ਆਮ ਆਦਮੀ ਪਾਰਟੀ ਪੰਜਾਬ ਵਿਚ ਵੱਡਾ ਬਦਲਾਅ ਕੀਤਾ ਗਿਆ ਹੈ। 5 ਵਿਧਾਇਕਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਨ੍ਹਾਂ ਨੂੰ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਦੱਸ ਦੇਈਏ ਕਿ ਪੰਜਾਬ ਪ੍ਰਧਾਨ ਅਮਨ ਅਰੋੜਾ ਤੇ ਮਨੀਸ਼ ਸਿਸੋਦੀਆ ਵੱਲੋਂ ਇਹ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਹੁਣ 5 ਵਿਧਾਇਕਾਂ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਸੂਬੇ ਨੂੰ 5 ਜ਼ੋਨਾ ਵਿਚ ਵੰਡਿਆ ਗਿਆ। ਮਾਝਾ, ਮਾਲਵਾ, ਦੁਆਬਾ ਤੇ ਮਾਲਵਾ ਨੂੰ 3 ਜ਼ੋਨਾਂ ਮਾਲਵਾ ਸੈਂਟਰਲ, ਈਸਟ ਤੇ ਵੈਸਟ ਵਿਚ ਵੰਡਿਆ ਗਿਆ ਹੈ।
ਮਾਝੇ ‘ਚ ਮਨਜਿੰਦਰ ਸਿੰਘ ਲਾਲਪੁਰਾ ਨੂੰ, ਦੁਆਬੇ ਵਿਚ ਡਾ. ਸੁਖਵਿੰਦਰ ਕੁਮਾਰ ਸੁੱਖੀ, ਮਾਲਵਾ ਸੈਂਟਰਲ ਦੀ ਜ਼ਿੰਮੇਵਾਰੀ ਡਾ. ਅਮਨਦੀਪ ਕੌਰ, ਮਾਲਵਾ ਈਸਟ ‘ਚ ਡਾ. ਚਰਨਜੀਤ ਸਿੰਘ ਤੇ ਮਾਲਵਾ ਵੈਸਟ ਵਿਚ ਜਗਦੀਪ ਸਿੰਘ ਕਾਕਾ ਬਰਾੜ ਨੂੰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।


ਸਟੇਟ ਜਨਰਲ ਸੈਕਟਰੀ ਤੇ ਸਟੇਟ ਸੈਕ੍ਰੇਟਰੀ ਵੀ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਵੀ ਲਗਾਏ ਗਏ ਹਨ। ਦੁਆਬਾ ‘ਚ ਸੰਦੀਪ ਸੈਨੀ ਨੂੰ, ਮਾਝਾ ਵਿਚ ਗੁਰਦੇਵ ਸਿੰਘ ਲਖਨਾ, ਮਾਲਵਾ ਸੈਂਟਰਲ ਵਿਚ ਨਵਜੋਤ ਸਿੰਘ ਜਰਗ, ਮਾਲਵਾ ਈਸਟ ਵਿਚ ਰਣਜੋਧ ਸਿੰਘ ਤੇ ਮਾਲਵਾ ਵੈਸਟ ਵਿਚ ਇੰਦਰਜੀਤ ਸਿੰਘ ਮਾਨ ਨੂੰ ਸਟੇਟ ਸੈਕ੍ਰੇਟਰੀ ਨਿਯੁਕਤ ਗਿਆ ਹੈ। ਇਸੇ ਤਰ੍ਹਾਂ ਹਰਚੰਦ ਸਿੰਘ ਬਰਸਤ, ਮਾਲਵਿੰਦਰ ਸਿੰਘ ਕੰਗ, ਦੀਪਕ ਬਾਲੀ ਤੇ ਡਾ. ਸੰਨੀ ਸਿੰਘ ਆਹਲੂਵਾਲੀਆ ਨੂੰ ਸਟੇਟ ਜਨਰਲ ਸੈਕ੍ਰੇਟਰੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 13 ਲੋਕ ਸਭਾ ਹਲਕਿਆਂ ਵਿਚ ਨਵੀਂ ਟੀਮ ਨੂੰ ਲੋਕ ਸਭਾ ਸਪੀਕਰ ਦੇ ਅਹੁਦਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ 27 ਜ਼ਿਲ੍ਹਿਆਂ ਵਿਚ ਜ਼ਮੀਨੀ ਪੱਧਰ ‘ਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਲਗਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























