ਤੁਰਕੀ ਦੀ ਰਾਜਧਾਨੀ ਇਸਤਾਂਬੁਲ ਦੇ ਬਹੁਤ ਹੀ ਵਿਅਸਤ ਇਲਾਕਾ ਇਸਤੀਕਲਾਲ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ, ਜਿਸ ਵਿੱਚ ਕਰੀਬ 6 ਲੋਕਾਂ ਦੀ ਮੌਤ ਹੋ ਗਈ ਹੈ। ਤੁਰਕੀ ਦੇ ਰਾਸ਼ਟਰਪਤੀ ਰਜਬ ਤਈਅਬ ਏਰਦੋਆਨ ਨੇ ਇਸਤਾਂਬੁਲ ਦੀ ਇੱਕ ਪ੍ਰਮੁੱਖ ਸੜਕ ‘ਤੇ ਹੋਏ ਧਮਾਕੇ ਨੂੰ ਇੱਕ “ਹਮਲਾ” ਕਰਾਰ ਦਿੱਤਾ ਅਤੇ ਕਿਹਾ ਕਿ ਛੇ ਲੋਕਾਂ ਦੀ ਮੌਤ ਹੋ ਗਈ ਹੈ।
ਇੰਡੋਨੇਸ਼ੀਆ ਵਿੱਚ ਜੀ-20 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਐਤਵਾਰ ਨੂੰ ਰਵਾਨਾ ਹੋਣ ਤੋਂ ਪਹਿਲਾਂ, ਏਰਦੋਆਨ ਨੇ ਕਿਹਾ ਕਿ ਇਹ ਧਮਾਕਾ ਇੱਕ “ਵਿਸ਼ਵਾਸਘਾਤੀ ਹਮਲਾ” ਸੀ ਅਤੇ ਇਸ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ। ਏਰਦੋਆਨ ਨੇ ਕਿਹਾ ਕਿ ਚਾਰ ਲੋਕਾਂ ਦੀ ਮੌਕੇ ‘ਤੇ ਅਤੇ ਦੋ ਦੀ ਹਸਪਤਾਲ ‘ਚ ਮੌਤ ਹੋ ਗਈ।
ਇਸਤਾਂਬੁਲ ਦੇ ਗਵਰਨਰ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ‘ਚ 53 ਲੋਕ ਜ਼ਖਮੀ ਹੋਏ ਹਨ। ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਤੁਰਕੀ ਦੇ ਸਥਾਨਕ ਮੀਡੀਆ ਮੁਤਾਬਕ ਰਾਹਗੀਰਾਂ ਨਾਲ ਭਰੀ ਰਹਿਣ ਵਾਲੀ ਸੜਕ ‘ਤੇ ਹੋਇਆ। ਇਸ ਧਮਾਕੇ ਤੋਂ ਬਾਅਦ ਦੇ ਕਈ ਵੀਡੀਓ ਵੀ ਸੋਸ਼ਲ਼ ਮੀਡੀਆ ‘ਤੇ ਵਾਇਰਲ ਹੋ ਰਹੇ ਹਨ, ਵਿੱਚ ਵੱਡੀ ਗਿਣਤੀ ਵਿੱ ਪੁਲਸ ਮੁਲਾਜ਼ਮ ਅਤੇ ਐਂਬੂਲੈਂਸ ਨੂੰ ਘਟਨਾ ਵਾਲੀ ਥਾਂ ਵੱਲ ਜਾਂਦੇ ਦੇਖਿਆ ਜਾ ਸਕਦਾ ਹੈ। ਇਸਤਾਂਬੁਲ ਦੇ ਗਵਰਨਰ ਨੇ ਇੱਕ ਟਵੀਟ ਵਿੱਚ ਕਿਹਾ ਕਿ ਸ਼ਹਿਰ ਵਿੱਚ ਧਮਾਕੇ ਵਿੱਚ ਕੁਝ ਲੋਕਾਂ ਦੀ ਮੌਤ ਹੋਈ ਅਤੇ ਕਈ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ : ਕੋਹਲੀ ਦੇ ਨਾਂ ਇਤਿਹਾਸਕ ਰਿਕਾਰਡ, T20 WC ‘ਚ 2 ਵਾਰ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਪਹਿਲਾ ਬੱਲੇਬਾਜ਼
ਆਨਲਾਈਨ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਅੱਗ ਦੀਆਂ ਲਪਟਾਂ ਅਤੇ ਇੱਕ ਵੱਡਾ ਧਮਾਕਾ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਧਮਾਕੇ ਦੀ ਆਵਾਜ਼ ਸੁਣ ਕੇ ਬਾਜ਼ਾਰ ‘ਚ ਪੈਦਲ ਘੁੰਮ ਰਹੇ ਲੋਕ ਇਧਰ-ਉਧਰ ਭੱਜਦੇ ਨਜ਼ਰ ਆ ਰਹੇ ਹਨ। ਪੂਰੇ ਇਲਾਕੇ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ। ਇਹ ਧਮਾਕਾ ਸ਼ਾਮ ਕਰੀਬ 4:20 ਵਜੇ ਹੋਇਆ। ਕਈ ਟੀਵੀ ਮੀਡੀਆ ਨੇ ਇਸਤਾਂਬੁਲ ਦੇ ਬੇਯੋਗਲੂ ਜ਼ਿਲੇ ਦੀ ਪ੍ਰਸਿੱਧ ਇਸਟਿਕਲਾਲ ਸਟ੍ਰੀਟ ‘ਤੇ ਐਂਬੂਲੈਂਸ ਅਤੇ ਪੁਲਿਸ ਨੂੰ ਘਟਨਾ ਵਾਲੀ ਥਾਂ ਵੱਲ ਜਾ ਰਹੇ ਦਿਖਾਇਆ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ ਪਿੱਛੇ ਕੁਰਦ ਦਾ ਹੱਥ ਹੋ ਸਕਦਾ ਹੈ। ਤੁਰਕੀ ਅਤੇ ਕੁਰਦ ਲੜਾਕਿਆਂ ਦਰਮਿਆਨ ਦੁਸ਼ਮਣੀ ਕੋਈ ਨਵੀਂ ਗੱਲ ਨਹੀਂ ਹੈ। ਇਹ ਦੁਸ਼ਮਣੀ 100 ਸਾਲ ਤੋਂ ਵੱਧ ਪੁਰਾਣੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਪਿੱਛੇ ਅੱਤਵਾਦੀ ਸੰਗਠਨ ਤਸਕੀਮ ਦਾ ਹੱਥ ਹੋ ਸਕਦਾ ਹੈ। ਇਹ ਧੜਾ ਤੁਰਕੀ ਤੋਂ ਵੱਖ ਹੋਣ ਦੀ ਮੰਗ ਵੀ ਕਰਦਾ ਰਹਿੰਦਾ ਹੈ। ਹਮਲੇ ਤੋਂ ਬਾਅਦ ਸਾਈਟ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪੱਤਰਕਾਰਾਂ ਨੂੰ ਵੀ ਉੱਥੇ ਜਾਣ ਦੀ ਇਜਾਜ਼ਤ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: