Big decision taken by villagers : ਹਰਿਆਣਾ ਦੇ ਜੀਂਦ ਦੇ ਇੱਕ ਪਿੰਡ ਦੇ ਲੋਕਾਂ ਨੇ ਲੌਕਡਾਊਨ ਦੀ ਉਲੰਘਣਾ ਕਰਨ ਦਾ ਫੈਸਲਾ ਕੀਤਾ ਹੈ। ਹਿਸਾਰ ਚੰਡੀਗੜ੍ਹ ਰੋਡ ‘ਤੇ ਪਿੰਡ ਦਨੋਦਾ ਦੇ ਕੋਲ ਜਾਮ ਲਗਾਇਆ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਮਾਸਕ ਨਹੀਂ ਲਾਉਣਗੇ ਅਤੇ ਸਾਰੀਆਂ ਦੁਕਾਨਾਂ ਖੋਲ੍ਹਣਗੇ।
ਉਥੇ ਮੌਜੂਦ ਲੋਕਾਂ ਨੇ ਕਿਹਾ ਕਿ ਜਦੋਂ ਹਰਿਆਣਾ ਦਾ ਮੁੱਖ ਮੰਤਰੀ ਲੌਕਡਾਊਨ ਦੀ ਉਲੰਘਣਾ ਕਰਦਾ ਹੈ ਤਾਂ ਜਨਤਾ ਨੂੰ ਕਿਉਂ ਨਾ ਕਰੇ। ਪਿੰਡ ਵਾਸੀਆਂ ਨੇ ਪਿੰਡ ਵਿੱਚ ਪੰਚਾਇਤ ਕਰਕੇ ਇਹ ਫੈਸਲਾ ਲਿਆ ਹੈ। ਹਾਲਾਂਕਿ ਬਾਅਦ ਵਿਚ ਪਿੰਡ ਵਾਲਿਆਂ ਨੇ ਜਾਮ ਖੋਲ੍ਹ ਦਿੱਤਾ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਪਿੰਡ ਵਿਚ ਪੈਦਲ ਯਾਤਰਾ ਕੀਤੀ ਤੇ ਸਾਰੀਆਂ ਦੁਕਾਨਾਂ ਨੂੰ ਖੁੱਲ੍ਹਵਾਇਆ।
ਦੱਸਣਯੋਗ ਹੈ ਕਿ ਹਰਿਆਣਾ ਵਿੱਚ ਵਧਦੇ ਜਾ ਰਹੇ ਕਰੋਨਾਵਾਇਰਸ ਦੇ ਮਾਮਲਿਆਂ ਨੂੰ ਵੇਖਦਿਆਂ ਸਰਕਾਰ ਨੇ ਸੂਬੇ ਵਿੱਚ ਲੌਕਡਾਊਨ ਦੀਆਂ ਪਾਬੰਦੀਆਂ 24 ਮਈ ਤੱਕ ਵਧਾ ਦਿੱਤੀਆਂ ਹਨ। ਸੂਬੇ ਵਿੱਚ ਸਿਰਫ਼ ਜਰੂਰੀ ਵਸਤਾਂ ਦੀ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਜਦਕਿ ਵਿਆਹ ਸਮਾਗਮ ਜਾਂ ਸਸਕਾਰ ਵਿੱਚ ਸਿਰਫ਼ 11 ਜਣਿਆਂ ਨੂੰ ਸ਼ਾਮਲ ਹੋਣ ਦੀ ਪ੍ਰਵਾਨਗੀ ਦਿੱਤੀ ਹੈ।
ਇਹ ਵੀ ਪੜ੍ਹੋ : Covid-19 : ਜੀਂਦ ‘ਚ 19 ਪਿੰਡ ਬਣੇ ਹੌਟ-ਸਪੌਟ, ਮਰੀਜ਼ਾਂ ਵੱਲੋਂ ਆਪਣੇ ਬਿਸਤਰੇ ਖੁਦ ਲਿਆਉਣ ‘ਤੇ ਪ੍ਰਸ਼ਾਸਨ ਨੇ ਚੁੱਕਿਆ ਵੱਡਾ ਕਦਮ
ਜਦਕਿ ਵਿਆਹ ਸਮਾਗਮ ਜਾਂ ਸਸਕਾਰ ਵਿੱਚ ਸਿਰਫ਼ 11 ਜਣਿਆਂ ਨੂੰ ਸ਼ਾਮਲ ਹੋਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਜਲੂਸ, ਬਰਾਤ ਜਾਂ ਜਨਤਕ ਇਕੱਠ ਕਰਨ ਉਤੇ ਪਾਬੰਦੀ ਲਗਾਈ ਗਈ ਹੈ।