ਪੰਜਾਬ ਵਿੱਚ ਦਮਦਮੀ ਟਕਸਾਲ ਦੇ ਆਗੂਆਂ ਨੂੰ ਪੁਲਿਸ ਨੇ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਅੱਜ ਦਮਦਮੀ ਟਕਸਾਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੰਭੂ ਸਰਹੱਦ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਪੈਦਲ ਮਾਰਚ ਕੱਢਿਆ ਜਾਣਾ ਸੀ। ਇਸ ਗੱਲ ਦਾ ਐਲਾਨ ਦਮਦਮੀ ਟਕਸਾਲ ਨਾਲ ਜੁੜੇ ਸਿੱਖ ਆਗੂ ਬਰਜਿੰਦਰ ਸਿੰਘ ਪਰਵਾਨਾ ਨੇ ਕੀਤਾ ਸੀ ਪਰ ਚੰਡੀਗੜ੍ਹ ਵਿੱਚ ਵਿਗੜਦੇ ਹਾਲਾਤਾਂ ਨੂੰ ਵੇਖਦਿਆਂ ਪੁਲਿਸ ਨੇ ਯਾਤਰਾ ਤੋਂ ਪਹਿਲਾਂ ਹੀ ਪਰਵਾਨਾ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਹੈ।
ਪੁਲਿਸ ਨੇ ਰਾਤ ਨੂੰ ਹੀ ਬਰਜਿੰਦਰ ਸਿੰਘ ਪਰਵਾਨਾ ਦੇ ਘਰ ਦੇ ਬਾਹਰ ਸਿਪਾਹੀਆਂ ਦਾ ਪਹਿਰਾ ਲਾ ਦਿੱਤਾ। ਘਰ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰਨ ਦੇ ਨਾਲ-ਨਾਲ ਸਾਰੇ ਮੈਂਬਰਾਂ ਦੇ ਮੋਬਾਈਲ ਫੋਨ ਵੀ ਕਬਜ਼ੇ ਵਿੱਚ ਲੈ ਲਏ ਗਏ, ਤਾਂ ਕਿ ਪਰਵਾਨਾ ਕਿਸੇ ਨੂੰ ਮੈਸੇਜ ਜਾਂ ਫੋਨ ਕਰਕੇ ਇਸ ਬਾਰੇ ਜਾਣਕਾਰੀ ਨਾ ਦੇ ਸਕੇ। ਸਵੇਰੇ ਪਰਵਾਨਾ ਨੇ ਆਪਣੇ ਕੋਲ ਆਏ ਇੱਕ ਸਾਥੀ ਦੇ ਮੋਬਾਈਲ ਤੋਂ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।
ਪਰਵਾਨਾ ਨੇ ਇਕ ਦੋਸਤ ਦੇ ਮੋਬਾਈਲ ਫੋਨ ਤੋਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕਿਹਾ ਕਿ ਰਾਹੁਲ ਗਾਂਧੀ ਕੰਨਿਆ ਕੁਮਾਰੀ ਤੋਂ ਕਸ਼ਮੀਰ ਦੀ ਯਾਤਰਾ ਕੱਢਦੇ ਹਨ, ਉਨ੍ਹਾਂ ਨੂੰ ਕੋਈ ਨਹੀਂ ਰੋਕਦਾ। ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਂਦੀ ਹੈ ਪਰ ਜਦੋਂ ਅਸੀਂ ਮਾਰਚ ਕੱਢਣ ਜਾ ਰਹੇ ਹਾਂ ਤਾਂ ਮਾਹੌਲ ਖ਼ਰਾਬ ਕਰਨ ਦੇ ਦੋਸ਼ ਹੇਠ ਸਾਨੂੰ ਘਰਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਬੇਸ਼ੱਕ ਦੇਸ਼ ਅਜ਼ਾਦ ਹੋ ਗਿਆ ਹੈ, ਪਰ ਸਾਨੂੰ ਅਜੇ ਵੀ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਬੀਤੀ ਰਾਤ ਤੋਂ ਮੇਰਾ ਘਰ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ।
ਇਹ ਐਲਾਨ ਕਰਨ ਵਾਲੇ ਸਿੱਖ ਆਗੂ ਬਰਜਿੰਦਰ ਸਿੰਘ ਪਰਵਾਨਾ ਨੂੰ ਪੁਲਿਸ ਨੇ ਬੀਤੀ ਰਾਤ ਤੋਂ ਹੀ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਘਰ ਦੇ ਵਰਾਂਡੇ ਸਣੇ ਗਲੀ ‘ਚ ਵੱਡੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ ਹੈ। ਇੱਥੇ ਹੀ ਪਰਵਾਨਾ ਨੇ ਇਸ ਪੂਰੇ ਮਾਮਲੇ ਦੀ ਵੀਡੀਓ ਆਪਣੇ ਇੱਕ ਸਾਥੀ ਦੇ ਮੋਬਾਈਲ ਤੋਂ ਬਣਾ ਕੇ ਵਾਇਰਲ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਡਿਊਟੀ ‘ਤੇ ਦੇਰੀ ਨਾਲ ਆਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ, ਸਰਕਾਰੀ ਦਫਤਰਾਂ ‘ਚ ਲੱਗਣਗੀਆਂ ਬਾਇਓਮੀਟਰਕ ਮਸ਼ੀਨ
ਪਰਵਾਨਾ ਨੇ ਆਪਣੇ ਘਰ ਦੀ ਲਾਈਵ ਫੁਟੇਜ ਦਿਖਾਈ ਅਤੇ ਪੁਲਿਸ ਅਧਿਕਾਰੀ ਨੂੰ ਪੁੱਛਿਆ ਕਿ ਉਸ ਨੂੰ ਬਾਹਰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ। ਉਸ ਨੂੰ ਘਰ ਵਿਚ ਨਜ਼ਰਬੰਦ ਕਿਉਂ ਰੱਖਿਆ ਗਿਆ ਹੈ? ਇਸ ’ਤੇ ਪੁਲਿਸ ਅਧਿਕਾਰੀ ਕਹਿੰਦਾ ਹੈ ਕਿ ਉਨ੍ਹਾਂ ਨੂੰ ਉਪਰੋਂ ਹੁਕਮ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਕੱਲ੍ਹ ਚੰਡੀਗੜ੍ਹ ਦੇ ਮਾਰਚ ਵਿ4ਚ ਕੁਝ ਸ਼ਰਾਰਤੀ ਲੋਕ ਵੜ ਆਏ ਸਨ। ਬਹੁਤ ਹੰਗਾਮਾ ਹੋ ਗਿਆ ਸੀ। ਅਸੀਂ ਤੁਹਾਡੇ ਬਾਰੇ ਕੁਝ ਨਹੀਂ ਕਹਿੰਦੇ, ਪਰ ਹੋ ਸਕਾ ਹੈ ਕਿ ਤੁਹਾਡੇ ਮਾਰਚ ਵਿੱਚ ਵੀ ਕੋਈ ਸ਼ਰਾਰਤੀ ਅਨਸਰ ਮੁੜ ਤੋਂ ਆ ਜਾਣ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਬਣ ਜਾਏ। ਇਸ ਲਈ ਸਾਵਧਾਨੀ ਵਜੋਂ ਤੁਹਾਨੂ ਰੋਕਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: