Big gambling racket busted in Mohali : ਚੰਡੀਗੜ੍ਹ : ਮੋਹਾਲੀ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਇੱਕ ਵੱਡੇ ਪੱਧਰ ’ਤੇ ਚਲਾਏ ਜਾ ਰਹੇ ਜੂਆ ਰੈਕੇਟ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ 70 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ 10 ਔਰਤਾਂ ਵੀ ਸ਼ਾਮਲ ਸਨ। ਪੁਲਿਸ ਨੇ ਮੌਕੇ ਤੋਂ ਲੱਖਾਂ ਰੁਪਏ ਦੀ ਨਕਦੀ, 47 ਵਾਹਨ ਤੇ ਸ਼ਰਾਬ ਦੀਆਂ ਬੋਤਲਾਂ ਅਤੇ ਲੈਪਟਾਪ ਵੀ ਜ਼ਬਤ ਕੀਤੇ ਹਨ। ਇਹ ਕਾਰਵਾਈ ਅੱਜ ਤੜਕੇ ਸਵੇਰੇ ਪੰਜਾਬ ਪੁਲਿਸ ਦੇ ਸੰਗਠਿਤ ਕ੍ਰਾਈਮ ਕੰਟਰੋਲ ਯੂਨਿਟ ਵੱਲੋਂ ਕੀਤੀ ਗਈ।
ਮਿਲੀ ਜਾਣਕਾਰੀ ਮੁਤਾਬਕ ਬਨੂੜ ਦੇ ਬਾਹਰੀ ਹਿੱਸੇ ‘ਤੇ ਇਕ ਸਿਟੀ ਮੈਰਿਜ ਪੈਲੇਸ ਤੋਂ ਪੁਲਿਸ ਨੇ 10 ਔਰਤਾਂ ਸਣੇ 70 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੌਕੇ ਤੋਂ 8.42 ਲੱਖ ਰੁਪਏ ਨਕਦ, 47 ਵਾਹਨ, 40 ਸ਼ਰਾਬ ਦੀਆਂ ਬੋਤਲਾਂ ਅਤੇ ਲੈਪਟਾਪ ਵੀ ਜ਼ਬਤ ਕੀਤੇ ਹਨ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਫੜੇ ਗਏ ਸਾਰੇ ਲੋਕਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜ਼ਬਤ ਕੀਤੇ ਗਏ ਲੈਪਟਾਪਾਂ ਅਤੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ਵੀ ਕੀਤੀ ਜਾ ਰਹੀ ਹੈ। ਮਿਲੀ ਸੂਚਨਾ ਅਧਾਰ ‘ਤੇ, ਸੰਗਠਿਤ ਅਪਰਾਧ ਕੰਟਰੋਲ ਯੂਨਿਟ ਦੇ ਮੁਖੀ, ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਿਰਦੇਸ਼ਾਂ ‘ਤੇ 30 ਜਨਵਰੀ ਅਤੇ 31 ਜਨਵਰੀ ਦੀ ਰਾਤ ਨੂੰ ਬਨੂੜ ਦੇ ਬਾਹਰੀ ਹਿੱਸੇ ‘ਤੇ ਸਥਿਤ ਨਿਊ ਲਾਈਫ ਮੈਰਿਜ ਪੈਲੇਸ ਵਿਖੇ ਜ਼ੀਰਕਪੁਰ ਵੱਲ ਛਾਪੇਮਾਰੀ ਕੀਤੀ ਗਈ। ਐਕਸਾਈਜ਼ ਦੀ ਧਾਰਾ 61/1/14 ਅਧੀਨ ਜੂਆ ਐਕਟ ਦੀ ਧਾਰਾ 13/3/67, ਅਨੈਤਿਕ ਤਸਕਰੀ ਐਕਟ ਦੇ 3/4/5; ਅਤੇ 420, 120 ਬੀ ਆਈ ਪੀ ਸੀ. ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।