ਓਡੀਸ਼ਾ ਦੇ ਬਾਲਾਸੋਰ ਰੇਲ ਹਾਦਸੇ ਨੂੰ ਲੈ ਕੇ ਭੁਵਨੇਸ਼੍ਵਰ ਦੀ ਇਕ ਵਿਸ਼ੇਸ਼ ਅਦਾਲਤ ਨੇ ਤਿੰਨ ਦੋਸ਼ੀ ਰੇਲਵੇ ਅਧਿਕਾਰੀਆਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਤਿੰਨਾਂ ਮੁਲਜ਼ਮਾਂ ਦੀ CBI ਹਿਰਾਸਤ ਦੀ ਮਿਆਦ ਸ਼ੁੱਕਰਵਾਰ ਨੂੰ ਪੁੱਗ ਚੁੱਕੀ ਸੀ। ਸ਼ੁੱਕਰਵਾਰ ਨੂੰ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਵਿਸ਼ੇਸ਼ CBI ਅਦਾਲਤ ਵਿੱਚ ਪੇਸ਼ ਕੀਤਾ ਗਿਆ। ਰਲਵੇ ਵੱਲੋਂ ਤਿੰਨਾਂ ਮੁਲਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਸੀਨੀਅਰ ਸੈਕਸ਼ਨ ਇੰਜੀਨੀਅਰ (ਸਿਗਨਲ) ਅਰੁਣ ਕੁਮਾਰ ਮਹੰਤ, ਸੈਕਸ਼ਨ ਇੰਜੀਨੀਅਰ ਮੁਹੰਮਦ ਅਮੀਰ ਖਾਨ ਅਤੇ ਟੈਕਨੀਸ਼ੀਅਨ ਪੱਪੂ ਕੁਮਾਰ ਨੂੰ CBI ਨੇ 7 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ। ਵਿਸ਼ੇਸ਼ ਅਦਾਲਤ ਨੇ ਮੁਲਜ਼ਮਾਂ ਦਾ ਪੰਜ ਦਿਨ ਦਾ ਸੀਬੀਆਈ ਰਿਮਾਂਡ ਦਿੱਤਾ ਸੀ। ਬਾਅਦ ‘ਚ 11 ਜੁਲਾਈ ਨੂੰ ਅਦਾਲਤ ਨੇ ਜਾਂਚ ਏਜੰਸੀ ਦੀ ਬੇਨਤੀ ‘ਤੇ ਰਿਮਾਂਡ ਦੀ ਮਿਆਦ ਚਾਰ ਦਿਨ ਹੋਰ ਵਧਾ ਦਿੱਤੀ ਸੀ।
ਮਾਮਲੇ ਦੀ ਅਗਲੀ ਸੁਣਵਾਈ 27 ਜੁਲਾਈ ਨੂੰ ਹੋਵੇਗੀ। ਤਿੰਨਾਂ ਦੋਸ਼ੀਆਂ ‘ਤੇ ਆਈ.ਪੀ.ਸੀ. ਦੀ ਧਾਰਾ 304, 201 ਅਤੇ ਰੇਲਵੇ ਐਕਟ ਦੀ ਧਾਰਾ 153 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। CBI ਨੇ ਅਜੇ ਇਸ ਮਾਮਲੇ ਵਿੱਚ ਆਪਣੀ ਰਿਪੋਰਟ ਸੌਂਪਣੀ ਹੈ, ਪਰ ਰੇਲਵੇ ਸੁਰੱਖਿਆ ਕਮਿਸ਼ਨਰ (CRS), ਸਾਊਥ ਈਸਟਰਨ ਸਰਕਲ ਦੀ ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਿਗਨਲ ਸਰਕਟ ਬਦਲਣ ਵਿੱਚ ‘ਲੈਪਸ’ ਕਾਰਨ ਹਾਦਸਾ ਵਾਪਰਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਬਾਰਿਸ਼ ਕਾਰਨ ਡੇਢ ਕਰੋੜ ਦਾ ਨੁਕਸਾਨ, 6 ਸੜਕਾਂ ‘ਤੇ ਖਰਚੇ ਜਾਣਗੇ 98 ਲੱਖ ਰੁਪਏ
ਦੱਸ ਦੇਈਏ ਕਿ 2 ਜੂਨ ਨੂੰ, ਕੋਰੋਮੰਡਲ ਐਕਸਪ੍ਰੈਸ ਬਾਲਾਸੋਰ ਜ਼ਿਲੇ ਦੇ ਬਹਾਨਾਗਾ ਬਾਜ਼ਾਰ ਸਟੇਸ਼ਨ ‘ਤੇ ਇਕ ਸਟੇਸ਼ਨਰੀ ਮਾਲ ਰੇਲਗੱਡੀ ਨਾਲ ਟਕਰਾ ਗਈ ਅਤੇ ਇਸ ਦੇ ਕੁਝ ਡੱਬੇ ਪਟੜੀ ਤੋਂ ਉਤਰ ਗਏ ਅਤੇ ਯਸ਼ਵੰਤਪੁਰ-ਹਾਵੜਾ ਐਕਸਪ੍ਰੈੱਸ ਨਾਲ ਟਕਰਾ ਗਏ, ਜਿਸ ਨਾਲ ਘੱਟੋ-ਘੱਟ 293 ਲੋਕ ਮਾਰੇ ਗਏ ਅਤੇ 1,200 ਤੋਂ ਵੱਧ ਜ਼ਖਮੀ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: