ਬਰਨਾਲਾ CIA ਸਟਾਫ਼ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ 10 ਬਦਮਾਸ਼ਾਂ ਨੂੰ ਵੱਡੀ ਗਿਣਤੀ ‘ਚ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ SSP ਸੰਦੀਪ ਮਲਿਕ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇੰਚਾਰਜ CIA ਸਟਾਫ਼ ਬਲਜੀਤ ਸਿੰਘ ਨੂੰ ਮੁਖ਼ਬਰ ਵੱਲੋਂ ਸੂਚਨਾ ਮਿਲੀ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਗੈਂਗਸਟਰਾਂ ਦੇ ਇੱਕ ਗਰੋਹ ਦੇ 10 ਮੈਂਬਰਾ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਗੈਂਗਸਟਰਾਂ ਦਾ ਇਹ ਗਿਰੋਹ ਗੈਰ-ਕਾਨੂੰਨੀ ਹਥਿਆਰਾਂ ਨਾਲ ਘੁੰਮਦੇ ਰਹਿੰਦੇ ਸਨ। ਇਹ ਗਿਰੋਹ ਲੁਧਿਆਣਾ ਤੋਂ ਬਰਨਾਲਾ ਖੇਤਰ ਵਿੱਚ ਕਿਸੇ ਵੱਡੇ ਸਮਾਗਮ ‘ਚ ਵਾਰਦਾਤ ਨੂੰ ਅੰਜਾਮ ਦੇਣ ਲਈ ਆ ਰਹੇ ਹਨ। ਪਰ ਇਸ ‘ਤੋਂ ਪਹਿਲਾਂ ਹੀ CIA ਸਟਾਫ਼ ਦੀ ਪੁਲਿਸ ਨੇ ਬਰਨਾਲਾ ਮਾਨਸਾ ਮੇਨ ਰੋਡ ‘ਤੇ ਸਥਿਤ ਹੱਡਾ ਹੰਡਿਆਇਆ ਵਿਖੇ ਨਾਕਾਬੰਦੀ ਕਰਕੇ ਬਦਮਾਸ਼ਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਬਦਮਾਸ਼ਾਂ ਕੋਲੋਂ 12 ਬੋਰ ਦੇ 6 ਬੰਦੂਕ, 22 ਜਿੰਦਾ ਕਾਰਤੂਸ, 2 ਪਿਸਤੌਲ 32 ਬੋਰ ਸਮੇਤ 9 ਕਾਰਤੂਸ, ਇਕ ਰਿਵਾਲਵਰ 32 ਬੋਰ 4 ਜਿੰਦਾ ਕਾਰਤੂਸ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ BSF ਜਵਾਨਾਂ ਨੇ ਪਾਕਿ ਡਰੋਨ ਕੀਤਾ ਢੇਰ, ਤਲਾਸ਼ੀ ਦੌਰਾਨ ਹੈਰੋਇਨ ਦੇ 4 ਪੈਕਟ ਬਰਾਮਦ
ਫੜੇ ਗਏ ਬਦਮਾਸ਼ਾਂ ਦੀ ਪਛਾਣ ਸੁਖਚੈਨ ਸਿੰਘ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਗੁਰਦਾਸ ਸਿੰਘ, ਸਿਮਰਜੀਤ ਸਿੰਘ, ਨਿਰਭੈ ਸਿੰਘ, ਸੁਖਚੈਨ ਸਿੰਘ, ਅਰਸ਼ਦੀਪ ਸਿੰਘ, ਸ਼ਮਸ਼ੇਰ ਸਿੰਘ, ਕਰਨਵੀਰ ਸਿੰਘ ਵੱਜੋਂ ਹੋਈ ਹੈ। ਸੂਚਨਾ ਅਨੁਸਾਰ ਇਨ੍ਹਾਂ ਨੇ ਗੈਂਗਸਟਰਾਂ ਦਾ ਇੱਕ ਗਰੋਹ ਬਣਾਇਆ ਹੋਇਆ ਹੈ, ਜੋ ਕਿ 2 ਗੁੱਟਾ ਵਿਚ ਘੁੰਮ ਰਹੇ ਸਨ। ਫਿਲਹਾਲ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: