ਸਾਊਥ ਕੋਰੀਆ ਵਿਚ ਅੱਜ ਸਵੇਰੇ-ਸਵੇਰੇ ਵੱਡਾ ਹਾਦਸਾ ਵਾਪਰਿਆ ਹੈ। ਬੈਂਕਾਕ ਤੋਂ ਆ ਰਹੀ ਜੇਜੂ ਏਅਰ ਦੀ ਇਕ ਫਲਾਈਟ ਮੁਆਨ ਇੰਟਰਨੈਸ਼ਨਲ ਏਅਰਪੋਰਟ ‘ਤੇ ਕ੍ਰੈਸ਼ ਹੋ ਗਈ। ਹਾਦਸੇ ਵਿਚ 181 ਲੋਕਾਂ ਵਿਚੋਂ 85 ਲੋਕਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ। 2 ਲੋਕਾਂ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ। ਇਸ ਤੋਂ ਇਲਾਵਾ ਹੋਰ 94 ਯਾਤਰੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ।
ਨਿਊਜ਼ ਏਜੰਸੀ ਯੋਨਹਾਪ ਮੁਤਾਬਕ ਏਅਰਪੋਰਟ ‘ਤੇ ਲੈਂਡ ਕਰਦੇ ਸਮੇਂ ਪਲੇਨ ਦੇ ਲੈਂਡਿੰਗ ਗੇਅਰ ਵਿਚ ਖਰਾਬੀ ਆਈ ਸੀ। ਇਸੇ ਵਜ੍ਹਾ ਨਾਲ ਪਲੇਨ ਨੂੰ ਬਿਨਾਂ ਲੈਂਡਿੰਗ ਗੇਅਰ ਲੈਂਡ ਕਰਨਾ ਪਿਆ।
ਇਹ ਵੀ ਪੜ੍ਹੋ : ਭਲਕੇ ਪੰਜਾਬ ਬੰਦ ‘ਚ ਪ੍ਰੇਸ਼ਾਨੀ ਤੋਂ ਬਚਣ ਲਈ ਪੜ੍ਹੋ ਇਹ ਖਬਰ, ਕੀ ਰਹੇਗਾ ਬੰਦ ਤੇ ਕਿਸ ‘ਚ ਮਿਲੇਗੀ ਛੋਟ
ਲੈਂਡ ਕਰਨ ਦੇ ਬਾਅਦ ਪਲੇਨ ਰਨਵੇ ‘ਤੇ ਫਿਸਲਦਾ ਹੋਇਆ, ਏਅਰਪੋਰਟ ਦੀ ਬਾਊਂਡਰੀ ਨਾਲ ਟਕਰਾ ਕੇ ਕ੍ਰੈਸ਼ ਹੋ ਗਿਆ। ਏਜੰਸੀ ਮੁਤਾਬਕ ਜਹਾਜ਼ ਵਿਚ 6 ਕਰੂ ਮੈਂਬਰ ਤੇ 175 ਯਾਤਰੀ ਸਵਾਰ ਸਨ।
ਹਾਦਸਾ ਭਾਰਤੀ ਸਮੇਂ ਮੁਤਾਬਕ ਸਵੇਰੇ 5.27 ਵਜੇ ਹੋਇਆ। ਰਿਪੋਰਟ ਮੁਤਾਬਕ ਏਅਰਪੋਰਟ ‘ਤੇ ਸਾਰੇ ਲੋਕਲ ਤੇ ਇੰਟਰਨੈਸ਼ਨਲ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: