ਕੇਂਦਰ ਸਰਕਾਰ ਨੇ ਸਾਲ ਦੇ ਪਹਿਲੇ ਦਿਨ ਕਿਸਾਨਾਂ ਲਈ ਵੱਡੇ ਫੈਸਲੇ ਕੀਤੇ ਹਨ। ਕੱਲ੍ਹ ਹੋਈ ਕੈਬਨਿਟ ਬੈਠਕ ਵਿਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤੇ ਮੌਸਮ ਆਧਾਰਿਤ ਫਸਲ ਬੀਮਾ ਯੋਜਨਾ ਨੂੰ 2025-26 ਤੱਕ ਜਾਰੀ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਦੇ ਨਾਲ ਫਰਟੀਲਾਈਜਰ ‘ਤੇ ਸਬਸਿਡੀ ਜਾਰੀ ਰਹੇਗੀ। DAP ਖਾਦ ਦਾ 50 ਕਿਲੋਗ੍ਰਾਮ ਦਾ ਬੈਗ ਪਹਿਲਾਂ ਦੀ ਤਰ੍ਹਾਂ 1350 ਰੁਪਏ ਦਾ ਮਿਲਦਾ ਰਹੇਗਾ। ਕੈਬਨਿਟ ਨੇ ਡੀਏਪੀ ਖਾਦ ਬਣਾਉਣ ਵਾਲੀਆਂ ਕੰਪਨੀਆਂ ਨੂੰ 3850 ਕਰੋੜ ਦੀ ਵਾਧੂ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਫਸਲ ਬੀਮਾ ਯੋਜਨਾ ਦੀ ਅਲਾਟਮੈਂਟ ਵਧਾ ਕੇ 69516 ਕਰੋੜ ਰੁਪਏ ਕਰ ਦਿੱਤੀ ਗਈ ਹੈ। ਫਸਲ ਬੀਮੇ ਦੀ ਅਦਾਇਗੀ ਨਾ ਕਰਨ ‘ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾਵੇਗਾ।
ਇਸ ਤੋਂ ਇਲਾਵਾ ਕੇਂਦਰੀ ਮੰਤਰੀ ਮੰਡਲ ਨੇ ਖੇਤੀ ਜਗਤ ਵਿਚ ਇਨੋਵੇਸ਼ਨ ਤੇ ਟੈਕਨਾਲੋਜੀ ਨੂੰ ਵਿਸਤਾਰ ਦੇਣ ਲਈ 824.77 ਕਰੋੜ ਰੁਪਏ ਦੇ ਬਜਟ ਨੂੰ ਵੀ ਅਲਾਟ ਕੀਤਾ ਹੈ। ਕੈਬਨਿਟ ਨੇ ਵੈਦਰ ਇਨਫਰਮੇਸ਼ਨ ਨਾਲ ਜੁੜੀ ਪ੍ਰਾਜੈਕਟ ‘ਤੇ ਵੀ ਮਨਜ਼ੂਰੀ ਦਿੱਤੀ ਹੈ। ਮੌਸਮ ਸੂਚਨਾ ਤੇ ਨੈਟਵਰਕ ਡਾਟਾ ਸਿਸਟਮ ਵਿਚ ਬਲਾਕ ਪੱਧਰ ‘ਤੇ ਆਟੋਮੈਟਿਕ ਵੈਦਰ ਸਿਸਟਮ ਤੇ ਪੰਚਾਇਤ ਪੱਧਰ ‘ਤੇ ਆਟੋਮੈਟਿਕ ਰੇਨ ਗੇਜ ਸਥਾਪਤ ਕੀਤੇ ਜਾਣਗੇ।
9 ਮੁੱਖ ਸੂਬਿਆਂ WINDS ਨੂੰ ਲਾਗੂ ਕਰਨ ਦੀ ਪ੍ਰਕਿਰਿਆ ਵਿਚ ਹੈ (ਜਿਸ ਵਿਚ ਕੇਰਲ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਪੁਡੂਚੇਰੀ, ਅਮਸ, ਓਡੀਸ਼ਾ, ਕਰਨਾਟਕ, ਉਤਰਾਖੰਡ ਤੇ ਰਾਜਸਥਾਨ ਸ਼ਾਮਲ ਹਨ) ਹੋਰ ਸੂਬਿਆਂ ਨੇ ਵੀ ਇਸ ਨੂੰ ਲਾਗੂ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ।
ਇਹ ਵੀ ਪੜ੍ਹੋ : ਵੱਡੀ ਖਬਰ : ਬਸਪਾ ਨੂੰ ਅਲਵਿਦਾ ਆਖ ਜਸਵੀਰ ਸਿੰਘ ਗੜ੍ਹੀ ‘ਆਪ’ ਵਿਚ ਹੋਏ ਸ਼ਾਮਲ
ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਨ ਨੇ ਕਿਹਾ ਕਿ ਦੇਸ਼ ਵਿਚ 85 ਨਵੇਂ ਕੇਂਦਰੀ ਵਿਦਿਆਲਿਆ ਤੇ 28 ਨਵੋਦਿਆ ਵਿਦਿਆਲਿਆ ਬਣਾਏ ਜਾਣਗੇ। ਨਵੋਦਿਆ ਵਿਦਿਆਲਿਆ ਉਨ੍ਹਾਂ ਜ਼ਿਲ੍ਹਿਆਂ ਵਿਚ ਬਣਨਗੇ ਜੋ ਅਜੇ ਤੱਕ ਨਵੋਦਿਆ ਵਿਦਿਆਲਿਆ ਸਕੀਮ ਵਿਚ ਨਹੀਂ ਸਨ। ਵੈਸ਼ਣਵ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਲਈ ਪੀਐੱਮ ਸ਼੍ਰੀ ਸਕੂਲ ਯੋਜਨਾ ਲਿਆਂਦੀ ਗਈ ਹੈ। ਸਾਰੇ ਕੇਂਦਰੀ ਵਿਦਿਆਲਿਆਂ ਤੇ ਨਵੋਦਿਆ ਵਿਦਿਆਲਿਆਂ ਨੂੰ ਪੀਐੱਮ ਸ਼੍ਰੀ ਸਕੂਲ ਵਜੋਂ ਤਿਆਰ ਕੀਤਾ ਗਿਆ ਹੈ ਜਿਸ ਨਾਲ ਇਨ੍ਹਾਂ ਦੂਜੇ ਸਕੂਲਾਂ ਲਈ ਮਾਡਲ ਸਕੂਲ ਬਣਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: