ਼ਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਭੜਕਾਊ ਭਾਸ਼ਣ ਦੇਣ ਦਾ ਦੋਸ਼ ਲਗਾਇਆ ਸੀ।
ਦੱਸ ਦੇਈਏ ਕਿ 25 ਮਈ ਨੂੰ ਹੇਟਸਪੀਟ ਦੇ ਇਕ ਦੂਜੇ ਕੇਸ ਵਿਚ ਆਜਮ ਖਾਨ ਨੂੰ ਰਾਹਤ ਮਿਲ ਸੀ। 2019 ਵਿਚ ਪੀਐੱਮ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿਚ ਰਾਮਪੁਰ ਦੀ ਸਪੈਸ਼ਲ MP/MLA ਕੋਰਟ ਨੇ ਆਜਮ ਨੂੰ ਬਰੀ ਕਰ ਦਿੱਤਾ ਸੀ। ਆਜਮ ਨੂੰ ਇਸੇ ਕੇਸ ਵਿਚ MP/MLA ਕੋਰਟ ਦੀ ਹੇਠਲੀ ਅਦਾਲਤ ਤੋਂ 3 ਸਾਲ ਦੀ ਸਜ਼ਾ ਹੋਈ ਸੀ। ਸਜ਼ਾ ਦੇ ਬਾਅਦ ਵਿਧਾਇਕੀ ਚਲੀ ਗਈ ਸੀ। ਇਸ ਦੇ ਬਾਅਦ ਇਸ ਸੀਟ ‘ਤੇ ਉਪ ਚੋਣਾਂ ਹੋਈਆਂ ਜਿਸ ਨਾਲ ਆਜਮ ‘ਤੇ ਕੇਸ ਕਰਨ ਵਾਲੇ ਭਾਜਪਾ ਨੇਤਾ ਵਿਧਾਇਕ ਚੁਣੇ ਗਏ।
ਇਹ ਵੀ ਪੜ੍ਹੋ : ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 13 ਕੈਡਿਟ ਐਨ.ਡੀ.ਏ. ਅਤੇ ਆਈ.ਐਮ.ਏ. ‘ਚ ਹੋਏ ਸ਼ਾਮਲ
ਇਸ ਤੋਂ ਪਹਿਲਾਂ 14 ਸਾਲ ਪੁਰਾਣੇ ਮਾਮਲੇ ਵਿਚ ਆਜਮ ਤੇ ਉਨ੍ਹਾਂ ਦੇ ਬੇਟੇ ਅਬਦੁੱਲਾ ਆਜਮ ਨੂੰ ਮੁਰਾਦਾਬਾਦ ਦੀ MP-MLA ਕੋਰਟ ਨੇ 2-2 ਸਾਲ ਦੀ ਸਜ਼ਾ ਸੁਣਾਈ ਸੀ। ਹਰਿਦੁਆਰ ਹਾਈਵੇ ‘ਤੇ ਮੁਰਾਦਾਬਾਦ ਦੇ ਛਜਲੈਟ ਥਾਣੇ ਦੇ ਸਾਹਮਣੇ 2008 ਨੂੰ ਮੁਰਾਦਾਬਾਦ ਦੇ ਤਤਕਾਲੀਨ ਐੱਸਐੱਸਪੀ ਪ੍ਰੇਮ ਪ੍ਰਕਾਸ਼ ਨੇ ਸਾਬਕਾ ਮੰਤਰੀ ਆਜਮ ਖਾਨ ਦੀ ਗੱਡੀ ਚੈਕਿੰਗ ਲਈ ਰੁਕਵਾਈ ਸੀ। ਇਸ ਦੇ ਬਾਅਦ ਆਜਮ ਦੀ ਗੱਡੀ ‘ਤੇ ਲੱਗਾ ਹੂਟਰ ਵੀ ਉਤਰਵਾ ਦਿੱਤਾ ਸੀ। ਇਸ ਨੂੰ ਲੈ ਕੇ ਵਿਵਾਦ ਵਧ ਗਿਆ ਸੀ।
ਆਜਮ ਖਾਨ ਸੜਕ ‘ਤੇ ਧਰਨੇ ‘ਤੇ ਬੈਠ ਗਏ ਸਨ। ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਵੀ ਸਪਾ ਦੇ ਨੇਤਾ ਤੇ ਵਰਕਰ ਛਜਲੈਟ ਪਹੁੰਚ ਗਏ ਸਨ। ਉਦੋਂ ਆਜਮ ਸਣੇ ਦੂਜੇ ਸਪਾ ਨੇਤਾਵਾਂ ‘ਤੇ ਸਰਕਾਰੀ ਕੰਮ ਵਿਚ ਰੁਕਾਵਟ ਪਾਉਣ, ਭੀੜ ਨੂੰ ਉਕਸਾਉਣ ਸਣੇ ਵੱਖ-ਵੱਖ ਧਾਰਾਵਾਂ ਵਿਚ ਕੇਸ ਦਰਜ ਕੀਤੇ ਗਏ ਸਨ। ਆਜਮ ਖਾਨ ਵੱਖ-ਵੱਖ ਮਾਮਲਿਆਂ ਵਿਚ 27 ਮਹੀਨਿਆਂ ਤੱਕ ਜੇਲ੍ਹ ਵਿਚ ਰਹੇ।
ਵੀਡੀਓ ਲਈ ਕਲਿੱਕ ਕਰੋ -: