ਪੰਜਾਬ ਦੇ ਬਠਿੰਡਾ ਮਿਲਟਰੀ ਸਟੇਸ਼ਨ ਵਿਚ ਫਾਇਰਿੰਗ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਪੁਲਿਸ ਨੇ ਸੋਮਵਾਰ ਨੂੰ ਇੱਕ ਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੇ ਰੰਜਿਸ਼ ਕਰਨ 12 ਅਪ੍ਰੈਲ ਨੂੰ 4 ਜਵਾਨਾਂ ‘ਤੇ ਫਾਇਰਿੰਗ ਕੀਤੀ ਸੀ, ਜਿਸ ‘ਚ ਉਨ੍ਹਾਂ ਦੀ ਮੌਤ ਹੋ ਗਈ। ਦੋਸ਼ੀ ਜਵਾਨ ਦਾ ਨਾਮ ਦੇਸਾਈ ਮੋਹਨ ਹੈ। ਪੁਲਿਸ ਪੁੱਛਗਿੱਛ ਦੌਰਾਨ ਦੇਸਾਈ ਮੋਹਨ ਨੇ ਦੱਸਿਆ ਕਿ ਜਿਸ ਜਵਾਨ ‘ਤੇ ਉਸ ਨੇ ਗੋਲੀਆਂ ਚਲਾਈਆਂ, ਉਹ ਉਸ ਨੂੰ ਜ਼ਲੀਲ ਕਰਦੇ ਸਨ।
ਗੋਲੀਬਾਰੀ ਦੌਰਾਨ ਸਾਗਰ ਬੰਨੇ, ਕਮਲੇਸ਼ ਆਰ, ਯੋਗੇਸ਼ ਕੁਮਾਰ ਜੇ, ਸੰਤੋਸ਼ ਕੁਮਾਰ ਨਾਗਰਾਲ ਮਾਰੇ ਗਏ। ਇਸ ਘਟਨਾ ਤੋਂ ਬਾਅਦ ਦੇਸਾਈ ਨੇ ਅਧਿਕਾਰੀਆਂ ਨੂੰ ਵੀ ਗੁੰਮਰਾਹ ਕੀਤਾ ਸੀ। ਦੇਸਾਈ ਨੇ ਕਿਹਾ ਸੀ ਕਿ ਉਨ੍ਹਾਂ ਨੇ ਕੁਝ ਸ਼ੱਕੀ ਲੋਕਾਂ ਨੂੰ ਦੇਖਿਆ ਸੀ ਜੋ ਜੰਗਲ ਵੱਲ ਭੱਜੇ ਸਨ। ਉਸ ਦੇ ਬਿਆਨਾਂ ਦੇ ਆਧਾਰ ‘ਤੇ ਜਦੋਂ ਜਾਂਚ ਕੀਤੀ ਗਈ ਤਾਂ ਸਾਰਾ ਮਾਮਲਾ ਸਾਹਮਣੇ ਆਇਆ। ਫਿਲਹਾਲ ਦੋਸ਼ੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਦੋਸ਼ੀ ਦੇਸਾਈ ਮੋਹਨ ਨੇ ਜਾਂਚ ‘ਚ ਦੱਸਿਆ ਕਿ ਚਾਰ ਜਵਾਨ ਉਸ ਨੂੰ ਜ਼ਲੀਲ ਕਰਦੇ ਸਨ। ਇਸ ਕਾਰਨ ਉਹ ਨਿਰਾਸ਼ ਹੋ ਗਿਆ।
ਪੁਲਿਸ ਨੇ ਅਜੇ ਤੱਕ ਇਸ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਦੱਸ ਦੇਈਏ ਕਿ ਦੇਸਾਈ ਮੋਹਨ ਨੇ ਸਭ ਤੋਂ ਪਹਿਲਾਂ 80 ਮੀਡੀਅਮ ਰੈਜੀਮੈਂਟ ਦੇ ਮੇਜਰ ਆਸ਼ੂਤੋਸ਼ ਸ਼ੁਕਲਾ ਨੂੰ ਗੋਲੀਬਾਰੀ ਦੀ ਜਾਣਕਾਰੀ ਦਿੱਤੀ ਸੀ। ਉਸ ਨੇ ਕਿਹਾ ਸੀ, “ਸਵੇਰੇ 4.30 ਵਜੇ ਮੈਸ ਦੀ ਬੈਰਕ ਵਿੱਚ ਗੋਲੀਬਾਰੀ ਹੋਈ ਸੀ। ਦੋ ਅਣਪਛਾਤੇ ਵਿਅਕਤੀ ਆਏ। ਉਨ੍ਹਾਂ ਨੇ ਚਿੱਟਾ ਕੁੜਤਾ-ਪਜਾਮਾ ਪਾਇਆ ਹੋਇਆ ਸੀ। ਉਨ੍ਹਾਂ ਦੇ ਚਿਹਰੇ ਅਤੇ ਸਿਰ ਕੱਪੜੇ ਨਾਲ ਢਕੇ ਹੋਏ ਸਨ।
ਇਹ ਵੀ ਪੜ੍ਹੋ : ਚੰਡੀਗੜ੍ਹ : PGI ‘ਚ ਪਹਿਲੀ ਵਾਰ TVI ਤਕਨੀਕ ਰਾਹੀਂ ਬਚਾਈ ਗਈ 75 ਸਾਲਾ ਬਜ਼ੁਰਗ ਔਰਤ ਦੀ ਜਾਨ
ਇਹ ਦੋਵੇਂ ਅਧਿਕਾਰੀ ਗੋਲੀਬਾਰੀ ਕਰਨ ਤੋਂ ਬਾਅਦ ਮੇਸ ਵਿੱਚ ਗਨਰ ਦੇ ਸੌਣ ਵਾਲੀ ਥਾਂ ਤੋਂ ਬਾਹਰ ਆ ਰਹੇ ਸਨ। ਇਨ੍ਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਇੰਸਾਸ ਰਾਈਫਲ ਸੀ ਅਤੇ ਦੂਜੇ ਦੇ ਹੱਥ ਵਿੱਚ ਕੁਹਾੜਾ ਸੀ। ਉਹ ਮੈਨੂੰ ਦੇਖ ਕੇ ਜੰਗਲ ਵੱਲ ਭੱਜ ਗਏ।” ਫੌਜ ਨੇ ਕਿਹਾ ਸੀ ਕਿ ਗੋਲੀਬਾਰੀ ਤੋਂ ਦੋ ਦਿਨ ਪਹਿਲਾਂ ਸਟੇਸ਼ਨ ਦੇ ਅੰਦਰੋਂ ਇਕ ਇੰਸਾਸ ਰਾਈਫਲ ਅਤੇ 28 ਕਾਰਤੂਸ ਗਾਇਬ ਹੋ ਗਏ ਸਨ। ਪੁਲਸ ਨੇ ਕਿਹਾ ਸੀ ਕਿ ਇੰਸਾਸ ਰਾਈਫਲ ਦੇ 19 ਖਾਲੀ ਕਾਰਤੂਸ ਬਰਾਮਦ ਕੀਤੇ ਗਏ ਹਨ। ਮੌਕੇ ਤੋਂ ਪੁਲਿਸ ਨੇ ਰਾਈਫਲ ਵੀ ਬਰਾਮਦ ਕੀਤੀ ਹੈ ਪੁਲਿਸ ਇਨਸਾਸ ਦੀ ਸੰਭਾਵਿਤ ਵਰਤੋਂ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: