ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ ਦਾ ਤੇਲੰਗਾਨਾ ਪੜਾਅ 7 ਨਵੰਬਰ ਨੂੰ ਸਮਾਪਤ ਹੋਵੇਗਾ। ਇਸ ਤੋਂ ਬਾਅਦ ਸੋਮਵਾਰ ਤੋਂ ਮਹਾਰਾਸ਼ਟਰ ‘ਚ ਪਦਯਾਤਰਾ ਦਾ ਦੌਰ ਸ਼ੁਰੂ ਹੋਵੇਗਾ।
ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਭਾਰਤ ਜੋੜੋ ਯਾਤਰਾ ਮਹਾਰਾਸ਼ਟਰ ‘ਚ ਪਹੁੰਚਣ ਤੋਂ ਬਾਅਦ ਨੇਤਾ ਰਾਹੁਲ ਗਾਂਧੀ 10 ਅਤੇ 18 ਨਵੰਬਰ ਨੂੰ ਸੂਬੇ ‘ਚ ਦੋ ਰੈਲੀਆਂ ਨੂੰ ਸੰਬੋਧਨ ਕਰਨਗੇ। 7 ਸਤੰਬਰ ਨੂੰ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਇਹ ਯਾਤਰਾ 7 ਨਵੰਬਰ ਨੂੰ ਸ਼ਾਮ 7 ਵਜੇ ਗੁਆਂਢੀ ਤੇਲੰਗਾਨਾ ਰਾਜ ਤੋਂ ਹੁੰਦੀ ਹੋਈ ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਦੇ ਡੇਗਲੂਰ ਦੇ ਮਦਨੂਰ ਨਾਕਾ ਵਿਖੇ ਪਹੁੰਚੇਗੀ। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਯਾਤਰਾ ਦੇ ਸੂਬਾ ਸੰਯੋਜਕ ਬਾਲਾਸਾਹਿਬ ਥੋਰਾਟ ਨੇ ਕਿਹਾ ਕਿ ਰਾਹੁਲ ਗਾਂਧੀ ਯਾਤਰਾ ਦੌਰਾਨ ਮਹਾਰਾਸ਼ਟਰ ‘ਚ ਦੋ ਰੈਲੀਆਂ ਨੂੰ ਸੰਬੋਧਨ ਕਰਨਗੇ। ਉਹ 10 ਨਵੰਬਰ ਨੂੰ ਨਾਂਦੇੜ ਜ਼ਿਲੇ ‘ਚ ਪਹਿਲੀ ਰੈਲੀ ਨੂੰ ਸੰਬੋਧਿਤ ਕਰਨਗੇ, ਜਦਕਿ ਦੂਜੀ ਰੈਲੀ ਨੂੰ 18 ਨਵੰਬਰ ਨੂੰ ਬੁਲਢਾਣਾ ਜ਼ਿਲੇ ਦੇ ਸ਼ੇਗਾਓਂ ‘ਚ ਸੰਬੋਧਨ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਮਹਾਰਾਸ਼ਟਰ ਵਿੱਚ ਦਾਖਲ ਹੋਣ ਤੋਂ ਬਾਅਦ, ਪਦਯਾਤਰਾ 14 ਦਿਨਾਂ ਦੀ ਮਿਆਦ ਵਿੱਚ 15 ਵਿਧਾਨ ਸਭਾ ਅਤੇ ਛੇ ਸੰਸਦੀ ਹਲਕਿਆਂ ਵਿੱਚੋਂ ਲੰਘੇਗੀ। 382 ਕਿਲੋਮੀਟਰ ਦੀ ਦੂਰੀ ਮਹਾਰਾਸ਼ਟਰ ਰਾਜ ਦੇ ਪੰਜ ਜ਼ਿਲ੍ਹਿਆਂ ਵਿੱਚ ਤੈਅ ਕੀਤੀ ਜਾਵੇਗੀ ਅਤੇ ਫਿਰ 20 ਨਵੰਬਰ ਨੂੰ ਇਹ ਯਾਤਰਾ ਮੱਧ ਪ੍ਰਦੇਸ਼ ਵਿੱਚ ਪ੍ਰਵੇਸ਼ ਕਰੇਗੀ। ਸੋਮਵਾਰ ਸ਼ਾਮ ਨੰਦੇੜ ਪਹੁੰਚਣ ਤੋਂ ਬਾਅਦ ਇਹ ਯਾਤਰਾ ਅਗਲੇ ਦਿਨ ਸਵੇਰੇ 6.30 ਵਜੇ ਜ਼ਿਲ੍ਹੇ ਦੇ ਦੇਗਲੂਰ ਬੱਸ ਸਟੈਂਡ ਤੋਂ ਮੁੜ ਸ਼ੁਰੂ ਹੋਵੇਗੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਇਹ ਯਾਤਰਾ ਨਾਂਦੇੜ ਜ਼ਿਲ੍ਹੇ ਵਿੱਚ ਚਾਰ ਦਿਨ ਚੱਲੇਗੀ। ਇਸ ਤੋਂ ਬਾਅਦ ਇਹ 11 ਨਵੰਬਰ ਨੂੰ ਹਿੰਗੋਲੀ, 15 ਨਵੰਬਰ ਨੂੰ ਵਾਸ਼ਿਮ, 16 ਨਵੰਬਰ ਨੂੰ ਅਕੋਲਾ ਅਤੇ 18 ਨਵੰਬਰ ਨੂੰ ਬੁਲਢਾਣਾ ਜ਼ਿਲ੍ਹੇ ਵਿੱਚ ਦਾਖਲ ਹੋਵੇਗਾ।