ਕੁਟੇਲ ਰੋਡ ‘ਤੇ ਟਰਾਲੇ ਨਾਲ ਬਾਈਕ ਟਕਰਾ ਜਾਣ ਨਾਲ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਨੌਜਵਾਨਾਂ ਦੀ ਪਛਾਣ ਸਚਿਨ, ਨਿਸ਼ਾਂਤ ਤੇ ਸੰਦੀਪ ਵਜੋਂ ਹੋਈ ਹੈ। ਤਿੰਨਾਂ ਦੀ ਉਮਰ 17 ਤੋਂ 20 ਸਾਲ ਦੱਸੀ ਜਾ ਰਹੀ ਹੈ। ਇਨ੍ਹਾਂ ਦਾ ਕਸੂਰ ਬੱਸ ਇਹੀ ਸੀ ਕਿ ਇਨ੍ਹਾਂ ਨੂੰ ਯਕੀਨ ਸੀ ਕਿ ਸੜਕ ‘ਤੇ ਸੁਰੱਖਿਅਤ ਘਰ ਪਹੁੰਚ ਜਾਣਗੇ।
ਮਿਲੀ ਜਾਣਕਾਰੀ ਮੁਤਾਬਕ ਗੀਤਾ ਜਯੰਤੀ ਮਨਾਉਣ ਲਈ 6 ਨੌਜਵਾਨ ਸਚਿਨ, ਨਿਸ਼ਾਂਤ, ਸੰਦੀਪ, ਅੰਕਿਤ, ਗੌਰਵ ਤੇ ਮਨੀਸ਼ ਕੁਰੂਕਸ਼ੇਤਰ ਗਏ ਸਨ। ਸੋਮਵਾਰ ਰਾਤ ਲਗਭਗ 11 ਵਜੇ ਜਦੋਂ ਉਹ ਘਰ ਪਰਤ ਰਹੇ ਸਨ ਤਾਂ ਰਸਤੇ ਵਿਚ ਇਕ ਬਾਈਕ ਦਾ ਪੈਟਰੋਲ ਖਤਮ ਹੋ ਗਿਆ। ਜਿਸ ਕਾਰਨ ਉਹ ਪੈਟਰੋਲ ਪੁਆਉਣ ਲਈ ਚਲਾ ਗਿਆ ਜਦਕਿ ਬਾਕੀ 5 ਨੌਜਵਾਨ ਬਾਈਕ ‘ਤੇ ਸਵਾਰ ਹੋ ਕੇ ਚਲੇ ਗਏ।
ਇਹ ਵੀ ਪੜ੍ਹੋ : ਉੱਤਰ ਭਾਰਤ ‘ਚ ਕੜਾਕੇ ਦੀ ਠੰਡ ਨੇ ਦਿੱਤੀ ਦਸਤਕ ! ਇਨ੍ਹਾਂ ਸੂਬਿਆਂ ‘ਚ ਠੰਡੀਆਂ ਹਵਾਵਾਂ ਨਾਲ ਹੋਵੇਗੀ ਭਾਰੀ ਬਾਰਿਸ਼
ਪਿੰਡ ਮੁਬਾਰਕਬਾਦ ਨੇੜੇ ਪਹੁੰਚੇ ਤਾਂ ਸੜਕ ‘ਤੇ ਇਕ ਖਰਾਬ ਟਰਾਲਾ ਖੜ੍ਹਾ ਸੀ। ਇਸੇ ਦਰਮਿਆਨ ਸਾਹਮਣਿਓਂ ਆ ਰਹੀ ਕਾਰ ਦੀ ਲਾਈਟ ਬਾਈਕ ਚਲਾ ਰਹੇ ਨੌਜਵਾਨ ਦੀ ਅੱਖਾਂ ਵਿਚ ਪੈ ਗਈ ਤੇ ਉਹ ਆਪਣਾ ਸੰਤੁਲਨ ਗੁਆ ਬੈਠਾ ਤੇ ਬਾਈਕ ਸਿੱਧਾ ਟਰਾਲੇ ਵਿਚ ਜਾ ਵੱਡੀ। ਹਾਦਸਾ ਇੰਨਾ ਭਿਆਨਕ ਸੀ ਕਿ ਬਾਈਕ ਦੇ ਪਰਖੱਚੇ ਉਡ ਗਏ ਤੇ ਪੰਜੇ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਜਿਥੇ ਸਚਿਨ, ਨਿਸ਼ਾਂਤ ਤੇ ਸੰਦੀਪ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਜਦੋਂ ਕਿ ਅੰਕਿਤ ਤੇ ਗੌਰਵ ਗੰਭੀਰ ਜ਼ਖਮੀ ਹਨ।
ਵੀਡੀਓ ਲਈ ਕਲਿੱਕ ਕਰੋ -: